Wednesday, August 12, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ `ਏ-ਜ਼ੋਨ` ਦਾ ਯੁਵਕ ਮੇਲਾ ਸ਼ੁਰੂ

PPN1510201715ਅੰਮ੍ਰਿਤਸਰ, 15, ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਏ-ਜੋਨ ਦਾ ਯੁਵਕ ਮੇਲਾ ਅੱਜ ਇੱਥੇ ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋ ਗਿਆ। ਇਸ ਯੁਵਕ ਮੇਲੇ ਵਿੱਚ ਅੰਮ੍ਰਿਤਸਰ ਜਿਲੇ੍ਹ ਦੇ ਯੂਨੀਵਰਸਿਟੀ ਦੇ 14 ਕਾਲਜ ਹਿੱਸਾ ਲੈ ਰਹੇ ਹਨ। ਅਮਰਜੀਤ ਸਿੰਘ ਸਿੱਧੂ, ਪ੍ਰਧਾਨ, ਨੌਜਵਾਨ ਭੰਗੜਾ ਕਲੱਬ ਕੈਲਿਗਰੀ, ਕਨੇਡਾ ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ।ਉਹਨਾਂ ਦੇ ਵਿਚਾਰਾਂ ਵਿਚ ਨਿਮਰਤਾ ਭਰੀ ਹੋਈ ਸੀ।ਉਹਨਾਂ ਨੇ ਵਿਦਿਆਰਥੀਆਂ ਨੰੁ ਜ਼ਿੰਦਗੀ ਵਿਚ ਸਹਿਣਸ਼ੀਲ ਹੁੰਦੇ ਹੋਏ ਅੱਗੇ ਵਧਣ ਲਈ ਨਤੀਜੇ ਦੀ ਪਰਵਾਹ ਕੀਤੇ ਬਿਨਾਂ ਨਿਰੰਤਰ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।ਸ਼੍ਰੀਮਤੀ ਸੁਭਾਸ਼ ਮੱਟੂ, ਪ੍ਰਧਾਨ ਜਨਵਾਦੀ ਇਸਤਰੀ ਸਭਾ, ਪੰਜਾਬ ਅਤੇ ਸ੍ਰੀਮਤੀ ਹਰਜਿੰਦਰਪਾਲ ਕੌਰ ਸਿੱਧੂ ਡਾਇਰੈਕਟਰ `ਆ ਪੰਜਾਬ ਦਿਖਾਵਾਂ` ਪ੍ਰੋਗਰਾਮ ਇਸ ਮੋਕੇ ਕ੍ਰਮਵਾਰ ਗੈਸਟ ਆਫ ਆਨਰ ਅਤੇ ਸਪੈਸ਼ਲ ਗੈਸਟ ਵਜੋਂ ਸ਼ਾਮਲ ਹੋਏ।
ਡਾ. ਜਗਜੀਤ ਕੌਰ ਡਾਇਰੈਕਟਰ ਯੁਵਕ ਭਲਾਈ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਹੋਏ ਬਾਕੀ ਮਹਿਮਾਨਾਂ, ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਆਈਟਮਾਂ ਵਿਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ।ਅੱਜ ਭੰਗੜੇ ਤੋਂ ਇਲਾਵਾ ਗਰੁੱਪ ਸ਼ਬਦ/ਭਜਨ, ਸਮੂਹ ਗਾਇਨ ਭਾਰਤੀ, ਵਾਰ, ਕਵੀਸ਼ਰੀ, ਫਾਈਨ ਆਰਟਸ ਆਈਟਮਾਂ ਕਰਵਾਈਆਂ ਗਈਆਂ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply