ਸੰਦੌੜ, 17 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – 55 ਸਾਲ ਬਾਅਦ ਪਰਿਵਾਰਕ ਮੈਂਬਰਾਂ ਮੇਲਾ ਰਾਮ ਗੋਇਲ, ਬਲਦੇਵ ਗੋਇਲ ਅਤੇ ਅਰੁਣ ਗੋਇਲ ਆਈ ਏ.ਐਸ ਸਮੇਤ ਪਿੰਡ ਗੁਰਬਖਸਪੁਰਾ ਪਹੁੰਚੇ ਧਰਮਪਾਲ ਗੋਇਲ ਰਿਟਾਇਰਡ ਚੀਫ ਇੰਜੀਨੀਅਰ ਦਿਲੀ ਡਾਇਰੈਕਟਰ ਆਈ.ਆਈ.ਟੀ.ਐਲ ਨਿਮਬਸ ਗਰੁੱਪ ਦਾ ਪਿੰਡ ਵਾਸੀਆਂ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ ।ਧਰਮਪਾਲ ਗੋਇਲ ਜੋ 1954 ਨੂੰ ਪਿੰਡ ਗੁਰਬਖਸਪੁਰਾ ਤੋਂ ਬਰਨਾਲਾ ਅਤੇ ਫਿਰ ਪਰਿਵਾਰ ਸਮੇਤ ਰਾਜਧਾਨੀ ਦਿਲੀ ਸ਼ਿਫਟ ਹੋ ਗਏ ਸਨ ਨੇ ਪਿੰਡ ਦੇ ਸਕੂਲ ਦੇੇ ਹੋਣਹਾਰ ਵਿਦਿਆਰਥੀਆਂ ਲਈ ਵਜੀਫਾ ਪ੍ਰਣਾਲੀ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ।ਸੋ ਆਪਣੇ ਕੀਤੇ ਵਾਅਦੇ ਨੂੰ ਨਿਭਾਉਂਦਿਆਂ ਅੱਜ ਸਰਕਾਰੀ ਮਿਡਲ ਸਕੂਲ `ਚ ਪਹਿਲਾਂ ਤੋਂ ਨਿਰਧਾਰਿਤ ਵਜੀਫਾ ਵੰਡ ਸਮਾਰੋਹ ਦੌਰਾਨ ਧਰਮਪਾਲ ਗੋਇਲ ਨੇ ਵਿਦਿਆਰਥੀਆਂ ਲਈ ਵਜੀਫਾ ਪ੍ਰਣਾਲੀ ਦੀ ਸ਼ੁਰੂਆਤ ਕਰਦਿਆਂ ਅੱਠਵੀ ਕਲਾਸ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ 600 ਰੁਪਏ, ਦੂਸਰਾ ਸਥਾਨ ਲਈ 500 ਰੁਪਏ, ਤੀਸਰੇ ਸਥਾਨ ਲਈ 400 ਰੁਪਏ ਅਤੇ ਪੰਜਵੀ ਕਲਾਸ ਵਿਚੋਂ ਪਹਿਲੇ ਸਥਾਨ ਲਈ 500 ਰੁਪਏ ਅਤੇ ਦੂਸਰੇ ਸਥਾਨ ਲਈ 400 ਰੁਪਏ ਪ੍ਰਤੀ ਮਹੀਨਾਂ ਵਜੀਫਾ ਦੇਣ ਦਾ ਐਲਾਨ ਕੀਤਾ ਅਤੇ ਇਸ ਸਮੇਂ 2016-17 ਸੈਸ਼ਨ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਪ੍ਰਾਪਤ ਬੱਚਿਆਂ ਨੂੰ ਤਿੰਨ-ਤਿੰਨ ਮਹੀਨਿਆਂ ਦੀ ਰਾਸ਼ੀ ਦੇ ਚੈਕ ਤਕਸੀਮ ਕੀਤੇ ਗਏ।
ਧਰਮਪਾਲ ਗੋਇਲ ਨੇ ਇਸ ਸਮੇਂ ਸੰਬੋਧਨ ਦੌਰਾਨ ਆਪਣੇ ਬਚਪਨ ਦੀਆਂ ਯਾਦਾਂ ਅਤੇ ਜੀਵਨ ਸੰਘਰਸ਼ ਨੂੰ ਸਾਂਝਾ ਕਰਦਿਆਂ ਬੱਚਿਆਂ ਨੂੰ ਮਿਹਨਤ ਕਰਨ ਲਈ ਪ੍ਰੇਰਿਆ।ਇਸ ਤੋਂ ਬਾਅਦ ਉਹਨਾਂ ਦੇ ਨਾਲ ਪਹੁੰਚੇ ਅਲੋਕ ਜਿੰਦਲ ਬੀ.ਐਸ.ਐਨ.ਐਲ ਐਕਸੀਅਨ ਸੰਗਰੂਰ ਨੇ ਵੀ ਆਪਣੇ ਵਿਚਾਰ ਰੱਖੇ।ਇਸ ਸਮਾਰੋਹ ਨੂੰ ਨੇਪਰੇ ਚਾੜਨ ਵਿੱਚ ਸ੍ਰੀ ਸੁਰਿੰਦਰਪਾਲ ਗੋਇਲ, ਰਾਜ ਕੁਮਾਰ ਗੋਇਲ, ਬਚਨ ਲਾਲ ਸ਼ੇਰਪੁਰ ਅਤੇ ਸੁਭਾਸ ਚੰਦ ਸ਼ੇਰਪੁਰ ਨੇ ਵਿਸ਼ੇਸ਼ ਯੋਗਦਾਨ ਦਿੱਤਾ।ਅਖੀਰ ਵਿਚ ਮੁੱਖ ਅਧਿਆਪਕ ਅਮਰੀਕ ਸਿੰਘ ਅਤੇ ਬਲਵੀਰ ਚੰਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀਆਂ ਪ੍ਰਾਂਪਤੀਆਂ `ਤੇ ਚਾਨਣਾ ਪਾਇਆ।ਸਟੇਜ ਦੀ ਭੂਮਿਕਾ ਜਗਤਾਰ ਸਿੰਘ ਨੇ ਨਿਭਾਈ।ਇਸ ਸਮੇਂ ਸਰਪੰਚ ਮਾਇਆ ਕੌਰ, ਪੰਚ ਗੁਰਮੇਲ ਕੌਰ, ਪੰਚ ਚਮਕੌਰ ਸਿੰਘ, ਸਕੂਲ ਕਮੇਟੀ ਦੇ ਵਾਇਸ ਚੇਅਰਮੈਨ ਕੁਲਵਿੰਦਰ ਕੌਰ, ਕੁਲਜੀਤ ਸਿੰਘ ਸੋਨੀ, ਅਧਿਆਪਕ ਮਨਦੀਪ ਸਿੰਘ, ਜੀਤ ਸਿੰਘ, ਗੁਰਮੁਖ ਸਿੰਘ, ਸਕੂਲ ਮੈਨੇਜਮੈਟ ਕਮੇਟੀ ਮੈਂਬਰ ਅਤੇ ਬੱਚਿਆਂ ਦੇ ਮਾਤਾ ਪਿਤਾ ਵੱਡੀ ਗਿਣਤੀ ਵਿੱਚ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media