Tuesday, December 24, 2024

ਸਿੱਧੂ ਮੂਸੇਵਾਲਾ ਦੀ ਬ੍ਰਿਸਬੇਨ `ਚ ਪਹਿਲੀ ਕਲੱਬ ਨਾਈਟ 22 ਅਕਤੂਬਰ ਨੂੰ

ਬ੍ਰਿਸਬੇਨ (ਆਟਰੇਲੀਆ) 17 ਅਕਤੂਬਰ (ਪੰਜਾਬ ਪੋਸਟ – ਵਰਿੰਦਰ ਅਲੀਸ਼ੇਰ) – ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ 22 ਅਕਤੂਬਰ ਨੂੰ PPN1810201704ਨੌਜ਼ਵਾਨ ਦਿਲਾਂ ਦੀ ਧੜਕਣ ਅਤੇ ਕੁੱਝ ਦਿਨਾਂ ਵਿੱਚ ਆਪਣੇ ਲਿਖੇ ‘ਤੇ ਗਾਏ ਫੋਕ ਗੀਤਾਂ ਰਾਹੀਂ ਨੌਜਵਾਨ ਦਿਲਾਂ `ਤੇ ਰਾਜ ਕਰਨ ਵਾਲਾ ਗੀਤਕਾਰ ‘ਤੇ ਗਾਇਕ ਸਿੱਧੂ-ਮੂਸੇਵਾਲਾ ਆਪਣੀ ਗਾਇਕੀ ਦੇ ਜੌਰ ਦਿਖਾਉਣ ਆ ਰਿਹਾ ਹੈ।ਜਿਲਾ ਮਾਨਸਾ ਦੇ ਪਿੰਡ ਮੂਸੇਵਾਲ ‘ਚ ਜਨਮਿਆ ਬੀ-ਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਕਨੇਡਾ ਦੀ ਧਰਤੀ `ਤੇ ਸਟੱਡੀ ਵੀਜ਼ੇ ਰਾਹੀਂ ਪਹੁੰਚਿਆ ਇਹ ਸਿੱਖ ਸਰਦਾਰ ਨੌਜ਼ਵਾਨ ਸਿੱਧੂ ਮੂਸੇਵਾਲਾ ਮਲਵਈ ਅਦਾ ਅਤੇ ਵੱਖਰੀ ਗਾਇਕੀ ਕਾਰਨ ਅੱਜ ਦੁਨੀਆਂ ‘ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ।ਨਵ ਗਰੇਵਾਲ਼, ਮਣੀ ਧਾਲੀਵਾਲ ਅਤੇ ਤਰੁਨ ਸ਼ਰਮਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਨੌਜ਼ਵਾਨਾਂ ਦੀ ਵੱਡੀ ਮੰਗ `ਤੇ ਸਿੱਧੂ ਮੂਸੇਵਾਲਾ ਦਾ ਪਹਿਲਾ ਸ਼ੋਅ ਬ੍ਰਿਸਬੇਨ ‘ਚ 22 ਅਕਤੂਬਰ ਨੂੰ `ਜੱਟ ਪ੍ਰੋਡਕਸ਼ਨ` ਵਲੋਂ ਫੌਰਟੀਚਿਊਟ ਵੈਲੀ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਲਈ ਉਚੇਚੇ ਤੌਰ `ਤੇ ਮੀਡੀਆ ਨੂੰ ਵੀ ਸੱਦਾ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ।ਲੜਕੀਆਂ ਦੀ ਭਾਰੀ ਆਮਦ ਦੇ ਮੱਦੇਨਜ਼ਰ ਰੱਖਦਿਆਂ ਸੱਸਤੀਆਂ ਟਿਕਟਾਂ ਅਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਇਸ ਪ੍ਰੋਗਰਾਮ ਨੂੰ `ਏਜ਼ੂਕੇਸ਼ਨ ਇਮਬੈਸੀ` ਅਤੇ ਸੌਰਭ ਅਗਰਵਾਲ ਵਲੋਂ ਵਿਤੀ ਸਹਿਯੋਗ ਦਿਤਾ ਜਾ ਰਿਹਾ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 38 ਦਿਨਾਂ ਬਾਅਦ ਭਾਰਤ ਪੁੱਜਾ ਰਮਨ ਕੁਮਾਰ ਦਾ ਮ੍ਰਿਤਕ ਸਰੀਰ

ਅੰਮ੍ਰਿਤਸਰ, 29 ਨਵੰਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply