Saturday, December 21, 2024

ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਕੇਂਦਰ ਵਲੋਂ ਗੈਰ ਕਨੂੰਨੀ ਕਰਾਰ 

PPN180721
ਨਵੀਂ ਦਿੱਲੀ, 18  ਜੁਲਾਈ (ਅੰਮ੍ਰਿਤ ਲਾਲ ਮੰਨਣ)- ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਗੈਰ ਕਨੂੰਨੀ ਕਰਾਰ ਦਿੰਦਿਆਂ ਕੇਂਦਰ ਨੇ ਕਿਹਾ ਹੈ ਕਿ ਅਜਿਹਾ ਬਿੱਲ ਪਾਸ ਕਰਨ ਦਾ ਸੂਬਾ ਸਰਕਾਰ ਨੂੰ ਅਧਿਕਾਰ ਨਹੀਂ ਹੈ। ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਵਲੋਂ ਭੇਜੇ ਗਏ ਇੱਕ ਪੱਤਰ ਰਹੀਂ ਰਾਜਪਾਲ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇੱਹ ਬਿੱਲ ਤੁਰੰਤ ਵਾਪਸ ਲੈਣ।ਪ੍ਰੰਤੂ ਹਰਿਆਣੇ ਦੇ ਮੁੱਖ ਸਕਤਰ ਸੀ ਐਸ ਚੌਧਰੀ ਨੇ ਕੇਂਦਰ ਦੇ ਇਸ ਪੱਤਰ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਹੈ ਕਿ ਰਾਜਪਾਲ ਵਲੋਂ ਦਸਤਖਤ ਕਰ ਦੇਣ ਤੁਪਰੰਤ ਇਸ ਬਿੱਲ ਦਾ ਨੋਟੀਫੀਕੇਸ਼ਨ ਜਾਰੀ ਹੋ ਚੁੱਕਾ ਹੈ।ਇਸ ਲਈ ਇਸ ਨੂੰ ਵਾਪਸ ਨਹੀ ਲਿਆ ਜਾ ਸਕਦਾ। ਉਧਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿੱਲ ਕੇਵਲ ਤਿੰਨ ਹਾਲਤਾਂ ਵਿੱਚ ਹੀ ਰੱਦ ਹੋ ਸਕਦਾ ਹੈ, ਜੇਕਰ ਵਿਧਾਨ ਸਭਾ ਇਸ ਸਬੰਧੀ ਦੁਬਾਰਾ ਅਪੀਲ ਕਰੇ, ਵਿਧਾਨ ਸਭਾ ਵਿੱਚ ਸੋਧ ਬਿਲ ਪੇਸ਼ ਕੀਤਾ ਜਾਵੇ ਜਾਂ ਵਿਧਾਨ ਸਭਾ ਬਿੱਲ ਦੀ ਮਨਜੂਰੀ ਰੱਦ ਕਰਨ ਦਾ ਮਤਾ ਪਾਸ ਕਰੇ।
ਇਸੇ ਦੌਰਾਨ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੀ ਅਲੱਗ ਗੁਦੁਆਰਾ ਕਮੇਟੀ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਕਾਤ ਕੀਤੀ ਅਤੇ ਇਹ ਬਿੱਲ ਰੋਕਣ ਲਈ ਕਾਰਵਾਈ ਕਰਨ ਦੀ ਬੇਨਤੀ ਕੀਤੀ।ਉਨਾਂ ਨੇ ਗ੍ਰੀਹ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ ਨਾਲ ਵੀ ਮਾਕਾਤ ਕੀਤੀ ਇਸ ਮੌਕੇ ਪ੍ਰਧਾਨ ਮੰਤ੍ਰੀ ਦਫਤਰ ‘ਚ  ਰਾਜ ਮੰਤਰੀ ਜਤਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ ਨ੍ਰਿਪੇਂਦਰ ਮਿਸ਼ਰ ਵੀ ਮੌਜੂਦ ਸਨ।ਸ੍ਰ. ਬਾਦਲ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਹਰਿਆਣਾ ਵਿੱਚ ਬਣਾਈ ਗਈ ਕਾਂਗਰਸ ਵਲੋਂ ਅਲੱਗ ਗੁਰਦੁਆਰਾ ਕਮੇਟੀ ਸਿੱਖਾਂ ਨੂੰ ਵੱੰਡਣ ਦੀ ਸਾਜਿਸ਼ ਹੈ।ਇਸ ਲਈ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਰੱਦ ਕੀਤਾ ਜਾਵੇ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …

Leave a Reply