Saturday, August 15, 2026

ਤਿੰਨ ਰੋਜਾ ਗਣਿਤ ਸਿਖਲਾਈ ਕੈਂਪ ਆਯੋਜਿਤ

PPN2110201706ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ‘ਪੜੋ ਪੰਜਾਬ ਪੜਾਓ ਪੰਜਾਬ’ ਪ੍ਰੋਜੈਕਟ ਤਹਿਤ ਜ਼ਿਲਾ ਸਿਖਿਆ ਅਫ਼ਸਰ (ਸੈ.ਸਿ)  ਮਨਿੰਦਰ ਕੌਰ ਅਤੇ ਡਾਇਟ ਪ੍ਰਿੰਸੀਪਲ ਦਿਓਣ ਬਠਿੰਡਾ ਜਸਵੀਰ ਸਿੰਘ ਦੀ ਦੇਖ ਰੇਖ ਹੇਠ ਬੀ.ਆਰ.ਸੀ ਰਾਮਪੁਰਾ ਅਤੇ ਭਗਤਾ ਵਿਖੇ ਲਾਏ ਤਿੰਨ ਰੋਜਾ ਗਣਿਤ ਸਿਖਲਾਈ ਕੈਂਪ ਵਿਚ ਅਧਿਆਪਕਾਂ ਨੂੰ ਗਣਿਤ ਪੜਾਉਣ ਦੀਆਂ ਨਵੀਆਂ ਤਕਨੀਕਾਂ ਸਿਖਾਈਆਂ ਗਈਆਂ।ਕੈਂਪ ਵਿਚ ਸ਼ਾਮਿਲ ਹੋਏ ਬਲਾਕ ਭਗਤਾ ਦੇ 27 ਅਤੇ ਬਲਾਕ ਰਾਮਪੁਰਾ ਦੇ 32 ਅਧਿਆਪਕਾਂ ਨੂੰ ਜ਼ਿਲਾ ਗਣਿਤ ਕੋਆਰਡੀਨੇਟਰ ਹਰਭਜਨ ਸਿੰਘ ਦੀ ਦੇਖ ਰੇਖ ਵਿਚ ਰਛਪਾਲ ਸਿੰਘ, ਜਤਿੰਦਰ ਕੁਮਾਰ, ਮੈਡਮ ਪਰਮਜੀਤ ਕੌਰ, ਦਵਿੰਦਰ ਸਿੰਘ, ਗੁਰਪਾਲ ਸਿੰਘ ਅਤੇ ਸ਼ੁਰੇਸ ਕੁਮਾਰ ਬੀ.ਐਮ ਨੇ ਅਧਿਆਪਕਾਂ ਨੂੰ ਰੋਚਕ ਅਤੇ ਸੌਖੇ ਤਰੀਕੇ ਨਾਲ ਵਿਦਿਆਰਥੀਆਂ ਨੂੰ ਗਣਿਤ ਪੜਾਉਣ ਦੇ ਨੁਕਤੇ ਸਾਂਝੇ ਕੀਤੇ।
ਬੀ.ਐਮ ਨੇ ਅਧਿਆਪਕਾਂ ਨੂੰ ਛੇਵੀਂ, ਸੱਤਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਦੀ ਬੇਸਲਾਈਨ ਅਸੈਸਮੈਂਟ ਬਾਰੇ ਵਿਸਥਾਰ ਵਿਚ ਦੱਸਿਆ।ਇਸ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਨੂੰ ਗਣਿਤ ਵਿਸੇ ਦਾ ਹਾਣੀ ਬਣਾਉਣ ਲਈ ਅਧਿਆਪਕਾਂ ਵਲੋਂ ਕਈ ਤਰਾ ਦੀਆਂ ਗਤੀਵਿਧੀਆਂ ਕੀਤੀਆ ਗਈਆਂ।ਤਿੰਨ ਰੋਜਾ ਗਣਿਤ ਸਿਖਲਾਈ ਕੈਂਪ ਦੇ ਅੱਜ ਆਖਰੀ ਦਿਨ ਅਧਿਆਪਕਾਂ ਵਲੋਂ ਗਣਿਤ ਮੇਲਾ ਲਗਾਇਆ ਗਿਆ।ਵਿਦਿਆਰਥੀਆਂ ਨੇ ਇਸ ਗਣਿਤ ਮੇਲੇ `ਚ ਬਹੁਤ ਸਾਰੀ ਨਵੀ ਜਾਣਕਾਰੀ ਹਾਸਿਲ ਕੀਤੀ।ਕੈਂਪ ਦੌਰਾਨ ਸੀਨੀਅਰ ਲੈਕਚਰਾਰ ਡਾਇਟ ਦਿਓਣ ਬਠਿੰਡਾ ਸਤਵਿੰਦਰਪਾਲ ਕੌਰ ਸਿੱਧੂ ਅਤੇ ਮੈਡਮ ਆਸ਼ਾ ਨੇ ਪੁਰਾ ਸਹਿਯੋਗ ਦਿੱਤਾ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply