ਪੰਜਾਬ ਪੱਧਰ ਦਾ ਐਲਾਨ ਛੇਤੀ – ਸੰਘਰਸ਼ਸ਼ੀਲ ਜਥੇਬੰਦੀਆਂ
ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਵਿੱਚ ਹੀ ਪੰਜਾਬੀ ਨੂੰ ਦੇਸ਼ ਨਿਕਾਲਾ ਦੇਣ ਵਿਰੁੱਧ ਮਾਮਲਾ ਪੂਰੇ ਸੂਬੇ ਵਿੱਚ ਭਖਦਾ ਜਾ ਰਿਹਾ ਹੈ।ਅੱਜ ਮਾਲਵਾ ਯੂਥ ਫੈਡਰੇਸ਼ਨ, ਦਲ ਖ਼ਾਲਸਾ ਨੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਬਠਿੰਡਾ ਤੋਂ 20 ਕਿ. ਮੀ. ਵਿੱਚ ਸੜਕਾਂ ਨਿਕਾਰੇ ਲੱਗੇ ਬੋਰਡਾਂ ਦੀਆਂ ਗੈਰ ਪੰਜਾਬੀ ਭਸਾਵਾਂ ’ਤੇ ਕਾਲਾ ਰੰਗ ਫੇਰ ਦਿੱਤਾ ਪੁਲਿਸ ਪ੍ਰਸ਼ਾਸਨ ਨੇ ਧੱਕੇਸਾਹੀ ਕਰਦਿਆਂ ਇਸ ਕੰਮ ਨੂੰ ਰੋਕ ਦਿੱਤਾ, ਜਿਸ ਵਿਰੁੱਧ ਪੰਜਾਬੀ ਪ੍ਰਤੀ ਪਿਆਰ ਕਰਨ ਵਾਲਿਆਂ ਨੇ ਸੜਕ ਜਾਮ ਕਰ ਦਿੱਤੀ।ਮਾਲਵਾ ਯੂਥ ਫੈਡਰੇਸ਼ਨ ਦੇ ਵੱਡੀ ਗਿਣਤੀ ਵਿੱਚ ਬਠਿੰਡਾ ’ਚ ਇਕੱਤਰ ਹੋਏ ਵਰਕਰਾਂ ਨੂੰ ਸੰਬੋਧਨ ਕਰਦਿਆ ਜਥੇਬੰਦੀ ਦੇ ਆਗੂ ਲੱਖਾ ਸਧਾਣਾ ਨੇ ਪੰਜਾਬ ਵਿੱਚ ਪੰਜਾਬੀ ਮਾਤ ਭਾਸ਼ਾ ਨੂੰ ਦੇਸ਼ ਨਿਕਾਲਾ ਦੇਣ ਵਿਰੁੱਧ ਤਿੱਖਾ ਸੰਘਰਸ ਕਰਨ ਦਾ ਸੱਦਾ ਦਿੰਦਿਆ ਨੌਜਵਾਨਾਂ ਨੂੰ ਮੈਦਾਨ ਵਿੱਚ ਨਿਤਰਨ ਦੀ ਅਪੀਲ ਕੀਤੀ।ਬਠਿੰਡਾ ਤੋਂ ਲੈ ਕੇ ਕੌਮੀ ਸੜਕ ਬਠਿੰਡਾ-ਅਮ੍ਰਿਤਸਰ ’ਤੇ ਲੱਗੇ ਉਹਨਾਂ ਸਾਰੇ ਬੋਰਡਾਂ ’ਤੇ ਕਾਲਾ ਪੋਚਿਆ ਫੇਰਿਆ ਗਿਆ ਜਿਹਨਾਂ ’ਤੇ ਪੰਜਾਬੀ ਨੂੰ ਪਛਾੜ ’ਤੇ ਤੀਜੇ ਨੰਬਰ ’ਤੇ ਲਿਖਿਆ ਹੋਇਆ ਸੀ ਜਾਂ ਪੰਜਾਬੀ ਬਿਲਕੁੱਲ ਗੈਰ ਹਾਜਰ ਸੀ।ਪੰਜਾਬੀ ਨੂੰ ਦਾ ਬਣਦਾ ਮਾਣ ਸਤਿਕਾਰ ਖ਼ਤਮ ਕਰਨ ’ਤੇ ਨੌਜਵਾਨਾਂ ਨੇ ਜਬਰਦਸਤ ਰੋਸ ਪ੍ਰਗਟ ਕਰਦਿਆਂ ਕਾਲਾ ਰੰਗ ਫੇਰਨਾ ਸ਼ੁਰੂ ਕਰ ਦਿੱਤਾ।
ਬਠਿੰਡਾ ਤੋਂ 20 ਕਿਲੋਮੀਟਰ ਪਿੰਡ ਹਰਰਾਏਪੁਰ ਕੋਲ ਬਠਿੰਡਾ ਐਸ.ਪੀ ਤੇ ਦੋ ਤਹਿਸੀਲਦਾਰਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲਿਸ ਨੇ ਪੁੱਜ ਕੇ ਨੌਜਵਾਨਾਂ ਦੀ ਕਾਰਵਾਈ ਨੂੰ ਗੈਰ ਕਾਨੂੰਨੀ ਦਿੱਤਾ, ਪਰ ਆਗੂਆਂ ਵਲੋਂ ਦਿੱਤੇ ਜਵਾਬ ਤੇ ਕੀਤੇ ਸਵਾਲਾਂ ਅੱਗੇ ਪ੍ਰਸ਼ਾਸਨ ਅਧਿਕਾਰੀ ਨਿਰਉੱਤਰ ਹੋ ਗਏ ਤਾਂ ਪੁਲਿਸ ਨੇ ਸਖ਼ਤੀ ਨਾਲ ਇਸ ਨੂੰ ਰੋਕ ਦਿੱਤਾ। ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿੱਚ ਰੋਸ ਵਿੱਚ ਆਏ ਨੌਜਵਾਨਾਂ ਨੇ ਸੜਕ ਜਾਮ ਕਰਕੇ ਪੰਜਾਬ ਪੁਲਿਸ ਵਿਰੁੱਧ ਜਬਰਦਸਤ ਨਾਅਰੇਬਾਜੀ ਕੀਤੀ।ਜਾਮ ਨੂੰ ਸੰਬੋਧਨ ਕਰਦਿਆ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਪੰਜਾਬ ਵਿੱਚੋਂ ਪੰਜਾਬੀ ਨੂੰ ਖ਼ਤਮ ਕਰਨ ਦੀ ਸਾਜਿਸ਼ ਦਿੱਲੀ ਦੀ ਹਿੰਦੂਤਵ ਹਕੂਮਤ ਸਿਰ ਮੜਦਿਆਂ ਇਸ ਨੂੰ ਬਣਦਾ ਸਤਿਕਾਰ ਦੇਣ ਦੀ ਗੱਲ ਕਹੀ, ਉਹਨਾਂ ਮਾਂ ਬੋਲੀ ਪੰਜਾਬੀ ਲਾਗੂ ਕਰਵਾਉਣ ਲਈ।ਮਾਲਵਾ ਯੂਥ ਫੈਡਰੇਸ਼ਨ ਦੇ ਆਗੂ ਲੱਖਾ ਸਧਾਣਾ ਨੇ ਕਿਹਾ ਕਿ ਜੇ ਸਾਡੀ ਮਾਂ ਬੋਲੀ ਖ਼ਤਮ ਹੋ ਜਾਂਦੀ ਹੈ ਤਾਂ ਸਾਡਾ ਸਾਹਿਤ, ਇਤਿਹਾਸ ਤੇ ਵਜੂਦ ਖ਼ਤਮ ਹੋ ਜਾਵੇਗਾ।ਇਸ ਮੌਕੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਜੀ ਨੇ ਵੀ ਸੰਬੋਧਨ ਕੀਤਾ।ਇਸ ਵੇਲੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਵਰਕਰ, ਅਕਾਲੀ ਦਲ ਅਮ੍ਰਿਤਸਰ ਦੇ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਪਾਰੀ, ਦਲ ਖ਼ਾਲਸਾ ਦੇ ਜਿਲਾ ਮੀਤ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਧਰਮ ਸਿੰਘ ਹਰਰਾਏਪੁਰ, ਲੇਖਕ ਬਲਜਿੰਦਰ ਸਿੰਘ ਬਾਗੀ ਕੋਟਭਾਰਾ, ਨਿੱਕਾ ਸਧਾਣਾ, ਜਗਜੀਤ ਸਿੰਘ ਜਲਾਲ, ਮਨਜੀਤ ਸਿੰਘ ਗਿੱਲ ਕਲਾਂ, ਸਿੱਖ ਸਟੂਡੈਟ ਫੈਡਰੇਸਨ 1984 ਦੇ ਪਰਨਜੀਤ ਸਿੰਘ ਕੋਟਫ਼ੱਤਾ ਸਮੇਤ ਸੈਕੜੇ ਗਿਣਤੀ ਵਿੱਚ ਨੌਜਵਾਨ ਸ਼ਾਮਲ ਸਨ।
ਪ੍ਰਸਾਸ਼ਨ ਵੱਲੋਂ ਪੁੱਜੇ ਅਧਿਕਾਰੀਆਂ ਨੇ ਜਥੇਬੰਦੀਆਂ ਦੇ ਆਗੂਆਂ ਨੂੰ ਵਿਸਵਾਸ ਦਿਵਾਇਆ ਕਿ ਉਹਨਾਂ ਵੱਲੋਂ ਡੀ.ਸੀ ਬਠਿੰਡਾ ਨੂੰ ਦਿੱਤੇ ਗਏ ਮੰਗ ਪੱਤਰ ’ਤੇ ਅਮਲ ਕਰਕੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਥਾਨ ਦਿਵਾਇਆ ਜਾਵੇਗਾ। ਬਾਅਦ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੱਖਾ ਸਧਾਣਾ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ’ਤੇ ਹੋਰਾਂ ਨੇ ਕਿਹਾ ਕਿ ਜੇ ਪੰਜਾਬ ਵਿੱਚ ਸਾਰੀਆਂ ਸੜਕਾਂ ਦੇ ਰਾਹ ਦੱਸਣ ਵਾਲੇ ਬੋਰਡਾਂ ’ਤੇ ਪੰਜਾਬੀ ਨੂੰ ਬਣਦਾ ਸਥਾਨ ਨਹੀਂ ਦਿੱਤਾ ਜਾਂਦਾ ਤਾਂ ਇਹ ਪੋਚਾ ਮਾਰੂ ਮੁਹਿੰਮ ਪੂਰੇ ਪੰਜਾਬ ਵਿੱਚ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਬਕਾਇਦੀ ਤਿਆਰੀ ਹੋਵੇਗੀ। ਪੰਜਾਬੀ ਬੋਲੀ ਪ੍ਰਤੀ ਫਿਰਕਮੰਦ ਜਥੇਬੰਦੀਆਂ ਦੇ ਇਹਨਾਂ ਆਗੂਆਂ ਨੇ ਪੰਜਾਬੀ ਲਾਗੂ ਕਰਵਾਉਣ ਲਈ ਇਸ ਕਾਰਵਾਈ ਨੂੰ ਹੋਰ ਤਿੱਖੇ ਰੂਪ ਵਿੱਚ ਲਾਗੂ ਕਰਨ ਦੀ ਚਿਤਾਵਨੀ ਵੀ ਦਿੱਤੀ।
Punjab Post Daily Online Newspaper & Print Media