Sunday, October 11, 2026

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵਲੋਂ ਐਲਬਮ ਦੀ ਘੁੰਡ ਚੁੱਕਾਈ

ਧੂਰੀ, 21 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵੱਲੋਂ ਪੰਜਾਬੀ ਸਾਹਿਤ ਸਭਾ ਧੂਰੀ ਅਤੇ ਆਨੰਦ ਮਿਊਜ਼ਿਕ ਦੇ ਸਹਿਯੋਗ ਨਾਲ ਗਾਇਕ ਕਲਾਕਾਰ ਹਰਬੰਸ ਭੱਟੀ ਅਤੇ ਪ੍ਰਵੀਨ ਭਾਰਟਾ ਦੇ ਸੱਭਿਆਚਾਰਕ ਗੀਤਾਂ ਦੀ ਐਲਬਮ ਦੀ ਘੁੰਡ ਚੁਕਾਈ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਧੂਰੀ ਵਿਖੇ ਸੁਖਦੇਵ ਸਿੰਘ ਧਾਲੀਵਾਲ, ਕਿਰਪਾਲ ਸਿੰਘ ਜਵੰਧਾ, ਮੂਲ ਚੰਦ ਸ਼ਰਮਾ, ਕਰਮ ਸਿੰਘ ਜ਼ਖਮੀ ਅਤੇ ਘੁਮੰਡ ਸਿੰਘ ਸੋਹੀ ਦੀ ਪ੍ਰਧਾਨ

ਗੀ ਹੇਠ ਹੋਈ।ਜਿਸ ਵਿੱਚ ਗਾਇਕ ਤੇ ਗੀਤਕਾਰ ਹਾਕਮ ਬਖਤੜੀਵਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਪਰੰਤ ਕਵੀ ਦਰਬਾਰ ਹੋਇਆ, ਜਿਸ ਵਿੱਚ ਇਸ ਐਲ਼ਬਮ ਦੇ ਗੀਤਕਾਰ ਜੱਗੀ ਧੂਰੀ, ਗੁਰਦਿਆਲ ਨਿਰਮਾਣ, ਸੁਖਵਿੰਦਰ ਲੋਟੇ, ਸੁਖਦੇਵ ਪੈਂਟਰ, ਚਰਨਜੀਤ ਕੌਰ ਮਾਲੇਰਕੋਟਲਾ, ਗੁਰਜੀਤ ਕਾਕਾ ਸੰਗਰੂਰ, ਜਿੰਮੀ ਗਿੱਲ, ਕਰਮ ਸਿੰਘ ਜ਼ਖਮੀ, ਪਰਮਜੀਤ ਦਰਦੀ, ਗੁਰਦਰਸ਼ਨ ਧੂਰੀ, ਗੁਰਤੇਜ ਮੱਲੂਮਾਜਰਾ, ਜਗਸੀਰ ਮੂਲੋਵਾਲ, ਜਰਨੈਲ ਸਿੰਘ ਸੱਗੂ ਅਤੇ ਹਾਕਮ ਬਖਤੜੀਵਾਲੇ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਪੇਸ਼ ਕੀਤੀਆਂ ਮੰਚ ਸੰਚਾਲਣ ਪ੍ਰਸਿੱਧ ਪੰਜਾਬੀ ਲੋਕਗਾਇਕ ਗੁਰਦਿਆਲ ਨਿਰਮਾਣ ਨੇ ਕੀਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply