Thursday, June 25, 2026

ਬੌਂਦਲੀ ਦੁੱਧ ਉਤਪਾਦਕ ਸਹਿਕਾਰੀ ਸਭਾ ਨੇ ਮੁਨਾਫਾ ਵੰਡ ਸਮਾਰੋਹ ਕਰਵਾਇਆ

ਜੋਧ ਸਿੰਘ ਨੇ ਹਾਸਲ ਕੀਤਾ ਸਭ ਤੋਂ ਵੱਧ ਮੁਨਾਫਾ

PPN2110201714ਸਮਰਾਲਾ, 20 ਅਕਤੂਬਰ (ਪੰਜਾਬ ਪੋਸਟ  ਕੰਗ) – ਇੱਥੋਂ ਨੇੜਲੇ ਪਿੰਡ ਬੌਂਦਲੀ ਵਿਖੇ ਦੀ ਬੌਂਦਲੀ ਦੁੱਧ ਉਤਪਾਦਕ ਸਹਿਕਾਰੀ ਸਭਾ ਬੌਂਦਲੀ ਵੱਲੋਂ ਆਪਣਾ ਸਲਾਨਾ ਬੋਨਸ ਵੰਡ ਸਮਾਰੋਹ ਸੁਸਾਇਟੀ ਦੇ ਅਹਾਤੇ ਵਿਖੇ ਕਰਵਾਇਆ ਗਿਆ। ਇਸ ਮੁਨਾਫਾ ਵੰਡ ਸਮਾਰੋਹ ਵਿੱਚ ਕੁਲਵੀਰ ਸਿੰਘ ਹੇੜੀਆਂ ਡਾਇਰੈਕਟਰ, ਸਤਪਾਲ ਸਿੰਘ ਏਰੀਆ ਅਫਸਰ ਸਮਰਾਲਾ, ਗੁਰਦੀਪ ਸਿੰਘ, ਨਵਪ੍ਰੀਤ ਸਿੰਘ, ਸਭਾ ਦੇ ਪ੍ਰਧਾਨ ਸੰਤ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਸਕੱਤਰ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਦਾ ਸ਼ੁੱਧ ਮੁਨਾਫਾ 80,000 ਰੁਪਏ ਬੋਨਸ ਪ੍ਰਾਪਤ ਕਰਤਾ ਲਾਭ ਪਾਤਰੀਆਂ ਵਿਚਕਾਰ ਵੰਡਿਆ ਗਿਆ।ਇਸ ਸਭਾ ਦੀ ਸਲਾਨਾ ਪ੍ਰਗਤੀ ਰਿਪੋਰਟ ਨਵਪ੍ਰੀਤ ਸਿੰਘ ਐਮ.ਪੀ.ਏ ਨੇ ਪੜੀ।
ਡਾਇਰੈਕਟਰ ਕੁਲਵੀਰ ਸਿੰਘ ਹੇੜੀਆਂ ਨੇ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦੁੱਧ ਦਾ ਕਿੱਤਾ ਸਾਡੇ ਲਈ ਬਹੁਤ ਹੀ ਲਾਹੇਵੰਦਾ ਕਿੱਤਾ ਹੈ, ਪ੍ਰੰਤੂ ਸਾਨੂੰ ਕੇਵਲ ਦੁੱਧ `ਤੇ ਹੀ ਨਿਰਭਰ ਨਹੀਂ ਹੋਣਾ ਚਾਹੀਦਾ ਬਲਕਿ ਨਾਲ ਹੀ ਸਹਾਇਕ ਧੰਦੇ ਅਪਣਾ ਕੇ ਆਪਣੇ ਰੋਜਗਾਰ ਵਿੱਚ ਵਾਧਾ ਕਰਨਾ ਚਾਹੀਦਾ ਹੈ।ਜਿਸ ਸਬੰਧੀ ਵੇਰਕਾ ਡੇਅਰੀ ਲੁਧਿਆਣਾ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ੁਨਾਂ ਅੱਗੇ ਕਿਹਾ ਕਿ ਮਿਲਕ ਪਲਾਂਟ ਦਾ ਹੁਣ ਆਈ.ਸੀ.ਆਈ.ਸੀ.ਆਈ ਬੈਂਕ ਨਾਲ ਸਮਝੌਤਾ ਹੋ ਚੁੱਕਾ ਹੈ ਕਿ ਜੋ ਵੀ ਦੁੱਧ ਉਤਪਾਦਕ ਇੱਕ ਲੱਖ ਰੁਪਏ ਦਾ ਸਭਾ ਵਿੱਚ ਦੁੱਧ ਪਾਉਂਦਾ ਹੈ, ਉਸ ਨੂੰ ਬੈਂਕ ਵੱਲੋਂ ਵੀ ਇੱਕ ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ, ਜਿਸ ਦੀ 25 ਫੀਸਦ ਸਬਸਿਡੀ ਨਾਲ ਤਿੰਨ ਸਾਲਾਂ ਵਿੱਚ ਵਾਪਸੀ ਕਰਨੀ ਪਵੇਗੀ।ਮੁੱਖ ਤੌਰ `ਤੇ ਜੋਧ ਸਿੰਘ ਨੇ 13092 ਰੁਪਏ, ਮੇਵਾ ਸਿੰਘ ਨੇ 6622, ਪ੍ਰੇਮ ਸਿੰਘ 4978 ਰੁਪਏ ਦਾ ਮੁਨਾਫਾ ਪ੍ਰਾਪਤ ਕਰਕੇ ਸਭਾ ਦਾ ਨਾਂ ਰੌਸ਼ਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਪਾਲ ਸਿੰਘ ਏਰੀਆ ਅਫਸਰ, ਸਪਿੰਦਰਪਾਲ ਸਿੰਘ, ਨਵਪ੍ਰੀਤ ਸਿੰਘ, ਗੁਰਦੀਪ ਸਿੰਘ ਸੇਖੋਂ ਤਿੰਨੋਂਂ ਐਮ.ਪੀ.ਏ ਏਰੀਆ ਸਮਰਾਲਾ, ਸੰਤ ਸਿੰਘ ਪ੍ਰਧਾਨ, ਮੇਵਾ ਸਿੰਘ ਮੀਤ ਪ੍ਰਧਾਨ, ਜੋਧ ਸਿੰਘ, ਨੇਤਰ ਸਿੰਘ, ਰਾਜਿੰਦਰ ਕੁਮਾਰ, ਲਖਵੀਰ ਸਿੰਘ, ਜਗਦੀਸ਼ ਸਿੰਘ, ਰਣਧੀਰ ਸਿੰਘ, ਬਲਜਿੰਦਰ ਸਿੰਘ, ਕਮਲਪ੍ਰੀਤ ਸਿੰਘ ਸਕੱਤਰ, ਦਰਸ਼ਨ ਸਿੰਘ ਬੌਂਦਲੀ ਆਦਿ ਸਾਰੇ ਕਮੇਟੀ ਮੈਂਬਰ ਮੌਜੂਦ ਸਨ।ਦੁੱਧ ਉਤਪਾਦਕ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜਰ ਰਹੇ। ਅਖੀਰ ਵਿੱਚ ਸੰਤ ਸਿੰਘ ਪ੍ਰਧਾਨ ਵੱਲੋਂ ਆਏ ਮਹਿਮਾਨਾਂ, ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply