Wednesday, September 30, 2026

‘ਹਾਈ ਪ੍ਰਫੋਰਮੈਨਸ ਨੈਟਵਰਕ ਐਂਡ ਕਮਿਊਨੀਕੇਸ਼ਨ-2017’ ਵਿਸ਼ੇ ’ਤੇ ਰਾਸ਼ਟਰੀ ਪੱਧਰੀ ਦੀ ਕਾਨਫਰੰਸ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ PPN0711201726‘ਹਾਈ ਪ੍ਰਫੋਰਮੈਨਸ ਨੈਟਵਰਕ ਐਂਡ ਕਮਿਊਨੀਕੇਸ਼ਨ-2017’ ਵਿਸ਼ੇ ’ਤੇ ਰਾਸ਼ਟਰੀ ਪੱਧਰੀ ਦੀ ਕਾਨਫਰੰਸ ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ (ਐਸ.ਈ.ਆਰ.ਬੀ) ਗੌਰਮਿੰਟ ਆਫ਼ ਇੰਡੀਆ ਨਿਊ ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਕਾਨਫ਼ਰੰਸ ’ਚ ਮੁੱਖ ਬੁਲਾਰੇ ਵਜੋਂ ਡਾ. ਲਲਿਤ ਅਵਸਥੀ ਡਾਇਰੈਕਟਰ ਨੀਟ ਜਲੰਧਰ ਅਤੇ ਡਾ. ਆਮੋਲ ਭੋਡੇਕਰ, ਪ੍ਰਿੰਸੀਪਲ ਸਾਇੰਸਦਾਨ (ਸੀ.ਐਸ.ਆਈ.ਓ) ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਕਾਨਫਰੰਸ ਦੌਰਾਨ ਉਦਯੋਗਿਕ ਪੇਸ਼ੇਵਰਾਂ, ਫੈਕਲਟੀ ਮੈਂਬਰਾਂ ਅਤੇ ਖੋਜਕਾਰਾਂ ਨੇ ਆਪਣੇ-ਆਪਣੇ ਪਰਚੇ ਪੇਸ਼ ਕੀਤੇ। ਜਿਸ ਦੌਰਾਨ ਉਨ੍ਹਾਂ ਇਨਫ਼ਾਰਮੇਸ਼ਨ ਟੈਕਨਾਲੋਜੀ ਦੀਆਂ ਨਵੀਆਂ ਵਿਧੀਆਂ ਅਤੇ ਖੋਜ਼ਾਂ ’ਤੇ ਧਿਆਨ ਕੇਂਦਰਿਤ ਕੀਤਾ। ਆਪਣੇ ਕੁੰਜੀਵਤ ਭਾਸ਼ਣ ’ਚ  ਡਾ. ਲਲਿਤ ਅਵਸਥੀ, ਡਾਇਰੈਕਟਰ, ਐਨ.ਆਈ.ਟੀ ਜਲੰਧਰ, ਜੋ ਕਿ ਮੁੱਖ ਮਹਿਮਾਨ ਵਜੋਂ ਕਾਨਫਰੰਸ ’ਚ ਹਿੱਸਾ ਲੈ ਰਹੇ ਸਨ, ਨੇ ਸੂਚਨਾ ਤਕਨਾਲੋਜੀ ਦੇ ਖੇਤਰ ’ਚ ਚੁਣੌਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਭਵਿੱਖ ’ਚ 5-ਜੀ ਟੈਕਨਾਲੋਜੀ ਦੇ ਆਉਣ ਨਾਲ ਸੂਚਨਾ ਖੇਤਰ ’ਚ ਆਉਣ ਵਾਲੀ ਕ੍ਰਾਂਤੀ ਬਾਰੇ ਗੱਲ ਕੀਤੀ।
ਡਾ: ਅਮੋਲ ਭੋਡੇਕਰ, ਪ੍ਰਿੰਸੀਪਲ ਸਾਇੰਟਿਸਟ, ਸੀ. ਐਸ. ਆਈ. ਆਰ.-ਸੀ.ਐਸ.ਆਈ.ਓ, ਚੰਡੀਗੜ੍ਹ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸ ਖੇਤਰ ’ਚ ਭਰਪੂਰ ਖੋਜ਼ ਹੋਣ ਦੀ ਆਸ ਹੈ ਕਿਉਂਕਿ ਦੁਨੀਆ ਭਰ ’ਚ ਸੂਚਨਾ ਦੇ ਸਾਧਨ ਟੈਕਨਾਲੋਜੀ ’ਤੇ ਨਿਰਭਰ ਕਰਦੇ ਹਨ।ਉਨ੍ਹਾਂ ਨੇ ਐਰੀਟੀਫਿਸ਼ਲ ਔਰਗੈਨਲੇਪਿਕਸ ਦੇ ਨਵੇਂ ਖੋਜ ਖੇਤਰ ’ਤੇ ਵੀ ਧਿਆਨ ਕੇਂਦਰਿਤ ਕੀਤਾ।
ਡਾ. ਸੰਦੀਪ ਕੇ ਸੂਦ ਐਸੋਸੀਏਟ ਡੀਨ ਅਤੇ ਪ੍ਰੋਫੈਸਰ ਜੀ.ਐਨ.ਡੀ.ਯੂ ਗੁਰਦਾਸਪੁਰ ਨੇ ਈ-ਕਾਮਰਸ ’ਚ ਪਾਸਵਰਡ ਦੀ ਸੁਰੱਖਿਆ ਬਾਰੇ ਆਪਣੇ ਵਿਚਾਰ ਪੇਸ਼ ਸਾਂਝੇ ਕੀਤੇ। ਕਾਨਫਰੰਸ ਦੇ ਚੀਫ਼ ਪੈਟਰਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਭਾਰਤ ਡਿਜ਼ੀਟਲ ਕ੍ਰਾਂਤੀ ਲਈ ਅਗਰਸਰ ਹੈ।ਜਿਸ ਲਈ ਵਿਸ਼ੇ ਦੇ ਮਾਹਿਰਾਂ ਨੂੰ ਖੋਜ ਕਰਕੇ ਵਿਸ਼ਵ ਭਰ ’ਚ ਸੂਚਨਾ ਖੇਤਰ ’ਚ ਟੈਕਨਾਲੋਜੀ ਦੇ ਹੋ ਰਹੇ ਬਦਲਾਅ ਨੂੰ ਅਪਣਾ ਕੇ ਭਾਰਤ ਨੂੰ ਵਿਕਾਸਸ਼ੀਲ ਦੇਸ਼ਾਂ ’ਚ ਮੋਹਰੀ ਬਣਾਉਣ ਦੀ ਲੋੜ ਹੈ।
ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਅਤੇ ਕਾਨਫਰੰਸ ਦੇ ਕਨਵੀਨਰ ਡਾ. ਮੰਜੂ ਬਾਲ ਨੇ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਕਾਨਫਰੰਸ ਵਿਦਿਆਰਥੀਆਂ ਨੂੰ ਇਸ ਖੇਤਰ ’ਚ ਨਵੀਨਤਮ ਤਕਨੀਕਾਂ ਅਤੇ ਤਕਨਾਲੋਜੀਆਂ ਬਾਰੇ ਜਾਣੂ ਕਰਵਾਉਣ ’ਚ ਸਹਾਇਤਾ ਕਰਦੀ ਹੈ।ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਡਾ. ਮਨੋਜ ਕੁਮਾਰ, ਡਾਇਰੈਕਟਰ ਡੇਵੀਟ, ਜਲੰਧਰ ਨੇ ਮਾਹਿਰ ਭਾਸ਼ਣ ਦਿੱਤਾ ਅਤੇ ਨੈਸ਼ਨਲ ਕਾਨਫਰੰਸ ਦੇ ਸਮਾਪਤੀ ਸਮਾਗਮ ’ਚ ਮੁੱਖ ਮਹਿਮਾਨ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply