Friday, August 14, 2026

ਖਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਬਾਕਸਰ ਦੀ ਜੂਨੀਅਰ ਇੰਡੀਆ ਕੈਂਪ ਲਈ ਹੋਈ ਚੋਣ- ਪ੍ਰਿੰ: ਭੰਗੂ

PPN1411201708ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀ ਕਰਨਦੀਪ ਸਿੰਘ ਨੇ ਜੂਨੀਅਰ ਸਟੇਟ-2017, ਜਲੰਧਰ ’ਚੋਂ ਸੋਨ ਤਮਗਾ ਅਤੇ ਜੂਨੀਅਰ ਨੈਸ਼ਨਲ, ਗੁਵ੍ਹਾਟੀ ’ਚ ਹੋਈ, ’ਚੋਂ ਬਰਾਂਜ ਮੈਡਲ ਪ੍ਰਾਪਤ ਕੀਤਾ।ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਨੇ ਉਕਤ ਵਿਦਿਆਰਥੀ ਦੇ ਚੋਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਸ ਪ੍ਰਾਪਤੀ ਦੇ ਆਧਾਰ ’ਤੇ ਉਕਤ ਖਿਡਾਰੀ ਦੀ ਚੋਣ ਜੂਨੀਅਰ ਇੰਡੀਆ ਕੈਂਪ ਵਾਸਤੇ ਹੋਈ ਹੈ, ਜੋ ਕਿ ਰੋਹਤਕ ਵਿਖੇ  ਦਸੰਬਰ `ਚ ਲੱਗ ਰਿਹਾ ਹੈ।    ਉਨ੍ਹਾਂ ਕਿਹਾ ਕਿ ਵਿਦਿਆਰਥੀ ਕਰਨਦੀਪ ਸਿੰਘ ਦੀ ਇਸ ਪ੍ਰਾਪਤੀ ’ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੀ ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਆਪਣੇ ਸੰਦੇਸ਼ ’ਚ ਮੁਬਾਰਕਬਾਦ ਦਿੰਦਿਆ ਭਵਿੱਖ ’ਚ ਉਚ ਮੁਕਾਮ ਹਾਸਲ ਕਰਨ ਦੀ ਕਾਮਨਾ ਕੀਤੀ ਹੈ।ਇਸ ਮੌਕੇ ਸਕੂਲ ਖੇਡ ਇੰਚਾਰਜ ਰਣਕੀਰਤ ਸਿੰਘ ਸੰਧੂ ਨੇ ਖਿਡਾਰੀ ਕਰਨਦੀਪ ਸਿੰਘ ਅਤੇ ਕੋਚ ਬਲਜਿੰਦਰ ਸਿੰਘ ਨੂੰ ਵਧਾਈ ਦਿੱਤੀ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply