ਪੰਜਾਬ ਟੀਮ ਨੇ ਅਮਨਦੀਪ ਕ੍ਰਿਕੇਟ ਅਕੈਡਮੀ ‘ਚ ਕੀਤੀ ਪ੍ਰੈਕਟਿਸ
ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿੱਚ 17 ਸਾਲ ਬਾਅਦ ਹੋਣ ਜਾ ਰਹੇ ਰਣਜੀ ਟ੍ਰਾਫ਼ੀ ਮੈਚ ਲਈ ਪੰਜਾਬ ਟੀਮ ਪੂਰੀ ਮੁਸ਼ੱਕਤ ਕਰ ਰਹੀ ਹੈ।ਆਪਣੀ ਜਿੱਤ ਨੂੰ ਯਕੀਨੀ ਕਰਨ ਲਈ ਕਪਤਾਨ ਹਰਭਜਨ ਸਿੰਘ ਕੋਈ ਵੀ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੇ ਅੱਜ ਸਵੇਰ ਤੋਂ ਹੀ ਭੱਜੀ ਆਪਣੀ ਪੂਰੀ ਟੀਮ ਨਾਲ ਅਮਨਦੀਪ ਕ੍ਰਿਕੇਟ ਅਕੈਡਮੀ ਦੀ ਗਰਾਉਂਡ ‘ਚ ਡਟੇ ਹੋਏ ਹਨ ਅਤੇ ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਫ਼ੀਲਡਿੰਗ ਦਾ ਬਹੁਤ ਜ਼ੋਰਦਾਰ ਅਭਿਆਸ ਕੀਤਾ ਭੱਜੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਪੰਜਾਬ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਉਨ੍ਹਾਂ ਨੂੰ ਆਪਣੀ ਟੀਮ ਦੀ ਕਾਬਲੀਅਤ ‘ਤੇ ਪੂਰਾ ਭਰੋਸਾ ਹੈ।ਪੱਤਰਕਾਰਾਂ ਨਾਲ ਗੱਲ ਕਰਦਿਆਂ ਭੱਜੀ ਨੇ ਕਿਹਾ ਕਿ ਆਈਨੇ ਸਾਲਾਂ ਦੇ ਲੰਬੇ ਅਰਸੇ ਬਾਅਦ ਗੁਰੂ ਨਗਰੀ ‘ਚ ਮੈਚ ਖੇਡਣ ਦਾ ਆਪਣਾ ਹੀ ਰੋਮਾੰਚ ਹੈ ਅਤੇ ਉਨ੍ਹਾਂ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਕਿਹਾ ਕਿ 17 ਸਾਲ ਪਹਿਲਾਂ ਅੰਮ੍ਰਿਤਸਰ ‘ਚ ਹੋਏ ਮੈਚ ‘ਚ ਵੀ ਉਹ ਖੇਡੇ ਸਨ ਅਤੇ ਹੁਣ ਵੀ ਉਨ੍ਹਾਂ ਨੂੰ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ।ਪੱਤਰਕਾਰਾਂ ਵਲੋਂ ਪੁਛੇ ਸਵਾਲ ਕਿ ਹੁਣ ਟੀਮ ‘ਚ ਸ਼ਾਮਿਲ ਹੋ ਰਹੇ ਨੌਜਵਾਨ ਖਿਡਾਰੀਆਂ ਦੇ ਸਾਹਮਣੇ ਆਪਣੀ ਕਾਬਲੀਅਤ ਨੂੰ ਸਾਬਿਤ ਕਰਨ ਲਈ ਉਹ ਕੀ ਖ਼ਾਸ ਕਰਦੇ ਹਨ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਨੌਜਵਾਨ ਖਿਡਾਰੀਆਂ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਪੂਰੀ ਤਰਾਂ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਹਨ।ਨੌਜਵਾਨ ਖਿਡਾਰੀਆਂ ‘ਚ ਭਾਵੇਂ ਜੋਸ਼ ਬਹੁਤ ਹੈ, ਪਰ ਮੇਰੇ ਜਿੰਨਾ ਲੰਬਾ ਤਜ਼ਰਬਾ ਨਹੀਂ ਹੈ।ਇਹੀ ਗੱਲ ਮੈਨੂੰ ਉਨ੍ਹਾਂ ਤੋਂ ਅੱਗੇ ਰਖਦੀ ਹੈ
ਆਪਣੀ ਜਾਤੀ ਜ਼ਿੰਦਗੀ ਦੇ ਪਲ ਸਾਂਝੇ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਜਨਮ ਲੈਣਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਯਾਦਗਿਰੀ ਮੌਕਾ ਸੀ ਜਿਸ ਦੀ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ।ਇਸ ਨੇ ਉਨ੍ਹਾਂਹ ਨੂੰ ਹੋਰ ਜਿੰਮੇਦਾਰ ਬਣਾਇਆ ਅਮਨਦੀਪ ਕ੍ਰਿਕੇਟ ਅਕੈਡਮੀ ਵਰਗੀਆਂ ਪ੍ਰਾਈਵੇਟ ਸੰਸਥਾਵਾਂ ਦਾ ਆਉਣਾ ਉਨ੍ਹਾਂ ਨੇ ਕ੍ਰਿਕੇਟ ਲਈ ਬਹੁਤ ਹੀ ਸ਼ੁੱਭ ਸ਼ਗਨ ਦੱਸਿਆ ਉਨ੍ਹਾ ਦੱਸਿਆ ਕਿ ਭਾਵੇਂ ਕਿ ਪੰਜਾਬ ਕੋਲ ਮੋਹਾਲੀ ਵਰਗੀ ਬਹੁਤ ਵਧੀਆ ਸਟੇਡੀਅਮ ਹੈ, ਪਰ ਟੈਲੈਂਟ ਛੋਟੇ-ਛੋਟੇ ਸ਼ਹਿਰਾਂ ‘ਚ ਹੀ ਲੁਕਿਆ ਹੋਇਆ ਹੈ।ਇਸ ਤਰਾਂ ਦੀਆਂ ਅਕੈਡਮੀਆਂ ਆਉਣ ਨਾਲ ਇਹ ਟੈਲੈਂਟ ਬਾਹਰ ਆਵੇਗਾ ਅਤੇ ਪੰਜਾਬ ਦਾ ਨਾਲ ਰੋਸ਼ਨ ਹੋਵੇਗਾ।ਉਨ੍ਹਾਂ ਨੇ ਅਮਨਦੀਪ ਕ੍ਰਿਕੇਟ ਅਕੈਡਮੀ ਦੀ ਟੀਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਨ੍ਹਾਂ ਨੌਜਵਾਨ ਖਿਡਾਰੀਆਂ ‘ਚ ਬਹੁਤ ਦਮ ਹੈ ਅਤੇ ਉਮੀਦ ਜ਼ਾਹਿਰ ਕੀਤੀ ਕਿ ਇਨ੍ਹਾ ‘ਚੋਂ ਕਾਫੀ ਖਿਡਾਰੀ ਭਾਰਤੀ ਟੀਮ ‘ਚ ਜਾਣ ਦੀ ਸਮਰੱਥਾ ਰਖਦੇ ਹਨ ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …