ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਮਨਜੀਤ ਸਿੰਘ) – ਭਾਜਪਾ ਵਲੋਂ ਨਗਰ ਨਿਗਮ ਚੋਣਾਂ ਦੇ ਮੱਦੇਨਜਰ ਤਿਆਰੀਆਂ ਲਈ ਮੀਟਿੰਗਾਂ ਅਰੰਭ ਕਰ ਦਿਤੀਆਂ ਗੲਅਿਾਂ ਹਨ।ਸਥਾਨਕ ਭਾਜਪਾ ਦਫ਼ਤਰ ਸ਼ਹੀਦ ਖੰਨਾ ਸਮਾਰਕ ਵਿਖੇ ਜਿਲਾ ਭਾਜਪਾ ਪ੍ਰਧਾਨ ਐੇਡਵੋਕੇਟ ਰਾਜੇਸ਼ ਹਨੀ ਦੀ ਪ੍ਰਧਾਨਗੀ `ਚ ਬੈਠਕ ਦਾ ਆਯੌਜਨ ਕੀਤਾ ਗਿਆ।ਜਿਸ ਵਿੱਚ ਪ੍ਰਦੇਸ਼ ਭਾਜਪਾ ਸੰਗਠਨ ਸਕੱਤਰ ਦਿਨੇਸ਼ ਕੁਮਾਰ ਨੇ ਵਿਸ਼ੇਸ਼ ਤੌਰ `ਤੇ ਸ਼ਾਮਲ ਹੋ ਕੇ ਪਾਰਟੀ ਅਹੁੱਦੇਦਾਰਾਂ ਦੇ ਨਾਲ ਨਿਗਮ ਚੋਣਾਂ ਬਾਰੇ ਵਿਚਾਰਾਂ ਕੀਤੀਆਂ।ਇਸ ਸਮੇਂ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਨੇ ਕਿਹਾ ਅੰਮ੍ਰਿਤਸਰ ਵਿੱਚ ਨਗਰ ਨਿਗਮ ਦੀਆਂ ਕੁੱਲ 85 ਵਾਰਡਾਂ `ਤੇ ਚੋਣ ਹੋਣ ਜਾ ਰਹੀ ਹੈ, ਜਿਸ ਸਬੰਧੀ ਪਾਰਟੀ ਵਲੋਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਸਾਰੀਆਂ ਵਾਰਡਾਂ ਵਿੱਚ ਇੰਚਾਰਜ ਲਗਾਏ ਜਾ ਰਹੇ ਹਨ, ਤਾਂ ਜੋ ਹਰ ਵਾਰਡ ਤੋਂ ਚੋਣ ਲੜ ਰਹੇ ਉਮੀਦਵਾਰਾਂ ਦਾ ਪੂਰਾ ਸਹਿਯੋਗ ਹੋ ਸਕੇ।ਪ੍ਰਧਾਨ ਹਨੀ ਨੇ ਕਿਹਾ ਕਿ ਚੋਣਾਂ ਦੀ ਤਾਰੀਕ ਅਜੇੇ ਤੈਅ ਹੋਣੀ ਹੈ, ਪਰ ਭਾਜਪਾ ਦੀ ਪੂਰੀ ਤਿਆਰੀ ਹੈ ਅਤੇ ਉਨਾਂ ਨੂੰ ਵਿਸ਼ਵਾਸ ਹੈ ਕਿ ਉਹ ਇੰਨਾਂ ਚੋਣਾਂ ਵਿਾਚ ਭਾਜਪਾ ਦੀ ਜਿੱਤ ਯਕੀਨੀ ਬਣਾਉਣਗੇ ।
ਮੈਂਬਰ ਰਾਜ ਸਭਾ ਸ਼ਵੇਤ ਮਲਿਕ ਨੇ ਕਿਹਾ ਦੀ ਪ੍ਰਦੇਸ਼ ਦੀ ਕਾਂਗਰਸ ਸਰਕਾਰ ਇਸ ਸਮੇਂ ਹਰ ਮੁਹਾਜ਼ `ਤੇ ਫੇਲ ਵਿਖਾਈ ਦੇੇ ਰਹੀ ਹੈ, ਚਾਹੇ ਉਹ ਨੌਜਵਾਨਾਂ ਨੂੰ ਨੋਕਰੀ ਦਿਵਾਉਣ ਦਾ ਮਾਮਲਾ ਹੋਵੇ, ਬਿਜਲੀ ਦੇ ਰੇਟਾਂ ਦਾ, ਸ਼ਹਿਰ ਦੇ ਵਿਕਾਸ ਦਾ ਜਾਂ ਫਿਰ ਕਨੂੰਨ ਵਿਵੱਸਥਾ ਦਾ।ਉਨਾਂ ਕਿਹਾ ਕਿ ਲੋਕਾਂ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। ਇ ਸਮੇਂ ਕਈ ਹੋਰ ਅਹੁਦੇਦਾਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਪ੍ਰਦੇਸ਼ ਜਨਰਲ ਸਕੱਤਰ ਕੇਵਲ ਕੁਮਾਰ, ਪ੍ਰਦੇਸ਼ ਖਜਾਨਚੀ ਸੁਭਾਸ਼ ਭਾਟੀਆ, ਰਜਿੰਦਰ ਮੋਹਨ ਸਿੰਘ ਛੀਨਾ, ਸਾਬਕਾ ਕੈਬਿਨੇਟ ਮੰਤਰੀ ਅਨਿਲ ਜੋਸ਼ੀ, ਪ੍ਰਦੇਸ਼ ਮਹਿਲਾ ਮੋਰਚਾ ਜਨਰਲ ਸਕੱਤਰ ਪ੍ਰੀਤੀ ਤਨੇਜਾ, ਰੀਨਾ ਜੇਤਲੀ, ਸੁਰੇਸ਼ ਮਹਾਜਨ, ਰਾਹੁਲ ਮਹੇਸ਼ਵਰੀ, ਬਖਸ਼ੀ ਰਾਮ ਅਰੋੜਾ ਅਤੇ ਰਾਕੇਸ਼ ਗਿੱਲ ਆਦਿ ਮੌਜੂਦ ਸਨ ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media