ਬ੍ਰਿਸਬੇਨ (ਆਸਟ੍ਰੇਲੀਆ), 20 ਨਵੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਕੁਈੰਂਜ਼ਲੈਂਡ ਸੂਬੇ ਦੇ ਕੇਨਜ਼ ਇਲਾਕੇ ਦੇ ਕਸਵੇ ਇੰਨਜ਼ਫੇਲ ਨੇੜੇ ਕੇਲਾ ਫਾਰਮ ਵਿਚ ਕੰਮ ਕਰਦੇ 25 ਸਾਲਾ ਟਰੈਕਟਰ ਚਾਲਕ ਜਤਿੰਦਰ ਸਿੰਘ ਦੀ ਹਾਦਸੇ ਦੌਰਾਨ ਮੌਕੇ ਤੇ ਹੀ ਮੌਤ ਹੋਣ ਦੀ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 13 ਨਵੰਬਰ ਨੂੰ ਜਤਿੰਦਰ ਸਚਦੇਵਾ ਪੁੱਤਰ ਚਰਨਜੀਤ ਸਿੰਘ ਸਚਦੇਵਾ ਪਿੰਡ ਗੋਲੇਵਾਲਾ (ਪੱਤੀ ਮਲੂਕਾ) ਜਿਲਾ ਫਰੀਦਕੋਟ ਦਾ ਵਸਨੀਕ ਸੀ।ਜਤਿੰਦਰ ਅਤੇ ਉਸ ਦੀ ਪਤਨੀ ਅਮਨਦੀਪ ਸਾਢੇ ਕੁ ਤਿੰਨ ਸਾਲ ਪਹਿਲਾ ਆਸਟਰੇਲੀਆ ਸਟੱਡੀ ਵੀਜ਼ਾ `ਤੇ ਆਏ ਸਨ।ਉਘੇ ਸਮਾਜ ਸੇਵੀ ਮਨਜੀਤ ਬੋਪਾਰਾਏ ਨੇ ਦੱਸਿਆ ਕਿ ਮੈਜਿਸਟਰੇਟ ਨੇ ਪੋਸਟਮਾਰਟਮ ਰਿਪਪੋਟ ਪੂਰੀ ਹੋਣ `ਤੇ ਜਤਿੰਦਰ ਸਚਦੇਵਾ ਦੀ ਮ੍ਰਿਤਕ ਦੇਹ ਨੂੰ ਫਿਉਨਰਲ ਡਾਇਰੈਕਟਰ ਸਪੁੱਰਦ ਕੀਤਾ ਗਿਆ।ਉਸ ਵਕਤ ਜਤਿੰਦਰ ਦੀ ਲਾਸ਼ ਨੂੰ ਕੇਨਜ਼ ਦੇ ਬੇਸ ਹਸਪਤਾਲ ਵਿਖੇ ਉਸ ਦੀ ਪਤਨੀ ਅਮਨਦੀਪ ਕੌਰ, ਪੇਂਡੂ ਵਸਨੀਕ ਸੁਖਜਿੰਦਰ ਵੜਿੰਗ ਅਤੇ ਅਨੇਕਾਂ ਸੱਜਣਾਂ ਮਿੱਤਰਾਂ ਨੇ ਸੇਜਲ ਅੱਖਾਂ ਨਾਲ ਅਲਵਿਦਾ ਆਖੀ।ਕੇਨਜ਼ ਦੀ ਸਮੁੱਚੀ ਪੰਜਾਬੀ ਕਮਿਉਨਿਟੀ `ਚ ਬਹੁਤ ਭਾਰੀ ਸੋਗ ਵਿਚ ਹੈ।ਮਨਜੀਤ ਬੋਪਾਰਾਏ ਅਨੁਸਾਰ ਮ੍ਰਿਤਕ ਦੇਹ ਪੰਜਾਬ ਪਹੁੰਚਾਉਣ ਦੇ ਸਾਰੇ ਪ੍ਰਬੰਧ ਕਰ ਲਏ ਹਨ।ਉਨ੍ਹਾ ਅਨੁਸਾਰ ਅਗਲੇ ਬੁੱਧਵਾਰ ਜਤਿੰਦਰ ਦੀ ਮ੍ਰਿਤਕ ਦੇਹ ਦਿੱਲੀ ਪਹੁੰਚ ਜਾਵੇਗੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media