Thursday, June 11, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅੰਤਰ-ਕਾਲਜ ਬੇਸਬਾਲ ਚੈਂਪੀਅਨਸ਼ਿੱਪ ਜਿੱਤੀ

PPN2411201706ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਦੀ ਬੇਸਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਜੀ.ਐਨ.ਡੀ.ਯੂ ਅੰਤਰ-ਕਾਲਜ ਬੇਸਬਾਲ ਚੈਂਪੀਅਨਸ਼ਿੱਪ ਜਿੱਤ ਲਈ ਹੈ।ਕਾਲਜ ਟੀਮ ਨੇ  ਐਚ.ਐਮ.ਵੀ ਕਾਲਜ ਜਲੰਧਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਵਿਚ ਬੰਦਨਾ ਕੁਮਾਰੀ, ਹਰਜੀਤ ਕੌਰ, ਜਸਦੀਪ ਕੌਰ, ਆਰਤੀ, ਨੀਕੀਤਾ ਭਾਰਦਵਾਜ, ਕਵਲਜੀਤ ਕੌਰ, ਅਕਵਿੰਦਰ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ,ਆਰਤੀ, ਆਸ਼ਾ, ਪੂਜਾ, ਸੋਨੀਆ ਕੁਮਾਰੀ, ਸੁਮਨਪ੍ਰੀਤ ਕੌਰ, ਗੀਤੀਕਾ ਖੁਰਾਨਾ ਅਤੇ ਕੋਮਲਪ੍ਰੀਤ ਕੌਰ ਸ਼ਾਮਲ ਸਨ। ਇੰਨਾਂ ਵਿਚੋਂ 6 ਖਿਡਾਰਨਾਂ ਬੰਦਨਾ ਕੁਮਾਰੀ, ਹਰਜੀਤ ਕੌਰ, ਆਰਤੀ, ਨੀਕੀਤਾ, ਸੋਨੀਆ ਅਤੇ ਗਗਨਦੀਪ ਕੌਰ 14 ਤੋਂ 18 ਨਵੰਬਰ 2017 ਨੂੰ ਰੋਹਤਕ ਵਿਖੇ ਹੋਣ ਵਾਲੀ ਸਰਵ ਭਾਰਤੀ ਇੰਟਰਵਰਸਿਟੀ ਚੈਂਪੀਅਨਸ਼ਿੱਪ ਲਈ ਕਾਲਜ ਦੀਆਂ ਚੁਣੀਆਂ ਗਈਆਂ ਹਨ । ਸੁਦਰਸ਼ਨ ਕਪੂਰ, ਲੋਕਲ ਮੈਨੇਜਿੰਗ ਕਮੇਟੀ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਹ ਸਥਾਨ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਕਾਲਜ ਦੀਆਂ ਖਿਡਾਰਨਾਂ ਨੇ ਹਮੇਸ਼ਾ ਹੀ ਕਈ ਚੈਂਪੀਅਨਸ਼ਿੱਪਾਂ ‘ਚ ਮੱਲਾਂ ਮਾਰੀਆਂ ਹਨ।ਸ਼੍ਰੀਮਤੀ ਸਵੀਟੀ ਬਾਲਾ, ਮੁਖੀ, ਸਰੀਰਕ ਸਿੱਖਿਆ ਵਿਭਾਗ, ਮਿਸ ਸਵੀਤਾ ਕੁਮਾਰੀ, ਮਿਸ ਗਗਨਪ੍ਰੀਤ ਕੌਰ ਸਹਿਤ ਹੋਰ ਫੈਕਲਟੀ ਮੈਂਬਰਾਂ ਨੇ ਵੀ  ਖਿਡਾਰਨਾਂ ਨੂੰ ਵਧਾਈ ਦਿੱਤੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply