ਬਠਿੰਡਾ, 24 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ 22 ਨਵੰਬਰ 2017 ਨੂੰ ਇਕ ਨਵਜੰਮੀ ਬੱਚੀ ਦੁਪਹਿਰ 3:15 ਵਜੇ ਦਿਨ ਬੁੱਧਵਾਰ ਪੰਘੂੜਾ ਇੰਡੀਅਨ ਰੈਡ ਕਰਾਸ ਸੁਸਾਇਟੀ ਵਿਖੇ ਆਈ ਹੈ।ਇਹ ਬੱਚੀ ਲਗਭਗ 7-8 ਦਿਨਾਂ ਦੀ ਹੈ। ਇਸ ਨੂੰ ਕੋਈ ਨਾਮਾਲੁਮ ਵਿਅਕਤੀ ਪੰਘੂੜੇ ਵਿਚ ਛੱਡ ਗਿਆ ਹੈ। ਇਸ ਦੇ ਸੰਬੰਧ ਵਿਚ ਪ੍ਰਿਸੀਪਲ ਡੈੱਫ ਐਂਡ ਡੰਬ ਸਕੂਲ ਵਲੋਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਨੂੰ ਸੂਚਿਤ ਕੀਤਾ ਗਿਆ। ਜਿਲਾ ਬਾਲ ਸੁਰੱਖਿਆ ਦਫ਼ਤਰ ਵਲੋਂ ਇਸ ’ਤੇ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖ਼ਲ ਕਰਵਾਇਆ ਗਿਆ ਅਤੇ ਇਸ ਸਬੰਧੀ ਥਾਣਾ ਥਰਮਲ ਵਿਖੇ ਡੀ.ਡੀ.ਆਰ. ਨੰ: 18 ਮਿਤੀ 24 ਨਵੰਬਰ 2017 ਦਰਜ ਕਰਵਾਈ ਗਈ। ਬੱਚਿਆਂ ਦੇ ਮਾਹਿਰ ਡਾਕਟਰ ਵਲੋਂ ਬੱਚੇ ਦਾ ਮੈਡੀਕਲ ਚੈਕਅਪ ਕੀਤਾ ਗਿਆ। ਮੈਡੀਕਲ ਚੈਕਅਪ ਦੌਰਾਨ ਬੱਚਾ ਤੰਦਰੂਸਤ ਪਾਇਆ ਗਿਆ। ਬੱਚੇ ਦੇ ਮੈਡੀਕਲੀ ਫਿਟ ਹੋਣ ਉਪਰੰਤ ਬੱਚੇ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ) ਐਕਟ 2015 ਦੇ ਨਿਯਮਾਂ ਅਨੁਸਾਰ ਅਡਾਪਸ਼ਨ ਹਿੱਤ ਬਾਲ ਭਲਾਈ ਬਠਿੰਡਾ ਦੇ ਹੁਕਮਾਂ ਨਾਲ ਆਰਜੀ ਤੌਰ ਤੇ ਸਪੈਸਲਾਇਜ਼ਡ ਅਡਾਪਸ਼ਨ ਏਜੰਸੀ ਵਿਖੇ ਅਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਭੇਜਿਆ ਗਿਆ।ਇਸ ਸਮੇਂ ਦੌਰਾਨ ਬੱਚੇ ਦੇ ਮਾਤਾ ਪਿਤਾ ਨੂੰ ਲੱਭਣ ਦੀ ਕੋਸ਼ਿਸ ਕੀਤੀ ਜਾਵੇਗੀ। ਜੇਕਰ ਇਸ ਸਮੇਂ ਦੌਰਾਨ ਬੱਚੇ ਦੇ ਵਾਰਸ਼ਾਂ ਦਾ ਕੁੱਝ ਪਤਾ ਨਹੀਂ ਲਗਦਾ ਤਾਂ ਬੱਚੇ ਨੂੰ ਦੋ ਮਹੀਨੇ ਬਾਅਦ ਲੀਗਲੀ ਫਰੀ ਕਰਕੇ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ) ਐਕਟ 2015 ਅਤੇ ਸੈਂਟਰਲ ਅਡਾਪਸ਼ਨ ਰਿਸੋਰਸ ਏੇਜੰਸੀ ਦੇ ਨਿਯਮਾਂ ਅਨੁਸਾਰ ਬੱਚੇ ਦੇ ਹਿੱਤਾਂ ਨੂੰ ਮੁੱਖ ਰਖਦੇ ਹੋਏ ਉਸ ਨੂੰ ਅਡਾਪਸ਼ਨ ਹਿੱਤ ਚਾਹਵਾਨ ਮਾਂਪਿਆਂ ਨੂੰ ਦੇ ਦਿਤਾ ਜਾਵੇਗਾ।
ਇਸ ਮੌਕੇ ਸ਼੍ਰੀਮਤੀ ਐਸ.ਐਲ ਲਾਟਕਾ ਮੈਂਬਰ ਬਾਲ ਭਲਾਈ ਕਮੇਟੀ ਬਠਿੰਡਾ, ਕ੍ਰਿਸ਼ਨ ਕੁਮਾਰ ਬਾਂਸਲ, ਚੇਅਰਮੈਨ ਸਪੈਸ਼ਲਾਇਜ਼ਡ ਅਡਾਪਸ਼ਨ ਏਜੰਸੀ ਅਤੇ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਦਾ ਸਟਾਫ ਤੋਂ ਇਲਾਵਾ ਜਗਰਾਜ ਸਿੰਘ ਐੱਮ.ਸੀ, ਮਹਿਲਾ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਸ਼੍ਰੀਮਤੀ ਰਾਣੀ ਅਤੇ ਪੇਂਡੂ ਸਵੈ-ਰੁਜਗਾਰ ਸਿਖਲਾਈ ਸੰਸਥਾ ਬਠਿੰਡਾ ਤੋਂ ਨੁਮਾਇੰਦੇ ਵੀ ਹਾਜਰ ਸਨ। ਅੰਤ ਵਿਚ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬੇਟੀਆਂ ਨੂੰ ਮਾਰਨ ਦੀ ਵਜਾਏ ਜ਼ਿਲਾ ਬਾਲ ਸੁਰੱਖਿਆ ਦਫਤਰ ਨੂੰ ਸੋਪਿਆ ਜਾਵੇ ਤਾਂ ਜੋ ਇਨਾਂ ਲੜਕੀਆਂ ਨੂੰ ਡਾਪਸ਼ਨ ਹਿੱਤ ਬੇਔਲਾਦ ਜੋੜਿਆਂ ਨੂੰ ਗੋਦ ਦਿੱਤਾ ਜਾ ਸਕੇ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media