ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ ਸੱਗੂ) – ਮਹਾਂਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਭਾਰਤ ਦੇ ਉਘੇ ਟਰਾਂਸਪੋਰਟਰ ਬੱਲ ਮਲਕੀਤ ਸਿੰਘ ਦੇ
ਬੇਟੇ ਰਣਜੀਤ ਸਿੰਘ ਬੱਲ ਦੇ ਨਵਨੀਤ ਕੌਰ ਪੁੱਤਰੀ ਤਹਿਸੀਲਦਾਰ ਲਖਵਿੰਦਰਪਾਲ ਸਿੰਘ ਗਿੱਲ ਨਾਲ ਅੰਮ੍ਰਿਤਸਰ ਵਿਖੇ ਹੋਏ ਸ਼ੁਭ ਵਿਆਹ ਦੇ ਮੌਕੇ ਦੇਸ਼ ਦੀਆਂ ਉਘੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸਖ਼ਸ਼ੀਅਤਾਂ ਨੇ ਪਹੁੰਚ ਕੇ ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੱਤਾ।ਪੰਜਾਬ ਦੀ ਉਘੀ ਲੋਕ ਗਾਇਕਾ ਗੁਰਮੀਤ ਬਾਵਾ ਅਤੇ ਸੁਨੰਦਾ ਸ਼ਰਮਾ ਨੇ ਆਪਣੇ ਗੀਤਨੁਮਾ ਬੋਲਾਂ ਰਾਹੀ ਮਾਪਿਆਂ ਅਤੇ ਧੀਅ ਦੀ ਪੀਡੀ ਸਾਂਝ ਦਾ ਵਿਸ਼ੇਸ਼ ਤੌਰ `ਤੇ ਜ਼ਿਕਰ ਕੀਤਾ ਜਦਕਿ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਆਪਣੇ ਗੀਤਾਂ ਦੀ ਝੜੀ ਲਾ ਕੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ।
ਸਮਾਗਮ ਵਿੱਚ ਮੁੰਬਈ ਤੋਂ ਮੈਂਬਰ ਪਾਰਲੀਮੈਂਟ ਰਾਹੁਲ ਸ਼ਿਵਾਲਯ, ਵਿਧਾਇਕ ਤੁੱਕਾ ਰਾਮ, ਦਿੱਲੀ ਗੁਰਦੁਆਰਾ ਪ੍ਰ੍ਰੰਧਕ ਕਮੇਟੀ ਦੇ ਸਕੱਤਰ ਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ, ਵਿਧਾਇਕ ਓ.ਪੀ.ਸੋਨੀ, ਵਿਧਾਇਕ ਸੁਨੀਲ ਦੱਤੀ, ਧਾਰਮਿਕ ਸਖ਼ਸ਼ੀਅਤਾਂ ਵਿਚ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਸੰਤ ਬਾਬਾ ਭੂਰੀ ਵਾਲੇ, ਫਿਲਮੀ ਕਲਾਕਾਰ ਬੋਬੀ ਦਿਓਲ, ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ, ਦੇਬੀ ਮਕਸੂਸਪੁਰੀ, ਮੰਗਲ ਢਿਲੋਂ, ਉਦਯੋਗਪਤੀ ਕੰਵਰਜੀਤ ਸਿੰਘ ਸੰਧੂ, ਕੰਵਰ ਪਹਿਲਵਾਨ, ਜੋਗਾ ਸਿੰਘ ਕਲਾਰ ਚੀਫ ਕਮਿਸ਼ਨਰ ਇਨਕਮ ਟੈਕਸ, ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਪਰਮਪਾਲ ਸਿੰਘ, ਡੀ.ਸੀ.ਪੀ ਅਮਰੀਕ ਸਿੰਘ ਪਵਾਰ, ਏ.ਡੀ.ਸੀ ਸੰਦੀਪ ਰਿਸ਼ੀ, ਏ.ਡੀ.ਸੀ ਜਤਿੰਦਰ ਸਿੰਘ ਸੰਧੂ, ਐਸ.ਡੀ.ਐਮ ਰਾਜੇਸ਼ ਸ਼ਰਮਾ, ਸੁਰਜੀਤ ਸਿੰਘ ਕੋਹਲੀ, ਬੂਟਾ ਸਿੰਘ, ਭੁਪਿੰਦਰ ਸਿੰਘ ਗਿੱਲ ਜਸਬੀਰ ਸਿੰਘ ਭੁੱਲਰ, ਰਾਜਵਿੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media