ਜੰਡਿਆਲਾ ਗੁਰੂ, 3 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੋ ਰਹੇ ਧਾਰਮਿਕ ਸਮਾਗਮ ਗੰਦੇ
ਨਾਲਿਆਂ ਦੇ ਜਾਂ ਮੀਟ, ਸ਼ਰਾਬ ਦੀਆਂ ਦੁਕਾਨਾਂ ਦੇ ਕੋਲ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਨਾਲ ਅਸੀ ਖੁੱਦ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ੀ ਮੰਨੇ ਜਾਵਾਂਗੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਭਾਈ ਬਲਬੀਰ ਸਿੰਘ ਮੁੱਛਲ ਪੰਜਾਬ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਿਰਫ ਸਾਫ ਸੁਥਰੇ ਅਸਥਾਨ, ਗੁਰਦੁਆਰਾ ਸਾਹਿਬ, ਇਲਾਕੇ ਦੀ ਸਾਫ ਗਰਾਊਂਡ, ਕੋਈ ਧਰਮਸ਼ਾਲਾ, ਸਕੂਲ ਦੀ ਗਰਾਊਂਡ ਆਦਿ ਵਿੱਚ ਸ਼ਰਧਾ ਭਾਵਨਾ ਨਾਲ ਕੀਤੇ ਜਾ ਸਕਦੇ ਹਨ, ਜਿਥੇ ਕਿ ਗੁਰੂ ਸਾਹਿਬ ਦੀ ਵੀ ਸ਼ੋਭਾ ਬਣੇ।
ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਜੰਡਿਆਲਾ ਗੁਰੂ ਦੀ ਸੰਗਤ ਨੇ ਉਨਾਂ ਪਾਸ ਮੰਗ ਕੀਤੀ ਸੀ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮੁਹੱਲਾ ਸ਼ੇਖੂਪੁਰਾ ਉਧਮ ਸਿੰਘ ਚੋਂਕ ਵਿਚ 10 ਦਸੰਬਰ ਨੂੰ ਹੋ ਰਹੇ ਧਾਰਮਿਕ ਸਮਾਗਮ ਦੀ ਜਗ੍ਹਾ ਤਬਦੀਲ ਕੀਤੀ ਜਾਵੇ ਕਿਉਂਕਿ ਉਸ ਜਗ੍ਹਾ `ਤੇ ਆਲੇ ਦੁਆਲੇ ਗੰਦੇ ਨਾਲੇ, ਮੀਟ ਆਂਡੇ ਦੀਆਂ ਰੇਹੜੀਆਂ ਅਤੇ ਸ਼ਰਾਬ ਦਾ ਠੇਕਾ ਹੈ।ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਸਤਿਕਾਰ ਕਮੇਟੀ ਦੇ ਸਿੰਘ ਜਗ੍ਹਾ ਦਾ ਮੁਆਇਨਾ ਕਰਨਗੇ, ਜੇਕਰ ਅਜਿਹਾ ਕੁੱਝ ਪਾਇਆ ਗਿਆ ਤਾਂ ਅਜਿਹੇ ਸਮਾਗਮ ਨੂੰ ਨਹੀਂ ਹੋਣ ਦਿੱਤਾ ਜਾਵੇਗਾ, ਜਿਥੇ ਪ੍ਰਬੰਧਕਾਂ ਨੂੰ ਗੁਰੂ ਸਾਹਿਬ ਦੇ ਅਦਬ ਸਤਿਕਾਰ ਦੀ ਚਿੰਤਾ ਨਾ ਹੋਵੇ।ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਮੁੱਚੀ ਸੰਗਤ ਨੇ ਜੋ ਸੇਵਾ ਸਤਿਕਾਰ ਕਮੇਟੀ ਨੂੰ ਦਿੱਤੀ ਹੈ ਉਹ ਬਾਖੂਬੀ ਨਿਭਾਈ ਜਾਵੇਗੀ।ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਧਾਰਮਿਕ ਸਮਾਗਮ ਵਿਚ ਆ ਰਹੇ ਇਕ ਕਥਾਵਾਚਕ ਨੂੰ ਵਿਵਾਦਿਤ ਦੱਸਿਆ ਜਾ ਰਿਹਾ ਹੈ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media