Thursday, October 1, 2026

ਸਰਬੱਤ ਦਾ ਭਲਾ ਟਰਸੱਟ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਨੂੰ ਆਰ.ਓ ਸਿਸਟਮ ਭੇਟ

ਪੱਟੀ, 3 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) – ਡਾ. ਐਸ.ਪੀ ਸਿੰਘ ਉਬਰਾਏ ਐਮ.ਡੀ ਸਰਬੱਤ ਦਾ ਭਲਾ ਟਰਸੱਟ ਵੱਲੋ ਸਰਕਾਰੀ ਸੈਕੰਡਰੀ ਸਕੂਲ ਦੁੱਬਲੀ ਨੂੰ PPN0312201705ਕਮਰਸ਼ੀਅਲ ਆਰ.ਓ ਸਿਸਟਮ ਭੇਟ ਕੀਤਾ ਗਿਆ।ਜਿਸ ਦਾ ਉਦਘਾਟਨ ਜੱਸਾ ਸਿੰਘ ਸੰਧੂ ਪ੍ਰਧਾਨ ਉਤਰੀ ਭਾਰਤ ਨੇ ਕੀਤਾ।ਪ੍ਰਧਾਨ ਜੱਸਾ ਸਿੰਘ ਨੇ ਕਿਹਾ ਕਿ ਟਰਸੱਟ ਦੇ ਨਿਰਦੇਸ਼ਾਂ ਤਹਿਤ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵਧੀਆ ਤੇ ਸਾਫ ਸੁਥਰਾ ਪਾਣੀ ਪੀਣ ਲਈ ਉਕਤ ਆਰ.ਓ ਸਿਸਟਮ ਦਿੱਤੇ ਜਾ ਰਹੇ ਹਨ ਤਾਂ ਕਿ ਸਕੂਲੀ ਬੱਚਿਆਂ ਪਾਣੀ ਤੋ ਹੋਣ ਵਾਲੀਆਂ ਬੀਮਾਰੀਆਂ ਤੋ ਬਚਾਅ ਹੋ ਸਕੇ।ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਸੁਖਦੀਪ ਸਿੰਘ ਪ੍ਰਧਾਨ, ਯਾਦਵਿੰਦਰ ਸਿੰਘ ਜਰਨਲ ਸਕੱਤਰ, ਪਲਵਿੰਦਰ ਸਿੰਘ, ਪ੍ਰਿੰ: ਰੁਪਿੰਦਰ ਕੌਰ ਤੇ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply