Thursday, March 19, 2026

ਰਣਵੀਰ ਕੌਰ ਕੰਗ ਦੀ ਸੇਵਾ ਮੁਕਤੀ ਸਮੇਂ ਦਿੱਤੀ ਸ਼ਾਨਦਾਰ ਵਿਦਾਇਗੀ ਪਾਰਟੀ

ਸਮਰਾਲਾ, 3 ਦਸੰਬਰ (ਪੰਜਾਬ ਪੋਸਟ- ਕੰਗ) – ਰਣਵੀਰ ਕੌਰ ਕੰਗ ਜੇ.ਬੀ.ਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ, ਬਲਾਕ ਸਮਰਾਲਾ-2 ਆਪਣੀ 20 PPN0312201707ਸਾਲ ਦੀ ਬੇਦਾਗ ਅਤੇ ਸ਼ਾਨਦਾਰ ਸੇਵਾ ਨਿਭਾਅ ਕੇ ਸੇਵਾ ਮੁਕਤ ਹੋ ਗਏ।ਇਸ ਸਬੰਧ ਵਿੱਚ ਬਲਾਕ ਸਮਰਾਲਾ- 2 ਦੇ ਸਮੂਹ ਅਧਿਆਪਕਾਂ ਅਤੇ ਪਰਿਵਾਰ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਸਾਂਝੇ ਤੌਰ `ਤੇ ਗਿੱਲ ਰਿਜ਼ੌਰਟਸ ਸਮਰਾਲਾ ਵਿਖੇ ਸ਼ਾਨਦਾਰ ਅਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ।ਰਣਵੀਰ ਕੌਰ ਕੰਗ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਕੋਟਲਾ ਸਮਸ਼ਪੁਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਦੋਨਾਂ ਸਕੂਲਾਂ ਲਈ ਆਪਣੀ ਜੇਬ ਵਿਚੋਂ, ਰਿਸ਼ਤੇਦਾਰਾਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਰੀਬ 10 ਲੱਖ ਰੁਪਏ ਦੀ ਰਾਸ਼ੀ ਨਾਲ ਸਕੂਲਾਂ ਦੀ ਕਾਇਆ ਕਲਪ ਕਰ ਦਿੱਤੀ।PPN0312201708ਪ੍ਰਾਇਮਰੀ ਸਕੂਲ ਹੇਡੋਂ ਵਿਖੇ ਮੈਡਮ ਰਣਵੀਰ ਕੌਰ ਨੇ ਜਿੱਥੇ ਬੱਚਿਆਂ ਦੀ ਪੜ੍ਹਾਈ ਲਈ ਪੂਰੀ ਤਰ੍ਹਾਂ ਸਮਰਪਿਤ ਰਹੇ, ਉਥੇ ਇਨ੍ਹਾਂ ਦੀ ਦੇਖਰੇਖ ਹੇਠ ਇਸ ਸਕੂਲ ਦੇ ਬੱਚੇ ਖੇਡਾਂ ਵਿੱਚ ਸਟੇਟ ਪੱਧਰ ਤੱਕ ਪੁਜੀਸ਼ਨਾਂ ਹਾਸਲ ਕਰ ਚੁੱਕੇ ਹਨ।ਮੈਡਮ ਕੰਗ ਦੀ ਬਦੌਲਤ ਖੇਡਾਂ ਦੇ ਖੇਤਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਦਾ ਨਾਂ ਪੂਰੇ ਪੰਜਾਬ ਵਿੱਚ ਮਸ਼ਹੂਰ ਹੋਇਆ ਹੈ।ਇਸ ਸਮੇਂ ਦੌਰਾਨ ਉਨ੍ਹਾਂ ਨੇ ਸਾਰੇ ਸਟਾਫ ਮੈਂਬਰਾਂ ਨੂੰ ਆਪਣੇ ਨਾਲ ਜੋੜ ਕੇ ਪੂਰੀ ਸੁਹਿਰਦਤਾ ਨਾਲ ਕੰਮ ਕੀਤਾ।
ਅੱਜ ਦੀ ਵਿਦਾਇਗੀ ਪਾਰਟੀ ਮੌਕੇ ਆਏ ਮਹਿਮਾਨਾਂ ਨੇ ਮੈਡਮ ਰਣਵੀਰ ਕੌਰ ਕੰਗ ਦੁਆਰਾ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਰੁਪਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਣਵੀਰ ਕੌਰ ਕੰਗ ਸਾਡੇ ਬਲਾਕ ਦੇ ਬਹੁਤ ਹੀ ਸੁਹਿਰਦ ਅਤੇ ਮਿਹਨਤੀ ਅਧਿਆਪਕ ਹਨ, ਇਨ੍ਹਾਂ ਦੁਆਰਾ ਕੀਤੇ ਕੰਮਾਂ ਤੋਂ ਸਮੂਹ ਅਧਿਆਪਕ ਵਰਗ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਮੌਕੇ ਮੈਡਮ ਰਣਵੀਰ ਕੌਰ ਕੰਗ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਕਿਹਾ ਕਿ ਉਨ੍ਹਾਂ ਦੇ 20 ਸਾਲਾਂ ਦੇ ਕਾਰਜਕਾਲ ਦੌਰਾਨ ਬਲਾਕ ਸਮਰਾਲਾ 2 ਦੇ ਅਧਿਆਪਕਾਂ ਵਰਗੇ ਅਧਿਆਪਕ ਹੋਰ ਕਿਤੇ ਨਹੀਂ ਮਿਲੇ, ਇਹ ਸਮੁੱਚੇ ਅਧਿਆਪਕ ਕਦੇ ਵੀ ਮੈਨੂੰ ਉਪਰੇ ਨਹੀਂ ਲੱਗੇ, ਹਮੇਸ਼ਾਂ ਮੈਨੂੰ ਆਪਣੇ ਪਰਿਵਾਰ ਦਾ ਹੀ ਹਿੱਸਾ ਲੱਗਦੇ ਰਹੇ ਹਨ।ਵਿਦਾਇਗੀ ਸਮਾਰੋਹ ਮੌਕੇ ਮੈਡਮ ਰਣਵੀਰ ਕੌਰ ਕੰਗ ਤੇ ਪਤੀ ਇੰਦਰਜੀਤ ਸਿੰਘ ਕੰਗ ਜੋ ਕਿ ਪੋਲਟਰੀ ਵਿਚ ਪੰਜਾਬ ਦੇ ਸਫਲ ਬਿਜਨਸਮੈਨ ਹਨ ਅਤੇ ਉਨ੍ਹਾਂ ਦਾ ਬੇਟਾ ਜਗਵੀਰ ਸਿੰਘ, ਬੇਟੀ ਕਰਮਜੋਤ ਕੌਰ, ਨੂੰਹ ਮਨਪ੍ਰੀਤ ਕੌਰ ਅਤੇ ਰਿਸ਼ਤੇਦਾਰ ਸ਼ਾਮਲ ਹੋਏ।ਅਖੀਰ ਵਿੱਚ ਬਲਾਕ ਸਮਰਾਲਾ-2 ਦੇ ਸਮੂਹ ਅਧਿਆਪਕਾਂ ਵੱਲੋਂ ਮੈਡਮ ਰਣਵੀਰ ਕੌਰ ਕੰਗ ਨੂੰ ਸਨਮਾਨ ਚਿੰਨ੍ਹ ਅਤੇ ਹੋਰ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply