Thursday, October 1, 2026

ਮਾਛੀਵਾੜਾ-ਖੰਨਾ ਸੜਕ ਦੀ ਮਾੜੀ ਹਾਲਤ ਸਬੰਧੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਤਾ ਮੈਮੋਰੰਡਮ

18 ਦਸੰਬਰ ਤੱਕ ਮੁਰੰਮਤ ਨਾ ਹੋਣ `ਤੇ ਲਗਾਇਆ ਜਾਵੇਗਾ ਅਣਮਿੱਥੇ ਸਮੇਂ ਲਈ ਧਰਨਾ – ਸੇਖੋਂ
ਸਮਰਾਲਾ, 3 ਦਸੰਬਰ (ਪੰਜਾਬ ਪੋਸਟ- ਕੰਗ) – ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਵਰਕਰਾਂ ਵੱਲੋਂ ਖੰਨਾ ਮਾਛੀਵਾੜਾ ਰੋਡ ਦੀ ਤਰਸਯੋਗ ਹਾਲਤ ਦੇ PPN0312201706ਮੱਦੇਨਜ਼ਰ ਵਰਿੰਦਰ ਸਿੰਘ ਸੇਖੋਂ ਯੂਥ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ (ਅ) ਦੀ ਅਗਵਾਈ ਹੇਠ ਸੜਕ ਤੇ ਜਾਮ ਲਗਾਇਆ ਗਿਆ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਖੰਨਾ-ਮਾਛੀਵਾੜਾ ਰੋਡ ਦੀ ਹਾਲਤ ਬੇਹੱਦ ਹੀ ਮਾੜੀ ਹੈ, ਥਾਂ-ਥਾਂ ਵੱਡੇ ਵੱਡੇ ਟੋਏ ਪਏ ਹੋਏ ਹਨ, ਜੋ ਆਮ ਲੋਕਾਂ ਦੀ ਜਾਨ ਦਾ ਖੋਅ ਬਣੇ ਹੋਏ ਹਨ।ਉਨ੍ਹਾਂ ਕਿਹਾ ਕਿ ਸਾਡੇ ਸਮੇਂ ਦੀਆਂ ਸਰਕਾਰਾਂ ਸੁੱਤੀਆਂ ਪਈਆਂ ਹਨ ਅਤੇ ਅਫਸਰਸ਼ਾਹੀ ਉਸ ਤੋਂ ਵੱਧ ਸੁਸਤ ਹੈ।ਸਾਡੇ ਸਮਰਾਲਾ ਦੇ ਕਾਂਗਰਸੀ ਵਿਧਾਇਕ ਵੀ ਗੂੜੀ ਨੀਂਦ ਵਿੱਚ ਹਨ, ਉਨ੍ਹਾਂ ਨੂੰ ਆਪਣੇ ਇਲਾਕੇ ਬਾਰੇ ਕੁੱਝ ਪਤਾ ਨਹੀਂ ਕਿ ਇਲਾਕੇ ਦੀ ਕੀ ਹਾਲਤ ਹੈ।ਇਸ ਲਈ ਇਨ੍ਹਾਂ ਸਭ ਨੂੰ ਗੂੜੀ ਨੀਂਦ ਤੋਂ ਜਗਾਉਣ ਲਈ ਇਹ ਜਾਮ ਲਗਾਇਆ ਗਿਆ ਅਤੇ ਮੰਗ ਪੱਤਰ ਨਾਇਬ ਤਹਿਸੀਲਦਾਰ ਸਮਰਾਲਾ ਨੂੰ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਪ੍ਰਾਪਤ ਕਰਨਾ ਪਿਆ।ਜਿਸ ਵਿੱਚ ਕਿਹਾ ਗਿਆ ਕਿ ਜੇਕਰ 18 ਦਸੰਬਰ ਤੱਕ ਉਕਤ ਸੜਕ ਦੀ ਕੋਈ ਮੁਰੰਮਤ ਨਾ ਹੋਈ ਤਾਂ ਵੱਡੀ ਗਿਣਤੀ ਵਿੱਚ ਅਣਮਿੱਥੇ ਸਮੇਂ ਲਈ ਇਸ ਸੜਕ ਤੇ ਜਾਮ ਲਗਾ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਇੱਥੋਂ ਦੇ ਪ੍ਰਸਾਸ਼ਨ ਅਤੇ ਸਰਕਾਰ ਦੀ ਹੋਵੇਗੀ।ਮੰਗ ਪੱਤਰ ਦੇਣ ਉਪਰੰਤ ਹੀ ਜਾਮ ਖੋਲਿਆ ਗਿਆ।ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੇ ਕਿਹਾ ਕਿ ਮਾਛੀਵਾੜਾ ਸਾਹਿਬ ਦਾ ਜੋੜ ਮੇਲਾ ਵੀ ਹੋਣ ਜਾ ਰਿਹਾ ਹੈ, ਜਿੱਥੇ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ, ਸੜਕ ਦੀ ਮਾੜੀ ਹਾਲਤ ਹੋਣ ਕਾਰਨ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ।ਇਸ ਲਈ ਇਸ ਜੋੜ ਮੇਲੇ ਤੋਂ ਪਹਿਲਾਂ ਸੜਕ ਦੀ ਮੁਰੰਮਤ ਤੁਰੰਤ ਹੋਵੇ।ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਾਹਿਬ ਨੂੰ ਸੁਖਪਾਲ ਖਹਿਰਾ ਦੇ ਕੇਸ ਤੋਂ ਵਿਹਲ ਹੋਵੇ ਤਾਂ ਪੰਜਾਬ ਦੇ ਲੋਕਾਂ ਨਾਲ ਸ੍ਰੀ ਗੁਟਕਾ ਸਾਹਿਬ ਹੱਥ ਵਿੱਚ ਚੁੱਕ ਕੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਤੇ ਪੂਰਾ ਉਤਰਨ ਅਤੇ ਬਿਕਰਮਜੀਤ ਮਜੀਠੀਏ ਨੂੰ ਜੇਲ੍ਹ ਭੇਜਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੋਤ ਸਿੰਘ ਗਰੇਵਾਲ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਯੂਨੀ: ਫਤਹਿਗੜ੍ਹ ਸਾਹਿਬ, ਸੁਰਿੰਦਰ ਸਿੰਘ ਸਰਪੰਚ ਗੜ੍ਹੀ ਤਰਖਾਣਾ, ਬਲਜੀਤ ਸਿੰਘ ਪੱਕਾ ਬੁਰਜ, ਗੁਰਵਿੰਦਰਜੀਤ ਸਿੰਘ ਬਾਠ ਸੈਕਟਰੀ ਯੂਥ ਵਿੰਗ ਲੁਧਿਆਣਾ, ਪ੍ਰਦੀਪ ਸਿੰਘ ਨੌਲੜੀ, ਗੁਰਦੀਪ ਸਿੰਘ ਬਾਲਿਓਂ, ਵਿੰਦਰ ਸਿੰਘ, ਮਨਪ੍ਰੀਤ ਸਿੰਘ, ਸ਼ਿੰਗਾਰਾ ਸਿੰਘ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply