Tuesday, June 9, 2026

ਸਿਕਲੀਗਰ ਵਣਜਾਰਾ ਭਾਈਚਾਰਾ ਕੌਮ ਦਾ ਅਨੂਠਾ ਅੰਗ – ਵੈਲਫੇਅਰ ਸੰਗਠਨ

PPN0312201716ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਸਿਕਲੀਗਰ ਵਣਜਾਰਾ ਵੈਲਫੇਅਰ ਸੰਗਠਨ ਦਾ ਪ੍ਰਤੀਨਿਧ ਵਫ਼ਦ ਚੇਅਰਮੈਨ ਗਿਆਨੀ ਜਗਤਾਰ ਸਿੰਘ ਜਾਚਕ ਦੀ ਅਗਵਾਈ ਵਿਚ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਦੇ ਦੌਰੇ ’ਤੇ ਹੈ।ਜੋ ਕਿ ਸਿੱਖ ਸੰਸਥਾਵਾਂ ਵਲੋਂ ਸਿਕਲੀਗਰ ਵਣਜਾਰਾ ਭਾਈਚਾਰੇ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਕੀਤੇ ਜਾਣ ਵਾਲੇ ਕਾਰਜਾਂ ਦਾ ਜਾਇਜ਼ਾ ਲੈ ਰਿਹਾ ਹੈ। ਇਥੇ ਭੇਜੇ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਨੇ ਸਿਕਲੀਗਰ, ਵਣਜਾਰੇ, ਸਤਨਾਮੀਏ ਆਦਿਕ ਭਾਰਤ ਦੇ ਵੱਖ-ਵੱਖ ਰਾਜਾਂ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਭਾਰੀ ਗਿਣਤੀ ਵਿਚ ਵੱਸ ਰਹੇ ਹਨ।ਪਰ ਇਹ ਜਿੱਥੇ ਆਰਥਿਕ ਤੰਗੀ ਦਾ ਸ਼ਿਕਾਰ ਹਨ ਉਥੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਭਿੰਨ-ਭੇਦ ਦੀ ਮਾਰ ਹੇਠ ਹਨ।ਜੋ ਕਿ ਕਿਸੇ ਵੀ ਦੇਸ਼ ਜਾਂ ਕੌਮ ਲਈ ਦੁਖਦਾਇਕ ਅਤੇ ਹਾਨੀਕਾਰਕ ਹੁੰਦਾ ਹੈ।ਉਹਨਾਂ ਸਰਕਾਰਾਂ ਦੇ ਰਵੱਈਏ’ਤੇ ਦੁੱਖ ਪ੍ਰਗਟ ਕੀਤਾ ਕਿ ਬਿਨਾਂ ਜਨ-ਅੰਦੋਲਨਾਂ ਦੇ ਕਿਸੇ ਦਾ ਦੁੱਖ ਦਰਦ ਸਮਝਣ ਦੀ ਯੋਜਨਾ ਨਹੀਂ ਨਿਭਾਈ ਜਾਂਦੀ ਹੈ।ਸਿੱਖ ਸੰਸਥਾਵਾਂ ਤੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਇਸ ਅਹਿਮ ਚੁਨੌਤੀ ਭਰਪੂਰ ਕਾਰਜ਼ ਨੂੰ ਤਾਕਤ ਦੇਣ ਲਈ ਆਪਣਾ ਧਿਆਨ ਕੇਂਦ੍ਰਿਤ ਕਰਨ। ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਇਸ ਭਾਈਚਾਰੇ ਦਾ ਅਮੀਰ ਪਿਛੋਕੜ ਹੈ।ਜੋ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ ਖਾਲਸਾ ਪੰਥ ਲਈ ਸ਼ਸ਼ਤਰ ਤਿਆਰ ਕਰਨ ਦੀ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਆਏ ਹਨ।ਬ੍ਰਿਟਿਸ਼ ਸਰਕਾਰ ਵੇਲੇ ਇਹਨਾਂ ਨੂੰ ਦਬਾਇਆ ਗਿਆ ਅਤੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਵੀ ਸ਼ੋਸ਼ਿਤ ਹੁੰਦੇ ਗਏ।ਸਿੱਟੇ ਵਜੋਂ ਵਿੱਦਿਆ ਅਤੇ ਰੋਜ਼ਗਾਰ ਤੋਂ ਵਾਂਝੇ ਹੁੰਦੇ ਗਏ ਹਨ।ਅੱਜ ਉਹਨਾਂ ਨੂੰ ਮੁੱਖਧਾਰਾ ਤੋਂ ਬਾਹਰ ਦੱਸ ਕੇ ਤੰਗ ਪਰੇਸ਼ਾਨ ਕਰਨਾ ਚਿੰਤਾ ਦਾ ਵਿਸ਼ਾ ਹੈ।ਸਰਕਾਰ ਦਾ ਫਰਜ ਬਣਦਾ ਹੈ ਕਿ ਮਾਨਵੀ ਕਦਰਾਂ-ਕੀਮਤਾਂ ਦੀ ਰਾਖੀ ਕਰਦਿਆਂ ਉਹਨਾਂ ਦਾ ਪੁਨਰਨਿਵਾਸ ਕਰੇ ਅਤੇ ਚੰਗੇ ਸ਼ਹਿਰੀ ਹੋਣ ਦਾ ਮਾਣ ਤਾਣ ਦੇਵੇ।ਖਾਲਸਾ ਪੰਥ ਦੀਆਂ ਸਿਰਮੌਰ ਸੰਸਥਾਵਾਂ ਵੀ ਆਪਣਾ ਫਰਜ ਪੂਰੀ ਵਿਉਂਤਬੰਦੀ ਨਾਲ ਨਿਭਾਉਣ।ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਭਜਨ ਸਿੰਘ ਭਾਟੀਆ ਨੇ ਕਿਹਾ ਕਿ ਉਨਾਂ ਦੀ ਪਹਿਲ ਹੈ ਕਿ ਇਸ ਭਾਈਚਾਰੇ ਨੂੰ ਆਦਿਵਾਸੀਆਂ ਦੇ ਬਰਾਬਰ ਸਾਰੀਆਂ ਸਹੂਲਤਾਂ ਤੁਰੰਤ ਮਿਲਣੀਆਂ ਚਾਹੀਦੀਆਂ ਹਨ।ਇਸ ਵਫ਼ਦ ਵਿਚ ਉਘੇ ਪ੍ਰਚਾਰਕ ਦਲੀਪ ਸਿੰਘ ਰਾਠੌਰ, ਤੇਜਿੰਦਰ ਸਿੰਘ ਸੈਣੀ, ਪਰਵਿੰਦਰ ਸਿੰਘ ਚਾਵਲਾ, ਜੋਗਿੰਦਰ ਸਿੰਘ ਛਾਬੜਾ, ਮਨਵੀਰ ਸਿੰਘ ਭਾਟੀਆ, ਰਾਜਵੀਰ ਸਿੰਘ ਚਾਵਲਾ, ਗੁਰਦਿਆਲ ਸਿੰਘ ਭਾਟੀਆ ਅਤੇ ਦਲਜੀਤ ਸਿੰਘ ਨੋਇਡਾ ਆਦਿਕ ਹਾਜ਼ਰ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply