ਚੌਂਕ ਮਹਿਤਾ, 4 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਖਿਡਾਰੀਆਂ ਨੇ ਐਲੋਨਜ਼ ਪਬਲਿਕ ਸਕੂਲ ਰਾਇਪੁਰ (ਛੱਤੀਸਗੜ੍ਹ) ਵਿਖੇ 20 ਤੋਂ 24 ਨਵੰਬਰ 2017 ਤੱਕ ਕਰਵਾਏ ਗਏ ਸੀ.ਬੀ.ਐਸ.ਈ ਨੈਸ਼ਨਲ ਐਥਲੈਟਿਕਸ ਮੀਟ ਮੁਕਾਬਲਿਆਂ ਵਿੱਚ ਅਥਲੈਟਿਕਸ ਕੋਚ ਹਰਭਜਨ ਸਿੰਘ ਰੰਧਾਵਾ ਦੀ ਅਗਵਾਈ ਹੇਠ ਭਾਗ ਲਿਆ।ਇਸ ਵਿਚ ਭਾਰਤ ਤੋਂ ਇਲਾਵਾ 7 ਹੋਰ ਦੇਸ਼ਾਂ ਬਹਿਰੀਨ, ਕੁਵੈਤ, ਉਮਾਨ, ਦੁਬਈ, ਸਾਉਦੀ ਅਰਬ ਆਦਿ ਦੇਸ਼ਾਂ ਦੇ 27 ਕਲੱਸਟਰਾਂ ਦੇ 2876 ਐਥਲੈਟਿਕਸ ਖਿਡਾਰੀਆ ਨੇ ਭਾਗ ਲਿਆ, ਜਿਸ ਵਿੱਚ ਖਾਲਸਾ ਅਕੈਡਮੀ ਦੇ ਅੰਡਰ-17 ਵਰਗ ਦੇ ਕੁੱਲ 7 ਐਥਲੀਟ ਲੜਕਿਆਂ ਤਜਿੰਦਰਪਾਲ ਸਿੰਘ, ਗੁਰਭੇਜ ਸਿੰਘ, ਸਤਕੀਰਤ ਸਿੰਘ, ਕਰਨਬੀਰ ਸਿੰਘ, ਅੰਮ੍ਰਿਤਪਾਲ ਸਿੰਘ, ਮਨਿੰਦਰਬੀਰ ਸਿੰਘ, ਜਸਪਾਲ ਸਿੰਘ ਨੇ ਭਾਗ ਲਿਆ।ਖਾਲਸਾ ਅਕੈਡਮੀ ਦੇ ਅੰਡਰ-17 ਵਰਗ ਦੇ ਲੜਕਿਆਂ ਨੇ ਚੈਂਪੀਅਨਸ਼ਿਪ ਟਰੌਫੀ ਜਿੱਤ ਕੇ ਖਾਲਸਾ ਅਕੈਡਮੀ ਦੇ ਨਾਂ ਕੀਤੀ ਅਤੇ 5 ਗੋਲਡ 1 ਸਿਲਵਰ ਮੈਡਲ ਜਿੱਤ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਸ ਵਿੱਚ ਤਜਿੰਦਰ ਸਿੰਘ ਅੰਡਰ-17 ਨੇ 4ਣ400ਮੀ ਰਿਲੇਅ ਵਿੱਚੋਂ 1 ਗੋਲਡ ਮੈਡਲ ਅਤੇ 400ਮੀ ਵਿੱਚੋਂ ਸਿਲਵਰ ਮੈਡਲ, ਗੁਰਭੇਜ ਸਿੰਘ ਨੇ 4 ਣ 400 ਰਿਲੇਅ ਵਿੱਚੋਂ 1 ਗੋਲਡ ਮੈਡਲ ਜਿੱਤਿਆ।
ਇਸ ਸ਼ਾਨਦਾਰ ਜਿੱਤ ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਸਕੂਲ ਵਾਈਸ ਪ੍ਰਿੰ: ਹਰਜੋਤ ਸਿੰਘ, ਅਥਲੈਟਿਕਸ ਕੋਚ ਹਰਭਜਨ ਸਿੰਘ, ਕਾਲਜ ਪ੍ਰਿੰ: ਦਿਲਬਾਗ ਸਿੰਘ, ਕਾਲਜ ਵਾਈਸ ਪ੍ਰਿੰ: ਗੁਰਦੀਪ ਸਿੰਘ, ਸਕੂਲ ਸੁਪਰਡੈਂਟ ਸਤਨਾਮ ਸਿੰਘ, ਸੁਪਰਡੈਂਟ ਬਾਜ ਸਿੰਘ, ਸੁਪਰਡੈਂਟ ਬਸੰਤ ਸਿੰਘ, ਹਾਕੀ ਕੋਚ ਬਲਜਿੰਦਰ ਸਿੰਘ, ਅਕਾਊਂਟੈਂਟ ਚਰਨਜੀਤ ਸਿੰਘ, ਕਾਲਜ ਸੁਪਰਡੈਂਟ ਮੈਡਮ ਕੁਲਦੀਪ ਕੌਰ ਅਤੇ ਸਮੂਹ ਸਟਾਫ ਨੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਕਰਨ ਲਈ ਅਸ਼ੀਰਵਾਦ ਦਿੱਤਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media