Friday, March 27, 2026

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਨੇ ਜਗਜੀਤ ਸਿੰਘ ਜੱਗੀ ਨੂੰ ਬਣਾਇਆ ਨਿੱਜੀ ਸਹਾਇਕ

ਅੰਮ੍ਰਿਤਸਰ, 5 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਵਜੋਂ

ਕੈਪਸ਼ਨ - ਜਗਜੀਤ ਸਿੰਘ ਜੱਗੀ ਨੂੰ ਨਿੱਜੀ ਸਹਾਇਕ ਵਜੋਂ ਜਿੰਮੇਵਾਰੀ ਸੌਂਪਣ ਮੌਕੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਭਾਈ ਡਾ. ਰੂਪ ਸਿੰਘ, ਜਥੇਦਾਰ ਰਵੇਲ ਸਿੰਘ ਤੇ ਹੋਰ।
ਕੈਪਸ਼ਨ – ਜਗਜੀਤ ਸਿੰਘ ਜੱਗੀ ਨੂੰ ਨਿੱਜੀ ਸਹਾਇਕ ਵਜੋਂ ਜਿੰਮੇਵਾਰੀ ਸੌਂਪਣ ਮੌਕੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਭਾਈ ਡਾ. ਰੂਪ ਸਿੰਘ, ਜਥੇਦਾਰ ਰਵੇਲ ਸਿੰਘ ਤੇ ਹੋਰ।

ਸੇਵਾ ਨਿਭਾਅ ਰਹੇ ਜਗਜੀਤ ਸਿੰਘ ਜੱਗੀ ਨੂੰ ਨਿੱਜੀ ਸਹਾਇਕ ਬਣਾਇਆ ਹੈ।ਕਮੇਟੀ ਦੇ ਮੁੱਖ ਦਫਤਰ ਵਿਖੇ ਪੁੱਜੇ ਪ੍ਰਧਾਨ ਲੌਂਗੋਵਾਲ ਨੇ ਜੱਗੀ ਨੂੰ ਸਿਰੋਪਾ ਭੇਟ ਕਰ ਕੇ ਰਸਮੀ ਤੌਰ ’ਤੇ ਕੁਰਸੀ ’ਤੇ ਬਿਠਾ ਕੇ ਨਵੀਂ ਜਿੰਮੇਵਾਰੀ ਸੌਂਪੀ।ਇਸ ਮੌਕੇ ਉਨਾਂ ਜੱਗੀ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਪੰਥ ਦੀ ਸਿਰਮੌਰ ਸੰਸਥਾ ਦੀ ਚੜਦੀ ਕਲਾ ਅਤੇ ਹੋਰ ਬਿਹਤਰੀ ਲਈ ਕਾਰਜ਼ ਕਰਨਗੇ।
ਜਿਕਰਯੋਗ ਹੈ ਕਿ ਜਗਜੀਤ ਸਿੰਘ ਜੱਗੀ 1982 `ਚ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਹੋਏ ਸਨ ਤੇ ਇਸ ਦੌਰਾਨ ਉਨਾਂ ਕਈ ਮਹੱਤਵਪੂਰਨ ਅਹੁੱਦਿਆਂ ’ਤੇ ਕੰਮ ਕੀਤਾ।ਨਵੀਂ ਨਿਯੁਕੱਤੀ `ਤੇ ਜਗਜੀਤ ਸਿੰਘ ਜੱਗੀ ਨੇ ਜਿਥੇ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ, ਉਥੇ ਵਿਸਵਾਸ ਵੀ ਦਿਵਾਇਆ ਕਿ ਉਹ ਪੰਥ ਤੇ ਸੰਸਥਾ ਦੇ ਵਢੇਰੇ ਹਿੱਤਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।ਇਸ ਮੌਕੇ ’ਤੇ ਭਾਈ ਮਨਜੀਤ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਬੰਡਾਲਾ, ਅਮਰੀਕ ਸਿੰਘ ਵਿਛੋਆ, ਅਮਰਜੀਤ ਸਿੰਘ ਭਲਾਈਪੁਰ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਡਾ. ਰੂਪ ਸਿੰਘ ਮੁੱਖ ਸਕੱਤਰ, ਜਥੇਦਾਰ ਰਵੇਲ ਸਿੰਘ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਪੰਜਾਬ, ਮਨਜੀਤ ਸਿੰਘ ਤੇ ਅਵਤਾਰ ਸਿੰਘ ਦੋਵੇਂ ਸਕੱਤਰ, ਜਸਵਿੰਦਰ ਸਿੰਘ ਦੀਨਪੁਰ, ਹਰਪ੍ਰੀਤ ਸਿੰਘ ਐਡੀ. ਮੈਨੇਜਰ, ਪ੍ਰਿੰਸੀਪਲ ਤਰਨਜੀਤ ਸਿੰਘ, ਗੁਰਮੁੱਖ ਸਿੰਘ ਬਿਜਲੀ ਬੋਰਡ, ਲਖਬੀਰ ਸਿੰਘ ਠੇਕੇਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਕਮੇਟੀ ਦੇ ਉਚ ਅਧਿਕਾਰੀ ਤੇ ਮੁਲਾਜ਼ਮ ਹਾਜਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply