ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਭਾਈ ਗੁਰਇਕਬਾਲ ਸਿੰਘ) ਵਲੋਂ ਸੰਗਤਾਂ ਦੇ ਸਹਿਯੋਗ ਨਾਲ
ਕਲਗੀਧਰ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।ਜਿਸ ਦੋਰਾਨ ਵੱਖ-ਵੱਖ ਰਾਗੀ ਜੱਥਿਆਂ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਤੇ ਉਨਾਂ ਦੇ ਸਾਥੀਆਂ ਨੇ ਕਥਾ ਕੀਰਤਨ ਦੀ ਛਹਿਬਰ ਲਾ ਕੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਕਥਾ ਵਾਖਿਆਣ ਕਰਦਿਆਂ ਭਾਈ ਸਾਹਿਬ ਨੇ ਕਿਹਾ ਕਿ ਕਲਗੀਧਰ ਦਸ਼ਮੇਸ਼ ਪਿਤਾ ਜੀ ਵੱਲੋਂ ਧਰਮ ਖਾਤਿਰ ਆਪਣਾ ਸਾਰਾ ਸਰਬੰਸ ਵਾਰਨਾ ਇੱਕ ਅਨੌਖੀ ਮਿਸਾਲ ਸੀ।ਉਨਾਂ ਕਿਹਾ ਕਿ ਇਹ ਕਲਗੀਧਰ ਦਸ਼ਮੇਸ਼ ਪਿਤਾ ਹੀ ਹਨ ਜਿੰਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਅਤੇ ਦੋ ਛੋਟੇ ਸਾਹਿਬਜ਼ਾਦੇ ਸਰਹੰਦ ਵਿਖੇ ਜ਼ਾਲਮ ਹਕੂਮਤ ਵਲੋਂ ਜਿੰਦਾ ਨੀਹਾਂ ਵਿੱਚ ਚਿਨਵਾ ਦਿੱਤੇ ਗਏ।ਇਹਨਾਂ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਏ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਤਿੰਨ ਦਿਨਾਂ ਦੇ ਧਾਰਮਿਕ ਜਪੁ-ਤਪੁ ਦੀਵਾਨ ਸਜਾਏ ਗਏ।ਇੰਨਾਂ ਦੀਵਾਨਾਂ ਦੌਰਾਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ, ਸ੍ਰੀ ਜਪੁਜੀ ਸਾਹਿਬ ਅਤੇ ਵਾਹਿਗੁਰੂ ਸਿਮਰਨ ਦੇ ਜਪੁ-ਤਪੁ ਦੀਆਂ ਹਾਜਰੀਆਂ ਲਗਾਈਆਂ ਗਈਆਂ, ਜਦਕਿ ਤਿੰਨੋ ਦਿਨ ਸ਼ਾਮ 4.00 ਵਜੇ ਤੋਂ 7.00 ਵਜੇ ਤੱਕ ਕਥਾ ਕੀਰਤਨ ਦੇ ਸਮਾਗਮ ਆਯੌਜਿਤ ਕੀਤੇ ਗਏ।ਇਸ ਮੌਕੇ ਭਾਈ ਸਾਹਿਬ ਜੀ ਅਤੇ ਸੰਗਤਾਂ ਵੱਲੋਂ ਸ਼ਾਮ 4 ਵਜੇ ਤੌਂ 6 ਵਜੇ ਤੱਕ ਵਾਹਿਗੁਰੂ ਸਿਮਰਨ ਦੇ ਜਾਪ ਦੀਆਂ ਹਾਜਰੀਆਂ ਵੀ ਲਗਾਈਆਂ ਗਈਆਂ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media