ਅੰਮ੍ਰਿਤਸਰ, 28 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦੇਸ਼ ਦੇ ਵਿੱਤ ਮੰਤਰੀ ਅਰੁਣ ਜੇੇਤਲੀ ਦੇ 65ਵੇਂ ਜਨਮ ਦਿਨ `ਤੇ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ
ਬਾਲਾ ਜੀ ਮਰਦਾਨਾ ਜੀ ਬਿਰਧ ਘਰ ਤੇ ਸਿਲਾਈ ਸਿਖਲਾਈ ਕੇਂਦਰ ਵਿਖੇ ਭਾਜਪਾ ਨੇਤਾ ਜਨਾਰਦਨ ਸ਼ਰਮਾ ਦੀ ਪ੍ਰਧਾਨਗੀ `ਚ ਸਿਲਾਈ ਸਿੱਖ ਰਹੀਆਂ ਬੱਚੀਆਂ ਦੇ ਨਾਲ ਕੇਕ ਕੱਟ ਕੇ ਖੁਸ਼ੀਆਂ ਮਨਾਈਆਂ ਅਤੇ ਜੇਤਲੀ ਜੀ ਦੀ ਲੰਮੀ ਉਮਰ ਅਤੇ ਚੰਗੇ ਸਿਹਤ ਦੀ ਕਾਮਨਾ ਕੀਤੀ।ਇਸ ਸਮੇਂ ਜਨਾਰਦਨ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਦੇ ਵਿਕਾਸ ਅਤੇ ਆਰਥਿਕ ਸੁਧਾਰਾਂ ਵਿੱਚ ਆ ਰਹੀ ਤੇਜ਼ੀ ਜੇਤਲੀ ਦੀਆਂ ਪਾਲਸੀਆਂ ਸਦਕਾ ਹੈ।ਉਨਾਂ ਕਿਹਾ ਕਿ ਦੇਸ਼ ਵਿੱਤ ਮੰਤਰੀ ਦੀਆਂ ਪ੍ਰਭਾਵਸ਼ਾਲੀ ਨੀਤੀਆਂ ਦੇ ਚੱਲਦੇ ਪੂਰੇ ਸੰਸਾਰ ਵਿੱਚ ਤਰੱਕੀ ਦਾ ਝੰਡਾ ਬੁਲੰਦ ਕਰ ਰਿਹਾ ਹੈ ।
ਇਸ ਮੌਕੇ ਅੰਕੁਸ਼ ਮਹਿਰਾ, ਵਿਸ਼ਾਲ ਮਹਿਤਾ, ਸ਼ਾਮ ਸੁੰਦਰ ਸ਼ਰਮਾ, ਮੋਨੂ ਮਹਾਜਨ, ਸ਼ਾਮ ਸੁੰਦਰ ਅਗਰਵਾਲ, ਰਵੀ ਸ਼ੂਰ, ਦਲੀਪ ਥਾਪਰ, ਅਮਿਤ ਅਰੋੜਾ, ਦੀਪਕ ਮਹਾਜਨ, ਅਰਵਿੰਦਰ ਸਿੰਘ ਤੋਂ ਇਲਾਵਾ ਜਸਵੰਤ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਹਰਮੀਤ ਕੌਰ, ਦਲਜੀਤ ਕੌਰ ਅਤੇ ਬੱਚੀਆਂ ਪੂਨਮ, ਰੋਸ਼ਨੀ, ਰਾਵੀ, ਦਲਜੀਤ, ਚਨਪ੍ਰੀਤ, ਰਵਿੰਦਰ, ਸਿਮਰਨ ਆਦਿ ਮੌਜੂਦ ਸਨ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media