ਜੰਡਿਆਲਾ ਗੁਰੂ, 3 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਗ੍ਰੇਸ ਪਬਲਿਕ ਸਕੂਲ ਜੰਿਡਆਲਾ ਗੁਰੂ ਦੀ ਵਿਦਿਆਰਥੀ ਤਰਨਪ੍ਰੀਤ ਕੌਰ ਨੇ ਅੱਠਵੀ
ਇੰਟਰਨੈਸ਼ਨਲ ਕਰਾਟੇ ਪ੍ਰਤਿਯੋਗਤਾ ਵਿੱਚ ਹਿੱਸਾ ਲਿਆ।ਤਰਨਪ੍ਰੀਤ ਨੇ ਕਰਾਟੇ ਪ੍ਰਤਿਯੋਗਤਾ ਵਿੱਚ ਗੋਲ਼ਡ ਮੈਡਲ ਜਿੱਤ ਕੇ ਆਪਣੇ ਮਾਤਾ ਪਿਤਾ ਤੇ ਕੋਚ ਦਾ ਨਾਮ ਰੋਸ਼ਨ ਕੀਤਾ।ਸਕੂਲ ਦੇ ਡਾਇੲਰੈਕਟਰ ਡਾ. ਜੇ. ਐਸ ਰੰਧਾਵਾ ਤੇ ਪਿੰ੍ਰਸੀਪਲ ਰਮਨਜੀਤ ਕੌਰ ਰੰਧਾਵਾ ਨੇ ਤਰਨਪ੍ਰੀਤ ਨੂੰ ਵਧਾਈ ਦਿੰਦੇ ਹੋਏ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ।ਉਹਨਾਂ ਕਿਹਾ ਕਿ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਸਪੋਰਟਸ ਵਿੱਚ ਵੀ ਭਾਗ ਲ਼ੈਣਾ ਚਾਹੀਦਾ ਹੈ ਤਾਂ ਜੋ ਮਾਨਸਿਕ ਵਿਕਾਸ ਦੇ ਨਾਲ ਨਾਲ ਸਰੀਰਕ ਵਿਕਾਸ ਵੀ ਹੋ ਸਕੇ।ਸਕੂਲ ਪਹੁੰਚਣ `ਤੇ ਤਰਨਪ੍ਰੀਤ ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਗਿਆ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media