Tuesday, June 23, 2026

ਪੰਜਾਬੀ ਗਾਇਕੀ ਦੇ ਖੇਤਰ `ਚ ਸਿਤਾਰੇ ਵਾਂਗ ਚਮਕ ਰਿਹਾ ਨਵਪ੍ਰੀਤ ਸੰਧੂ

ਜੰਡਿਆਲਾ ਗੁਰੂ, 3 ਜਨਵਰੀ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ)- ਪੰਜਾਬੀ ਗਾਇਕੀ ਦੇਸ਼ ਵਿਦੇਸ਼ `ਚ ਧੁੰਮਾਂ ਪਾ ਕੇ ਹਰ ਇਕ ਬੱਚੇ, ਬੁੱਢੇ, ਨੋਜਵਾਨਾਂ ਆਦਿ ਨੂੰ Navpreet Sandhuਨੱਚਣ ਗਾਉਣ ਲਈ ਮਜਬੂਰ ਕਰ ਦਿੰਦੀ ਹੈ।ਜਿਆਦਾਤਰ ਗਾਇਕਾਂ ਦਾ ਰੁਝਾਨ ਵੀ ਹੁਣ ਪੰਜਾਬੀ ਗਾਣਿਆਂ ਵੱਲ ਹੋ ਰਿਹਾ ਹੈ।ਇਸੇ ਕੜੀ ਦੌਰਾਨ ਜੰਡਿਆਲਾ ਗੁਰੂ ਵਾਸੀ ਪਿਤਾ ਅਮਰਜੀਤ ਸਿੰਘ ਅਤੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਜਨਮ ਲੈ ਕੇ ਹੁਣ ਜਵਾਨੀ ਦੀਆਂ ਦਹਿਲੀਜ਼ਾਂ `ਤੇ ਪੈਰ ਰੱਖ ਰਹੇ ਨੌਜਵਾਨ ਨਵਪ੍ਰੀਤ ਸਿੰਘ ਸੰਧੂ ਉਰਫ ਨਵ ਸੰਧੂ ਨੇ ਵੀ ਗਾਇਕੀ ਦੇ ਖੇਤਰ ਵਿਚ ਪੈਰ ਪਾਏ ਹਨ।ਸ਼ੁਰੂ ਤੋਂ ਹੀ ਸਕੂਲ ਕਾਲਜ ਸਮੇ ਨਵ ਸੰਧੂ ਵਲੋਂ ਵੱਖ ਵੱਖ ਸਮਾਗਮਾਂ ਵਿਚ ਆਪਣੀ ਸੁਰੀਲੀ ਆਵਾਜ਼ `ਚ ਗੀਤ ਗਾਏ ਸਨ।ਕਾਲਜ ਤੋਂ ਬੀ.ਏ ਦੀ ਡਿਗਰੀ ਪਾਸ ਕਰਨ ਤੋਂ ਬਾਅਦ ਇਸ ਖੇਤਰ ਵਿਚ ਉਸ ਦੇ ਖਾਸ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਉਸ ਦਾ ਪੂਰਾ ਸਾਥ ਦਿੱਤਾ ਅਤੇ ਪਹਿਲਾ ਗਾਣਾ `ਦਿਲ ਵਾਲੀ ਗੱਲ` `ਯਾਰ ਰੱਬ ਵਰਗੇ` ਰਿਲੀਜ਼ ਕੀਤਾ ਗਿਆ, ਜਿਸ ਨੂੰ ਖੂਬ ਪਸੰਦ ਕੀਤਾ ਗਿਆ।ਨਵ ਸੰਧੂ ਨੇ ਪੱਤਰਕਾਰ ਨੂੰ ਦੱਸਿਆ ਕਿ ਜਿਸ ਤਰ੍ਹਾਂ ਲੋਕਾਂ ਵਲੋਂ ਉਸ ਨੂੰ ਪਿਆਰ ਦੇ ਕੇ ਨਿਵਾਜਿਆ ਗਿਆ, ਉਸ ਦੇ ਮੱਦੇਨਜ਼ਰ ਉਹ ਦਰਸ਼ਕਾਂ ਦੀਆਂ ਉਮੀਦਾਂ `ਤੇ ਖਰਾ ਉਤਰਨਗੇ।ਨਵ ਸੰਧੂ ਨੂੰ ਪੰਜਾਬੀ ਗਾਇਕੀ ਦੇ ਖੇਤਰ ਵਿਚ ਬੁਲੰਦੀਆਂ `ਤੇ ਦੇਖ ਕੇ ਜੰਡਿਆਲਾ ਵਾਸੀ ਵੀ ਮਾਣ ਮਹਿਸੂਸ ਕਰ ਰਹੇ ਹਨ ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply