Thursday, October 15, 2026

ਨਵੀਆਂ ਆਸਾਂ

ਨਵੇਂ ਸਾਲ ਤੇ ਨਵੀਆਂ ਆਸਾਂ।
ਪੂਰਨ ਹੋਵਣ ਸਭ ਅਰਦਾਸਾਂ।
ਵੱਸਦਾ ਰਹੇ ਸੱਜਣ ਦਾ ਵਿਹੜਾ,
ਇਹੋ ਮੰਗਿਆ ‘ਸੁਹਲ’ ਸਵਾਸਾਂ।

ਹੱਥੀਂ ਮਹਿੰਦੀ, ਪੈਰਾਂ ਨੂੰ ਝਾਂਜਰ,
ਤੂੰ ਮਾਹੀਆ ਲੈ ਕੇ ਆਵੀਂ।
ਨਵੇਂ ਸਾਲ ਦਾ ਅੱਧੀ ਰਾਤੀਂ,
ਗੀਤ  ਪਿਆਰ ਦਾ ਗਾਵੀਂ।

ਬੀਤੇ ਸਾਲ ਵਾਂਗ ਦਿਲਦਾਰਾਂ,
ਤੂੰ  ਭੁੱਲ ਜਾਈਂ ਸਾਰੇ ਰੋਸੇ।
ਸਾਂਝਾਂ ਦੀ ਗਲਵਕੜੀ ਪਾਈਏ,
ਨਾ ਕੋਈ ਕਿਸੇ ਨੂੰ ਕੋਸੇ।

ਨਵੇਂ ਸੁਰਜ ਦੀ ਨਵੀਂ ਕਹਾਣੀ
ਅੱਜ ‘ਕੱਠੇ  ਬਹਿ ਕੇ ਲਿਖੀਏ।
ਭਜ਼ੁੱਰਗਾਂ ਨੇ ਜੋ ਦਿਤੀ ਗੁੱੜ੍ਹਤੀ,
ਕੁੱਝ ਤਾਂ ਉਸ ਤੋਂ ਸਿੱਖੀਏ।

ਜੋ ਹੋਈਆਂ ਸੋ ਭੁੱਲ ਜਾ ਯਾਰਾ
ਨਾ ਸੁੱਤੀਆਂ ਕਲਾਂ  ਜਗਾਵੀਂ।
`ਸੁਹਲ` ਨਵਾਂ ਸਾਲ ਮੁਬਾਰਕ,
ਘਰ ਹੱਸਦਾ-ਹੱਸਦਾ ਆਵੀਂ।

Malkiat Suhal

 

 

 

 

 
ਮਲਕੀਅਤ `ਸੁਹਲ`
ਨੋਸ਼ਹਿਰਾ ਬਹਾਦਰ, ਡਾਕ-ਤਿੱਬੜੀ
ਗੁਰਦਾਸਪੁਰ ।
ਮੋ-98728-48610

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply