Friday, August 1, 2025
Breaking News

ਮੱਥੇ ਦੀ ਬਿੰਦੀ

ਮੇਰੀਆਂ ਖਵਾਹਿਸ਼ਾਂ ਨੂੰ ਠੁਕਰਾਉਣਾ
ਉਸ ਨੂੰ ਨਹੀਂ ਆਉਂਦਾ
ਪਰ ਉਸਦੀਆਂ ਨਿੱਕੀਆਂ ਨਿੱਕੀਆਂ ਖਵਾਹਿਸ਼ਾਂ
ਮੈਥੋਂ ਪੁਰ ਨਹੀਂ ਹੁੰਦੀਆਂ
ਕਦੀ ਪਾਉਣਾ ਚਾਹੁੰਦਾ ਹੈ
ਉਹ ਮੇਰੀਆਂ ਬਾਹਵਾਂ ਵਿੱਚ
ਰੰਗ ਬਰੰਗੀਆਂ ਚੂੜੀਆਂ
ਕਦੇ ਸੁਣਨਾ ਚਾਹੁੰਦਾ ਹੈ
ਉਹ ਮੇਰੀਆਂ ਝਾਂਜਰਾ ਦੇ ਬੋਲ
ਕੱਜਲ ਤੋਂ ਬਿਨਾਂ ਸੁੰਨੀਆਂ ਅੱਖਾਂ
ਵੀ ਮਨਜੂਰ ਨਹੀਂ ਉਸਨੂੰ
ਬੁੱਲਾਂ ਦੀ ਲਾਲੀ ਵੀ
ਫਿੱਕੀ ਪੈਣ ਨਹੀਂ ਦਿੰਦਾ
ਕਦੀ ਲੋਚਦਾ ਹੈ ਉਹ
ਮੇਰੇ ਹੱਥਾਂ ਦੀ ਮਹਿੰਦੀ ਵਿੱਚ
ਆਪਣੇ ਨਾਮ ਦਾ ਪਹਿਲਾ ਅੱਖਰ
ਨਹੀਂ ਕਰਦਾ ਉਹ ਮੇਰੇ ਨਾਲ
ਚੰਨ ਤਾਰੇ ਤੋੜਨ ਦੇ ਵਾਅਦੇ
ਬੱੱਸ ਸਜਾ ਦਿੰਦਾ ਹੈ
ਮੇਰੇ ਮੱਥੇ `ਤੇ ਨਿੱਕੀ ਜਿਹੀ ਬਿੰਦੀ
ਤੇ ਲੱਭਦਾ ਹੈ ਉਸ ਵਿੱਚੋਂ
ਉਹ ਸਾਰੇ ਬ੍ਰਹਿਮੰਡ ਨੂੰ

Kanwal Dhillon1

 

 

 

 
ਕੰਵਲਜੀਤ ਕੌਰ ਢਿੱਲੋਂ
ਤਰਨਤਾਰਨ
ਸੰਪਰਕ 9478793231

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply