ਸਮਰਾਲਾ, 6 ਜਨਵਰੀ (ਪੰਜਾਬ ਪੋਸਟ- ਕੰਗ) – ਭਾਰਤ ਸਰਕਾਰ ਦੇ ਮਨਿਸਟਰੀ ਆਫ਼ ਡਿਫ਼ੈਂਸ ਵਿਭਾਗ ਵੱਲੋਂ ਐਨ.ਸੀ.ਸੀ ਅਕੈਡਮੀ ਰੋਪੜ (ਪੰਜਾਬ) ਵਿਖੇ ਭਾਰਤ
ਦੇ 17 ਡਾਇਰੈਕਟੋਰੇਟਾਂ ਦੇ ਸਾਰੇ ਰਾਜਾਂ ਵੱਲੋਂ ਚੁਣੇ ਗਏ ਲੜਕੇ ਅਤੇ ਲੜਕੀਆਂ ਦਾ ਐਨ.ਆਈ.ਸੀ-2 ਕੈਂਪ 10 ਜਨਵਰੀ ਤੋਂ 21 ਜਨਵਰੀ 2018 ਤੱਕ ਪਟਿਆਲਾ ਗਰੁੱਪ ਵਲੋਂ ਆਯੋਜਿਤ ਕੀਤਾ ਜਾ ਰਿਹਾ ਹੈ।ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਐਨ.ਸੀ.ਸੀ ਅਫ਼ਸਰ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਅਣਥੱਕ ਮਿਹਨਤ ਅਤੇ ਕੈਡਿਟਾਂ ਨੂੰ ਦਿੱਤੀ ਯੋਗ ਅਗਵਾਈ ਸਦਕਾ ਹੀ ਇਨਾਂ ਚਾਰ ਕੈਡਿਟਾਂ ਦੀ ਕੌਮਾਂਤਰੀ ਕੈਂਪ ਲਈ ਚੋਣ ਹੋਈ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਸਮਰਾਲਾ ਤੋਂ ਬਾਰਵੀਂ ਵੋਕੇਸ਼ਨਲ ਗਰੁੱਪ ਸੀਨੀਅਰ ਡਵੀਜ਼ਨ ਦੇ ਸਾਰਜੈਂਟ ਸੁਖਵਿੰਦਰ ਸਿੰਘ, ਸੀ.ਪੀ.ਐਲ ਇੰਦਰਜੀਤ ਸਿੰਘ ਤੋਂ ਇਲਾਵਾ ਨੌਵੀਂ ਜਮਾਤ ਜੂਨੀਅਰ ਡਵੀਜ਼ਨ ਦੇ ਸੀ.ਪੀ.ਐਲ ਜਤਿਨ ਬੈਂਸ ਤੇ ਐਲ.ਸੀ.ਪੀ.ਐਲ ਹਿਮਾਸ਼ੂ ਇਸ ਕੌਮਾਂਤਰੀ ਕੈਂਪ ਲਈ ਚੁਣੇ ਗਏ ਹਨ ਜੋ 10 ਜਨਵਰੀ ਨੂੰ ਕੈਂਪ ਲਈ ਰਵਾਨਾ ਹੋਣਗੇ ਅਤੇ ਪੰਜਾਬ ਰਾਜ ਨੁਮਾਇੰਦਗੀ ਕਰਨਗੇ।ਇਨਾਂ ਕੈਡਿਟਾਂ ਦੀ ਚੋਣ ਲਈ ਸਕੂਲ ਪਿ੍ਰੰਸੀਪਲ, ਸਕੂਲ ਸਟਾਫ਼, ਇਲਾਕੇ ਅਤੇ ਕੈਡਿਟਾਂ ਦੇ ਮਾਪਿਆਂ ਦੇ ਮਨਾਂ ਵਿਚ ਬੜੀ ਖੁਸ਼ੀ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ।ਪਿ੍ਰੰਸੀਪਲ ਵੱਲੋਂ ਕੌਮਾਂਤਰੀ ਕੈਂਪ ਦੀ ਚੋਣ ਲਈ ਚਾਰਾਂ ਕੈਡਿਟਾਂ ਨੂੰ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ ਦੇਣ ਤੋਂ ਇਲਾਵਾ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਇਸ ਚੋਣ ਲਈ ਪ੍ਰਸ਼ੰਸ਼ਾ ਵੀ ਕੀਤੀ ਗਈ।ਇਸ ਮੌਕੇ ਲੈਕ: ਬਲਰਾਜ ਸਿੰਘ, ਹਰੀ ਚੰਦ ਵਰਮਾ, ਹਰਿੰਦਰਪਾਲ ਸਿੰਘ ਗਰੇਵਾਲ, ਰਾਜੀਵ ਰਤਨ, ਇੰਦਰਪ੍ਰੀਤ ਕੌਰ ਸੇਖੋਂ, ਜਯੋਤੀ ਵਰਮਾ, ਮਨਜੀਤ ਕੌਰ, ਕਿਰਨ ਬਾਲਾ, ਪਰਮਜੀਤ ਕੌਰ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …
Punjab Post Daily Online Newspaper & Print Media