Monday, July 13, 2026

ਆਟੋਗ੍ਰਾਫ ਬਨਾਮ ਸੈਲਫੀ

ਕੋਈ ਸਮਾਂ ਸੀ ਸੈਲੀਬ੍ਰਿਟੀ, ਹੀਰੋ ਹੀਰੋਇਨ, ਉਘੇ ਖਿਡਾਰੀਆਂ ਤੇ ਨਾਮੀ ਗਰਾਮੀ ਸ਼ਖਸ਼ੀਅਤਾਂ ਦੇ ਆਟੋਗ੍ਰਾਫ ਲੈਣ ਲਈ ਧੱਕਾਮੁਕੀ ਆਮ ਦੇਖਣ ਨੂੰ ਮਿਲਦੀ ਸੀ, ਪਰ ਹੁਣ ਆਟੋਗ੍ਰਾਫ ਬੀਤੇ ਸਮੇਂ ਦੀ ਗੱਲ ਹੋ ਗਈ ਹੈ, ਲੋਕ ਇਸ ਨੂੰ ਵਿਸਾਰ ਚੁੱਕੇ ਹਨ।ਆਟੋਗ੍ਰਾਫ ਲੈਣ ਦੀ ਮਹਾਨ ਪਰੰਪਰਾ ਦੀ ਮੌਤ ਦਾ ਮੁੱਖ ਕਾਰਨ ਆਈ ਫੋਨ ਮੋਬਾਇਲ `ਤੇ ਲਈ ਜਾਂਦੀ ਸੈਲਫੀ ਹੈ।
ਅਸੀਂ ਸਭ ਜਾਣਦੇ ਹਾਂ, ਕਿ ਹੁਣ ਸੈਲਫੀ ਯੁਗ ਵਿੱਚ ਜੀਅ ਰਹੇ ਹਾਂ।ਜਿਥੇ ਦੇਖੋ ਲੋਕ ਸੈਲਫੀ ਲੈਂਦੇ ਦਿਖਣਗੇ, ਕੋਈ ਨੇਤਾ ਦੇ ਨਾਲ, ਸੈਲੀਬ੍ਰਿਟੀ ਨਾਲ, ਗਰਲ-ਫ੍ਰੈਂਡ ਨਾਲ, ਬੁਆਏ-ਫ੍ਰੈਂਡ ਨਾਲ, ਮਿੱਤਰ ਨਾਲ ਸੈਲਫੀ ਲੈਦੇ ਨਜ਼ਰ ਆਉਂਦੇ ਹਨ।ਸੈਲਫੀ ਨਾਲ ਲੋਕ ਸੁੱਖ ਮਾਣਦੇ ਦਿਖਦੇ ਹਨ, ਜਿਵੇਂ ਉਹਨਾਂ ਦੇ ਚੰਗੇ ਦਿਨ ਆ ਗਏ ਹੋਣ।
ਸੈਲਫੀ ਦਾ ਪ੍ਰਚਲਨ ਇੰਨਾ ਵਧ ਗਿਆ ਹੈ ਕਿ ਜਦੋਂ ਕਿਸੇ ਘਰ ਦਾ ਕੋਈ ਮਰ ਜਾਵੇ ਤੇ ਉਸ ਦੇ ਮਿੱਤਰ ਕਹਿੰਦੇ ਹਨ, ਇਕ ਸੈਲਫੀ ਤਾਂ ਬਣਦੀ ਹੈ।ਸੈਲਫੀ ਨੂੰ ਆਪਣੇ ਮਨੋਰੰਜਨ ਦੇ ਤੌਰ `ਤੇ ਸੋਸ਼ਲ ਸਾਈਟ `ਤੇ ਅਪਲੋਡ ਕਰਦੇ ਹਨ।ਸੈਲਫੀ ਇਸ ਦੌਰ ਦਾ ਪਰਮ ਸੱਚ ਹੈ, ਇਸ ਸੱਚ ਨੂੰ ਨਕਾਰਿਆ ਨਹੀਂ ਜਾ ਸਕਦਾ।ਜਦੋਂ ਹੱਥ `ਚ ਫੋਨ ਹੋਵੇ, ਤਾਂ ਸੈਲਫੀ ਦਾ ਨਸ਼ਾ ਹੀ ਚੜ੍ਹ ਜਾਂਦਾ ਹੈ।ਸੈਲਫੀ ਇਸ ਯੁੱਗ ਦਾ ਧਰਮ ਹੈ।ਇਸ ਧਰਮ ਨੂੰ ਅਪਨਾਉਣ ਤੋਂ ਇਲਾਵਾ ਕੋਈ ਹੋਰ ਧਰਮ ਨਹੀਂ।ਸੈਲਫੀ ਹੈ, ਤਾਂ ਜੀਵਨ ਹੈ।ਸੈਲਫੀ ਨਾਲ ਲੋਕ ਆਪਣੇ ਆਪ ਦੀ ਸੇਫਟੀ ਨੂੰ ਵੀ ਭੁੱਲ ਗਏ ਹਨ।ਰਾਹ ਜਾਂਦੇ ਕਿਸੇ ਵਹੀਕਲ ਤੇ ਸੈਲਫੀ ਲੈਂਦੇ ਸਮੇਂ ਦੁਰਘਟਨਾ ਹੋਣ ਤੋਂ ਬਾਅਦ ਹਸਪਤਾਲ ਵਿਚ ਆਪਣੀ ਦੁਰਘਟਨਾ ਦੀ ਸੈਲਫੀ ਪਾ ਕੇ ਆਪਣੀ ਸਖਸ਼ੀਅਤ ਨੂੰ ਮਹਾਨ ਬਣਾਉਂਦੇ ਹਨ।ਅੱਜ ਦੀ ਪੀੜ੍ਹੀ ਖੁਦ ਨੂੰ ਭੁੱਲ ਕੇ ਸੈਲਫੀ ਨੂੰ ਹੀ ਆਪਣੀ ਜਿੰਦਗੀ ਦਾ ਮਾਣ ਸਮਝ ਰਹੀ ਹੈ।

 

Vijay Garg 2

 

 

 

 

 

ਪ੍ਰਿੰਸੀਪਲ ਵਿਜੇ ਗਰਗ
ਮਲੋਟ।
ਮੋ- 94656 82110

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply