Monday, July 13, 2026

ਧਰਮਾਂ ਦੇ ਨਾਂ ਦਾ ਧੰਦਾ….

ਧਰਮਾਂ ਦੇ ਨਾਂ ਹੇਠ ਚੱਲ ਰਿਹਾ ਦੇਖੋ
ਅੱਜਕਲ ਬਹੁਤਾ ਹੀ ਹੈ ਧੰਦਾ ਜੀ।
ਬਹੁਤੇ ਇਸ ਚੱਕਰ ਵਿਚ ਫਸ ਗਏ
ਬਚਿਆ ਨਾ ਕੋਈ ਬੰਦੀ ਚਾਹੇ ਬੰਦਾ ਜੀ।
ਮੋਟੀਆਂ ਰਕਮਾਂ `ਕੱਠੀਆਂ ਉਹ ਕਰ ਗਏ
ਮੰਗਦੇ ਸੀ ਜੋ ਥੋੜਾ ਥੋੜਾ ਚੰਦਾ ਜੀ।
ਕੋਈ ਹੀ ਚੰਗੀ ਸੋਚ ਵਾਲਾ ਬਚਿਆ
ਨਹੀਂ ਤਾਂ ਬਹੁਤਿਆਂ ਦੇ ਗਲ ਪਿਆ ਫੰਦਾ ਜੀ।
ਜਿੱਧਰ ਦੇਖੋ ਉਧਰ ਹੋ ਰਹੇ ਨੇ ਪਾਖੰਡ
ਪੂਜਾ ਪਾਠ ਨਾਂ ਹੇਠ ਚਲਦਾ ਹੈ ਰੰਦਾ ਜੀ।
ਧਰਮ ਗੁਰੂ ਬਾਬਿਆਂ ਦੇ ਚੁਕੇ ਗਏ ਪਰਦੇ
ਕੰਮ ਜੋ ਕਰਦੇ ਸੀ ਡਿਗੇ ਹੋਏ ਗੰਦਾ ਜੀ।
ਬਣ ਧਰਮੀਂ ਕਹਾ ਰਹੇ ਨੇ ਨੰਦ ਲਾਲ ਹੁਣ
ਜੋ ਸੀ ਕਦੇ ਹੁੰਦਾ ਇਹ ਨੰਦੂ ਤੇ ਨੰਦਾ ਜੀ।
ਮਨੱਖਤਾ ਦੀ ਸਾਰ ਨਾ ਲੈਂਦਾ ਕੋਈ
ਕਰਨੀਆਂ ਕੀ ਨੇ ਸੋਨੇ ਦੀਆਂ ਕੰਧਾਂ ਜੀ।
ਕਈ ਧਰਮੀਂ ਬਣ ਗਏ ਅੱਜ ਕਰੋੜਪਤੀ
ਪਰ ਬੱਬੀ ਵਰਗਿਆਂ ਦਾ ਚੱਲੇ ਮੰਦਾ ਜੀ।

Balbir S Babbi

 

 

 

 

 

 

ਬਲਬੀਰ ਸਿੰਘ ਬੱਬੀ
ਮੋ- 92175 – 92531

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …