Tuesday, April 30, 2024

ਮੌਤ ਦਾ ਸੌਦਾਗਰ

ਮਿੰਨੀ ਕਹਾਣੀ

ਬਲਦੇਵ ਤੇ ਨੱਥਾ ਦੋਵੇਂ ਗੂੜੇ ਮਿੱਤਰ ਸਨ ਅਤੇ ਇਕ ਦੂਜੇ ਦੀਆਂ ਸਾਹਾਂ ਵਿੱਚ ਸਾਹ ਭਰਦੇ ਸਨ। ਨੱਥਾ ਉਮਰ ਵਿੱਚ ਵਡੇਰਾ ਸੀ ਅਤੇ ਹਰ ਗੱਲ ਬੜੀ ਸਿਆਣਪ ਨਾਲ ਕਰਦਾ ਸੀ। ਬਲਦੇਵ ਬੜਾ ਹੀ ਮਜ਼ਾਕੀਆ ਕਿਸਮ ਦਾ ਵਿਅਕਤੀ ਸੀ। ਇਕ ਦਿਨ ਬਲਦੇਵ ਦੁਪਹਿਰ ਸਮੇਂ ਨੱਥੇ ਦੇ ਘਰ ਆਇਆ ਤੇ ਕਹਿਣ ਲੱਗਾ ਘਰੇ ਐਂ ਬਾਈ ਨੱਥਿਆ। ਅੱਗੋਂ ਭਰਜਾਈ ਬੋਲੀ ਉਹੀ ਤਾਂ ਖੇਤ ਜ਼ਮੀਨ ਵਾਹੁਣ ਗਿਆ ਹੈ ਵਿਹਲੜਾ। ਏਨੇ ਨੂੰ ਨੱਥਾ ਨਹਾ ਕੇ ਗੁਸਲਖਾਨੇ ਵਿੱਚੋਂ ਬਾਹਰ ਨਿਕਲਿਆ। ਨੱਥੇ ਨੂੰ ਜਾਣੀ ਚਾਅ ਜਿਹਾ ਚੜ ਗਿਆ ਪੁਰਾਣੇ ਮਿੱਤਰ ਨੂੰ ਦੇਖ ਕੇ। ਬਲਦੇਵ ਨੇ ਹਾਸੇ ਨਾਲ ਕਿਹਾ ਮੈਂ ਤਾਂ ਸੋਚਿਆ ਸੀ ਤੂੰ ਕਿਤੇ ਰੱਬ ਨੂੰ ਪਿਆਰਾ ਹੋ ਗਿਆ ਹੋਵੇਂਗਾ ਹੁਣ ਤੱਕ। ਬਥੇਰੀ ਉਮਰ ਭੋਗ ਲਈ ਹੁਣ ਤਾਂ। ਬਸ ਗੱਲ ਹਾਸੇ ਠੱਠੇ ਵਿੱਚ ਪੈ ਗਈ। ਹੁਣ ਭਰਜਾਈ ਨੇ ਵੀ ਸੇਵਾ ਸ਼ੁਰੂ ਕਰ ਦਿੱਤੀ ਮਖੌਲੀਏ ਦਿਓਰ ਦੀ। ਕੁੱਝ ਦਿਨਾਂ ਬਾਅਦ ਮਨ ਨੂੰ ਝੰਜੋੜਨ ਵਾਲੀ ਖ਼ਬਰ ਸੀ ਬਲਦੇਵ ਦੀ ਮੌਤ ਦੀ। ਨੱਥੇ ਨੇ ਠੰਢਾ ਸਾਹ ਭਰਿਆ ਤੇ ਸੋਚਣ ਲੱਗਾ ਵਾਹ ਓਏ ਜਿਗਰੀ ਯਾਰਾ ਤੂੰ ਤਾਂ ਮੇਰੀ ਵਾਰੀ ਲੈ ਗਿਐਂ ਮੌਤ ਦਿਆ ਸੌਦਾਗਰਾ।

Raminder Faridkoti

ਰਮਿੰਦਰ ਫਰੀਦਕੋਟੀ
3, ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾ : 98159-53929

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply