ਅੰਮ੍ਰਿਤਸਰ, 9 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਕੈਨੇਡਾ ਦੀ ਮੈਨੀਟੋਬਾ ਯੂਨੀਵਿਰਸਿਟੀ ਦੇ ਵਿਗਿਆਨੀ ਡਾ. ਦਿਗਵੀਰ ਐਸ ਜਿਆਸ ਨੇ ਕਿਹਾ ਹੈ ਕਿ ਖਾਦ ਪਦਾਰਥਾਂ ਦੇ ਮੁਲਾਂਕਣ ਅਤੇ ਕੁਆਲਿਟੀ ਕੰਟਰੋਲ ਦੇ ਵੱਖ-ਵੱਖ ਪਹਿਲੂਆਂ ਨੂੰ ਆਧੁਨਿਕ ਤਕਨਾਲੌਜੀ ਦੀ ਵਰਤੋਂ ਨਾਲ ਨਿਯੰਤਰਣ ਕੀਤਾ ਜਾ ਸਕਦਾ ਹੈ।ਆਧੁਨਿਕ ਤਕਨਾਲੌਜੀ ਦੀ ਵਰਤੋਂ ਨਾਲ ਅਸੀਂ ਆਪਣੀ ਲੋੜ ਅਤੇ ਸਰੀਰ ਅਨੁਸਾਰ ਡਾਇਟ ਲੈ ਸਕਦੇ ਹਾਂ ਅਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ।
ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੂਡ ਸਾਇੰਸ ਤੇ ਤਕਨਾਲੌਜੀ ਵਿਭਾਗ ਵਲੋਂ ਕਰਵਾਏ ਗਏ ਪੰਜ ਦਿਨਾਂ ਗਲੋਬਲ ਇਨੀਸ਼ੀਏਟਿਵ ਆਫ ਅਕੈਡਮਿਕ ਨੈਟਵਰਕਸ (ਗਿਆਨ) ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸਨ। ਯੂਨੀਵਰਸਿਟੀ ਦੇ ਮਾਹਾਰਾਜਾ ਰਣਜੀਤ ਸਿੰਘ ਭਵਨ ਔਡੀਟੋਰੀਅਮ ਵਿਖੇ ਸੰਪਨ ਹੋਇਆ ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਮਨੀਸਟਰੀ ਆਫ ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਚ’ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕਾਂ ਨੇ ਭਾਗ ਲਿਆ।ਡਾ. ਜਿਆਸ ਨੇ ਇਸ ਮੋਕੇ ਬੋਲਦਿਆਂ ਖਾਦ ਪਦਾਰਥਾਂ ਦੀ ਸਾਂਭ ਸੰਭਾਲ, ਸੁਕਾਉਣਾ ਅਤੇ ਡਿਜੀਟਿਲ ਇਮੇਜਿੰਗ ਬਾਰੇ ਕੀਤੀ ਆਪਣੀ ਖੋਜ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਪ੍ਰੋਗ੍ਰਾਮ ਦੇ ਕੋਆਰਡੀਨੇਟਰ ਡਾ. ਨਿਰਪਿੰਦਰ ਸਿੰਘ, ਡਾਇਰੈਕਟਰ ਖੋਜ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ `ਜੀ ਆਇਆ` ਕਿਹਾ।ਵਿਭਾਗ ਦੇ ਡਾ. ਬਲਮੀਤ ਸਿੰਘ ਗਿੱਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।ਡਾ. ਅੰਮ੍ਰਿਤਪਾਲ ਕੌਰ ਨੇ ਮੁੱਖ ਬੁਲਾਰੇ ਬਾਰੇ ਜਾਣਕਾਰੀ ਦਿੱਤੀ।ਡਾ. ਨਰਪਿੰਦਰ ਸਿੰਘ ਨੇ ਧਰਤੀ ਦੇ ਦਿਨ ਬ ਦਿਨ ਡਿੱਗ ਰਹੇ ਪਾਣੀ ਦਾ ਪੱਧਰ, ਬਦਲ ਰਹੇ ਵਾਤਾਵਰਣ ਅਤੇ ਪ੍ਰਦੂਸ਼ਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।ਉਹਨਾਂ ਫਸਲਾਂ ਦੀ ਵਧੀਆ ਪੈਦਾਵਾਰ ਲਈ ਫਸਲੀ ਫੇਰਬਦਲ ਤੇ ਜ਼ੋਰ ਦਿੱਤਾ।ਉਹਨਾਂ ਕਿਹਾ ਕਿ ਭਵਿੱਖ ਵਿਚ ਹੋ ਰਹੇ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਫੂਡ ਇੰਡਸਟਰੀ ਵਿਚ ਬਾਇਓ ਇਮੇਜਿੰਗ ਤਕਨਾਲੌਜੀ ਨੂੰ ਖਾਦ ਪਦਾਰਥਾਂ ਦੀ ਸਾਂਭ ਸੰਭਾਲ ਕਰਨ ਵਿਚ ਵਰਤਣ `ਤੇ ਜ਼ੋਰ ਦੇਣਾ ਚਾਹੀਦਾ ਹੈ।ਇਸ ਮੌਕੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media