ਅੰਮ੍ਰਿਤਸਰ (ਅਮਰੀਕਾ), 9 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।ਹਾਲ ਹੀ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵਲੋਂ ਜਾਰੀ ਨਵੰਬਰ 2017 ਦੇ ਅੰਕਿੜਆਂ ਅਨੁਸਾਰ ਬੀਤੇ ਨਵੰਬਰ ਵਿਚ ਕੁਲ ਯਾਤਰੂਆਂ ਦੀ ਗਿਣਤੀ 213,615 ਸੀ ਜੋ ਕਿ ਇਕ ਨਵਾਂ ਰਿਕਾਰਡ ਹੈ।ਇਥੇ ਭੇਜੀ ਈਮੇਲ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਨਵੰਬਰ 2017 ਵਿਚ ਨਵੰਬਰ 2016 ਦੇ ਘਰੇਲੂ ਸਵਾਰੀਆਂ ਦੀ ਗਿਣਤੀ ਦੇ ਮੁਕਾਬਲੇ 75.6 ਪ੍ਰਤੀਸ਼ਤ ਦੇ ਕਰੀਬ ਵਾਧਾ ਹੋਇਆ।ਨਵੰਬਰ 2016 ਵਿਚ ਘਰੇਲੂ ਸਵਾਰੀਆ ਦੀ ਗਿਣਤੀ 91,185 ਸੀ ਤੇ ਇਹ ਨਵੰਬਰ 2017 ਵਿਚ ਵੱਧ ਕੇ 160,150 ਹੋ ਗਈ।ਇਸ ਮਹੀਨੇ ਸਭ ਤੋਂ ਵੱਧ ਯਾਤਰੂਆਂ ਨੇ ਅੰਮ੍ਰਿਤਸਰ-ਦਿੱਲੀ ਉਡਾਣ ‘ਤੇ ਸਫਰ ਕੀਤਾ ਜੋ ਕਿ 112,816 ਸੀ, ਜਦ ਕਿ ਅੰਮ੍ਰਿਤਸਰ-ਮੁੰਬਈ ਉਡਾਣ ਦੀ ਗਿਣਤੀ 29,341 ਯਾਤਰੂਆਂ ਦੇ ਨਾਲ ਦੂਜੇ ਸਥਾਨ ਤੇ ਸੀ।ਭਾਰਤ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿੱਚ ਇਸ ਵਾਧੇ ਅਨੁਸਾਰ ਅੰਮ੍ਰਿਤਸਰ ਦਾ ਦੂਜਾ ਸਥਾਨ ਸੀ, ਜਦ ਕਿ ਸ੍ਰੀਨਗਰ ਪਹਿਲੇ ਸਥਾਨ `ਤੇ ਸੀ।
1 ਅਪੈ੍ਰਲ ਤੋਂ 30 ਨਵੰਬਰ 2017 ਦੇ 8 ਮਹੀਨਿਆਂ ਦੇ ਵਿਚ 1,028,312 ਯਾਤਰੂਆਂ ਨੇ ਘਰੇਲੂ ਉਡਾਣਾਂ ਵਿਚ ਸਫਰ ਕੀਤਾ ਜਦ ਕਿ ਪਿਛਲੇ ਸਾਲ ਇਸ ਸਮੇਂ ਇਹ ਗਿਣਤੀ 658,923 ਸੀ।ਇਸ ਤਰਾਂ ਇਹ ਵਾਧਾ 56.1 ਪ੍ਰਤੀਸ਼ਤ ਸੀ।ਜਿਥੋਂ ਤੀਕ ਅੰਤਰ-ਰਾਸ਼ਟਰੀ ਯਾਤਰੂਆਂ ਦੀ ਗਿਣਤੀ ਦਾ ਸੰਬੰਧ ਹੈ ਇਸ ਸਮੇਂ ਇਹ ਗਿਣਤੀ 387,721 ਹੈ ਜਦ ਕਿ ਪਿਛਲੇ ਸਾਲ ਇਸ ਸਮੇਂ ਦੀ ਇਹ ਸੰਖਿਆ 338,697 ਸੀ।ਇਸ ਤਰਾਂ ਇਹ ਵਾਧਾ 14.5 ਪ੍ਰਤੀਸ਼ਤ ਸੀ।ਇਸੇ ਤਰਾਂ ਨਵੰਬਰ 2017 ਦੇ ਇਕ ਮਹੀਨੇ ਦੀ ਇਹ ਗਿਣਤੀ 53,465 ਸੀ ਜਦ ਕਿ ਨਵੰਬਰ 2016 ਦੀ ਇਹ ਗਿਣਤੀ 48,939 ਸੀ, ਜੋ ਕਿ 9.2 ਪ੍ਰਤੀਸ਼ਤ ਵਾਧਾ ਹੈ।
ਇਸੇ ਦੌਰਾਨ ਮੰਚ ਦੇ ਸਰਪ੍ਰਸਤ ਤੇ ਏਅਰਪੋਰਟ ਦੀ ਸਲਾਹਕਾਰ ਕਮੇਟੀ ਦੇ ਮੈਬਰ ਮਨਮੋਹਨ ਸਿੰਘ ਨੇ ਕਿਹਾ ਕਿ ਜਿਸ ਹਿਸਾਬ ਨਾਲ ਯਾਤਰੂਆਂ ਦੀ ਗਿਣਤੀ ਇਹ ਵਾਧਾ ਹੋ ਰਿਹਾ ਹੈ, ਉਸ ਹਿਸਾਬ ਨਾਲ 2020 ਤੱਕ ਇਹ ਗਿਣਤੀ ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦੀ ਕੁੱਲ ਸਮਰਥਾ ਜੋ ਕਿ 40 ਲੱਖ ਹੈ ਨੂੰ ਪਾਰ ਕਰਨ ਦੀ ਸੰਭਾਵਨਾ ਹੈ।ਇਸ ਲਈ ਮੋਜੂਦਾ ਇਮਾਰਤ ਨੂੰ ਵੱਡਾ ਕਰਨ ਤੇ ਜਾਂ ਫਿਰ ਦਿੱਲੀ ਵਾਂਗੂ ਘਰੇਲੂ ਉਡਾਣਾਂ ਲਈ ਇਕ ਵੱਖਰੀ ਇਮਾਰਤ ਬਣਾਉਣ ਦੀ ਜਰੂਰਤ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media