ਧੂਰੀ, 23 ਜਨਵਰੀ (ਪੰਜਾਬ ਪੋਸਟ- ਪਰਵੀਨ ਗਰਗ) – ਜ੍ਹਿਲਾ ਮੁੱਖੀ ਸ੍ਰੀ ਮਨਦੀਪ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਅਤੇ ਮਨਜੀਤ ਸਿੰਘ ਬਰਾੜ
ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਸੰਦੀਪ ਵਡੇਰਾ ਡੀ.ਐਸ.ਪੀ ਸਬ ਡਵੀਜਨ ਸੰਗਰੂਰ ਵੱਲੋਂ ਨਸ਼ੀਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਦੇ ਇੰਚਾਰਜ ਰਵਿੰਦਰ ਭੱਲਾ ਦੀ ਅਗਵਾਈ ‘ਚ 10 ਗ੍ਰਾਮ ਸਮੈਕ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਮਨਜੀਤ ਸਿੰਘ ਬਰਾੜ ਐਸ.ਪੀ ਸਪੈਸ਼ਲ ਟਾਸਕ ਫੋਰਸ ਨੇ ਵਿਸ਼ਥਾਰ ‘ਚ ਜਾਣਕਾਰੀ ਦਿੰਦੇ ਦੱਸਿਆ ਕਿ ਐਸ.ਟੀ.ਐਫ ਟੀਮ ਦੇ ਇੰਚਾਰਜ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਰਣਜੀਤ ਸਿੰਘ, ਹੌਲਦਾਰ ਕ੍ਰਿਸ਼ਨ ਸਿੰਘ, ਹੋਲਦਾਰ ਗੁਰਰਿੰਦਰ ਸਿੰਘ ਹੋਲਦਾਰ ਬਲਕਾਰ ਸਿੰਘ ਅਤੇ ਹੋਰ ਪੁਲਿਸ ਪਾਰਟੀ ਦੇ ਥਾਣਾ ਸਿਟੀ ਸੰਗਰੂਰ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਸ਼ੱਕੀਆਂ ਦੀ ਚੈਕਿੰਗ ਦੌਰਾਨ ਪਟਿਆਲਾ ਬਾਈਪਾਸ ਨੇੜੇ ਕੈਰੋਂ ਫੈਕਟਰੀ ਕੋਲ ਨਾਕਾ ਬੰਦੀ ਕਰੀ ਹੋਈ ਸੀ ਤਾਂ ਫੈਕਟਰੀ ਦੀ ਕੰਧ ਦੇ ਨਾਲ ਸੇਮ ਨਾਲੇ ਦੀ ਪੱਟੜੀ ਰਸਤੇ ਇੱਕ ਨੌਜਵਾਨ ਸਕੂਟਰੀ `ਤੇ ਆ ਰਿਹਾ ਸੀ।ਉਹ ਪੁਲਿਸ ਪਾਰਟੀ ਨੂੰ ਵੇਖ ਕੇ ਵਾਪਸ ਮੁੜਨ ਲੱਗਾ ਤਾਂ ਪੁਲਿਸ ਪਾਰਟੀ ਨੇ ਸੱਕ ਦੇ ਅਧਾਰ `ਤੇ ਉਸ ਨੂੰ ਕਾਬੂ ਕਰਕੇ ਇਸ ਦੀ ਤਲਾਸੀ ਕੀਤੀ ਤਾਂ ਉਸ ਪਾਸੋਂ 10 ਗ੍ਰਾਮ ਸਮੈਕ ਬਰਾਮਦ ਹੋਈ।ਦੋਸ਼ੀ ਦੀ ਸਨਾਖਤ ਕਰਮਜੀਤ ਸਿੰਘ ਉਰਫ ਕੌਮੀ ਪੁੱਤਰ ਗੁਰਦਿਆਲ ਸਿੰਘ ਵਾਸੀ ਰਾਣੂ ਪੱਤੀ ਮੰਗਵਾਲ ਜ੍ਹਿਲਾ ਸੰਗਰੂਰ ਵੱਜੋਂ ਹੋਈ।ਦੋਸ਼ੀ ਨੂੰ ਮੌਕੇ ਤੋਂ ਹੀ ਸਮੇਤ ਸਕੂਟਰੀ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਥਾਣਾ ਸਿਟੀ ਸੰਗਰੂਰ ਵਿੱਖੇ ਐਨ.ਡੀ.ਪੀ.ਐਸ ਐਕਟ ਤਹਿਤ ਮੁੱਕਦਮਾ ਦਰਜ ਕੀਤਾ ਗਿਆ।ਦੋਸ਼ੀ ਨੂੰ ਮਾਣਯੋਗ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਹੋਰ ਪੁੱਛਗਿਛ ਕੀਤੀ ਜਾਵੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media