ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋ 2018-19 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਜ ( ਰੈਜੀਡੈਸ਼ਲ ਅਤੇ ਡੇ-ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ ਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 29 ਤੋਂ 30 ਜਨਵਰੀ ਤੱਕ ਅਤੇ ਤੈਰਾਕੀ (ਲੜਕੇ-ਲੜਕੀਆਂ) ਦੇ ਟਰਾਇਲ 9 ਅਪ੍ਰੈਲ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਸਪੋਰਟਸ ਅਫਸਰ ਗੁਰਲਾਲ ਸਿੰਘ ਰਿਆੜ ਨੇ ਦਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਉਹ ਖਿਡਾਰੀ, ਖਿਡਾਰਨਾਂ ਟਰਾਇਲ ਦੇ ਸਕਦੇ ਹਨ ਜਿੰਨਾਂ ਵਲੋਂ ਜਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚ ਕੋਈ ਇੱਕ ਪੁਜੀਸ਼ਨ ਪ੍ਰਾਪਤ ਕੀਤੀ ਹੋੋਵੇ ਜਾਂ ਉਸ ਵਲੋੋ ਸਟੇਟ ਪੱਧਰੀ ਕੰਪੀਟੀਸ਼ਨ ਵਿੱਚ ਭਾਗ ਲਿਆ ਹੋਵੇ।ਇਸ ਸਬੰਧੀ ਖਾਲਸਾ ਕਾਲਜੀਏਟ ਸੀਨੀ: ਸੈਕ: ਸਕੂਲ ਵਿਖੇ ਫੁੱਟਬਾਲ ਬਾਕਸਿੰਗ ਹੈਂਡਬਾਲ ਕਬੱਡੀ ਅਤੇ ਗੋਲ ਬਾਗ ਕੁਸ਼ਤੀ ਸਟੇਡੀਅਮ ਵਿਖੇ, ਕੁਸ਼ਤੀ, ਜਿਮਨਾਸਟਿਕ (ਲੜਕੇ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਲਟੀਪਲ ਇੰਨਡੋਰ ਹਾਲ ਜਿਮਨਾਸਟਿਕ (ਲੜਕੀਆਂ ਆਰਟਿਸਟਿਕ, ਰਿਧਮਿਕ) ਹਾਕੀ ਐਸਟੋਟ੍ਰਰਫ, ਸਾਈਕਲਿੰਗ ਵੈਲੋਡਰਮ, ਤੈਰਾਕੀ ਬਾਸਕਿਟਬਾਲ ਕੋਰਟ ਕੰਪਨੀ ਬਾਗ ਵਿਖੇ ਬਾਸਕਿਟਬਾਲ, ਗੋਲ ਬਾਗ ਕਾਰਪੋਰੇਸ਼ਨ ਹਾਲ ਵਿਖੇ ਟੇਬਲ ਟੈਨਿਸ ਅਤੇ ਗੁਰੂ ਨਾਨਕ ਸਟੇਡੀਅਮ ਵਿਖੇ ਐਥਲੈਟਿਕਸ ਦੇ ਟਰਾਇਲ ਲਏ ਜਾਣਗੇ। ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੀ ਗੇਮ ਅਨੁਸਾਰ ਟਰਾਇਲ ਵਾਲੇ ਸਥਾਨ `ਤੇ ਸਵੇਰੇ ਠੀਕ 8:00 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨਗੇ ਅਤੇ ਆਪਣੇ ਜਨਮ ਸਰਟੀਫੀਕੇਟ, ਦੋ ਤਾਜਾ ਪਾਸਪੋਰਟ ਸਾਈਜ ਫੋਟੋਗ੍ਰਾਫ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣਗੇ। ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ, ਖਿਡਾਰਨਾਂ ਨੂੰ ਵਿਭਾਗ ਵਲੋੋ ਕੋਈ ਟੀ.ਏ ਡੀ.ਏ ਨਹੀਂ ਦਿੱਤਾ ਜਾਵੇਗਾ। ਖਿਡਾਰੀ, ਖਿਡਾਰਨਾਂ ਦਾ ਜਨਮ ਅੰਡਰ-14 ਲਈ ਸਾਲ 1-1-2005, ਅੰਡਰ-17 ਲਈ 01-01-2002, ਅੰਡਰ-19 ਲਈ 01-01-2000 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …