Thursday, April 23, 2026

ਮਹਾਂਸ਼ਿਵਰਾਤਰੀ ਉਤਸਵ 13 ਫਰਵਰੀ ਨੂੰ- ਤਿਆਰੀਆਂ ਸ਼ੁਰੂ

ਧੂਰੀ, 3 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਤਾ ਮਨਸਾ ਦੇਵੀ ਮੰਦਰ ਧੂਰੀ ਵਿਖੇ ਮਹਾਂਸ਼ਿਵਰਾਤਰੀ ਉਤਸਵ 11, 12, Shiv ji13 ਫਰਵਰੀ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਉਤਸਵ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਦੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਜ਼ੋਰਾਂ `ਤੇ ਚੱਲ ਰਹੀਆਂ ਹਨ।ਜਾਣਕਾਰੀ ਦਿੰਦਿਆਂ ਮੰਦਰ ਦੇ ਚੇਅਰਮੈਨ ਮੈਂਗਲ ਸੈਨ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ਵਾਲੇ ਦਿਨ ਸਵੇਰੇ ਚਾਰ ਵਜੇ ਤੋਂ ਓਮ ਨਾਗੇਸ਼ਵਰ ਦੀ ਗੁਫਾ ਅੰਦਰ ਸ਼ਿਵਲਿੰਗ `ਤੇ ਜਲ ਚੜਾਉਣ ਲਈ ਸ਼ਰਧਾਲੂਆਂ ਦੀ ਭੀੜ ਉਮੜਣ ਲੱਗ ਪਏਗੀ ਅਤੇ ਵਰਤਧਾਰੀਆਂ ਲਈ ਔਗਲੇ ਦੇ ਪਕੌੜੇ, ਖੀਰ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਲਗਾ ਕੇ ਭੰਡਾਰਾ ਅਤੁੱਟ ਵਰਤੇਗਾ।ਉਹਨਾਂ ਕਿਹਾ ਕਿ 11 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਉਤਸਵ ਲਈ ਹਰ ਰੋਜ਼ ਚਾਹ ਤੇ ਪੂਰੀ ਛੋਲ਼ਿਆਂ ਦਾ ਅਤੁੱਟ ਭੰਡਾਰਾ ਵਰਤੇਗਾ ਅਤੇ ਦੁਕਾਨਦਾਰ ਵੀਰਾਂ ਨੂੰ ਦੁਕਾਨਾਂ ਸਜਾਉਣ ਲਈ ਧਾਮ ਵਿੱਚ ਵਿਸ਼ੇਸ਼ ਜਗਾਂ੍ਹ ਨਿਸ਼ਚਿਤ ਕੀਤੀ ਗਈ ਹੈ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply