ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਭਾਜਪਾ ਆਗੂ ਮੈਡਮ ਕਲਸ਼ਮੀ ਕਾਂਤਾ ਚਾਵਲਾ ਨੇ ਦੇਸ਼ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਦੇ ਨਾਮ ਲਿਖੇ ਪੱਤਰ ਵਿੱਚ ਦੇਸ਼ ਦੇ ਫੌਜੀਆਂ ਵਲੋਂ ਜੋ ਵੱਡੇ-ਵੱਡੇ ਕਾਰਨਾਮੇ ਕੀਤੇ ਹਨ, ਉਨ੍ਹਾਂ ਬਾਰੇ `ਭਾਰਤ ਦੇ ਪਰਮਵੀਰ` ਸਿਰਲੇਖ ਹੇਠ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜਾਣ, ਤਾਂ ਜੋ ਨਵੀਂ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਦੀ ਪ੍ਰੇਰਨਾ ਮਿਲ ਸਕੇ।ਪੱਤਰ ਵਿੱਚ ਉਨਾਂ ਲਿਖਿਆ ਹੈ ਕਿ ਟੀ.ਵੀ ਚੈਨਲ `ਤੇ ਜਦੋਂ ਵੰਦੇਮਾਤਰਮ ਪ੍ਰੋਗਰਾਮ ਵਿਖਾਇਆ ਜਾਂਦਾ ਹੈ ਤਾਂ ਉਸ ਵਿੱਚ ਸੀਮਾ `ਤੇ ਦੇਸ਼ ਦੇ ਵੀਰ ਸੈਨਿਕਾਂ ਦੀ ਬਹਾਦਰੀ ਦਿਖਾਈ ਜਾਂਦੀ ਹੈ, ਜੋ ਸਭ ਨੂੰ ਬਹੁਤ ਹੀ ਪ੍ਰਭਾਵਿਤ ਕਰਦੀ ਹੈ।
ਉਨਾਂ ਕਿਹਾ ਹੈ ਕਿ ਉਂਜ ਵੀ ਰਾਸ਼ਟਰ ਦਾ ਫਰਜ਼ ਬਣਦਾ ਹੈ ਕਿ ਦੇਸ਼ ਲਈ ਕੁਰਬਾਨ ਹੋਣ ਵਾਲੇ ਫੌਜੀਆਂ ਦੇ ਸਨਮੁੱਖ ਸ਼ਰਧਾ ਵਜੋਂ ਸੀਸ ਨਿਵਾਇਆ ਜਾਵੇ।ਮੈਡਮ ਚਾਵਲਾ ਨੇ ਆਸ ਪ੍ਰਗਟਾਈ ਕਿ ਜਿੰਨਾਂ ਬਹਾਦੁਰ ਫੋਜੀਆਂ ਨੇ ਦੇਸ਼ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਉਨਾਂ ਬਾਰੇ ਇਹ ਪ੍ਰਭਾਵੀ ਕਾਰਜ ਜਰੂਰ ਕੀਤਾ ਜਾਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …