Sunday, December 22, 2024

ਦੀਪ ਦਵਿੰਦਰ ਸਿੰਘ ਆਲ ਇੰਡੀਆ ਰੇਡੀਓ ’ਤੇ ਪੜ੍ਹਨਗੇ ਕਹਾਣੀ ਵੇਲਾ ਕਵੇਲਾ

ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਅਜੋਕੀ ਪੰਜਾਬੀ ਕਹਾਣੀ ਵਿਚ ਨਿਵੇਕਲੀ ਪਛਾਣ ਬਣਾਉਣ ਵਾਲੇ ਕਥਾਕਾਰ ਤੇ ਕੇਂਦਰੀ ਪੰਜਾਬੀ Deep Davinder Singhਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਆਲ ਇੰਡੀਆ ਰੇਡੀਓ ਜਲੰਧਰ ਤੋਂ ਕਹਾਣੀ ਪਾਠ ਕਰਨਗੇ।
ਸ਼ਾਇਰ ਦੇਵ ਦਰਦ, ਮਨਮੋਹਨ ਸਿੰਘ ਢਿੱਲੋਂ ਅਤੇ ਹਰਜੀਤ ਸੰਧੂ ਆਦਿ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸ ਫਰਵਰੀ ਸ਼ਨੀਵਾਰ ਦੁਪਹਿਰ 12.00 ਵਜੇ ਆਲ ਇੰਡੀਆ ਰੇਡੀਓ ਜਲੰਧਰ ਤੋਂ ਪ੍ਰਸਾਰਿਤ ਹੋਣ ਵਾਲੇ ਪੰਜਾਬੀ ਪ੍ਰੋਗਰਾਮ ਵਗਦੀ ਰਾਵੀ ਦੇ ਅੰਤਰਗਤ 1947  ਦੇ ਉਜਾੜੇ ਦੇ ਦਿਨਾਂ ਵਿਚ ਹੋਏ ਅਣਮਨੁੱਖੀ ਕਤਲੋਗਾਰਤ ਦੇ ਵਰਤਾਰਿਆਂ ਦੀ ਨਜ਼ਰਸਾਨੀ ਕਰਦੀ ਬਹੁਚਰਚਿਤ ਕਹਾਣੀ ਵੇਲਾ ਕੁਵੇਲਾ ਪੜ੍ਹਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply