ਧੂਰੀ, 5 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਅਤੇ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਦਸ਼ਮੇਸ਼ ਨਗਰ ਧੂਰੀ ਵਿਖੇ ਹੋਈ।ਜਿਸ ਵਿੱਚ ਸਭ ਤੋਂ ਪਹਿਲਾਂ ਕਲਾ ਤੇ ਸਾਹਿਤ ਨਾਲ ਜੁੜੀ ਸ਼ਖਸੀਅਤ ਪ੍ਰੋ. ਰਾਜਪਾਲ ਸਿੰਘ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਪਰੰਤ ਪੰਜਾਬੀ ਭਾਸ਼ਾ ਨੂੰ ਪੰਜਾਬ ਦੇ ਦਫਤਰਾਂ ਵਿੱਚ ਅਮਲੀ ਤੌਰ `ਤੇ ਲਾਗੂ ਕਰਾਉਣ ਲਈ ਲੜੇ ਜਾ ਰਹੇ ਸੰਘਰਸ਼ ਦੀ ਹਮਾਇਤ ਕੀਤੀ ਗਈ ਅਤੇ ਸਭਾ ਦਾ ਸਲਾਨਾ ਸਮਾਗਮ 8 ਅਪ੍ਰੈਲ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ।ਰਚਨਾਵਾਂ ਦੇ ਦੌਰ ਵਿੱਚ ਡਾ. ਪਰਮਜੀਤ ਦਰਦੀ ਨੇ ਗਜ਼ਲ, ਸੁਰਜੀਤ ਰਾਜੋਮਾਜਰਾ ਨੇ ਗੀਤ, ਰਣਜੀਤ ਸਿੰਘ ਜਵੰਧਾ ਨੇ ਕਵਿਤਾ, ਸੁਖਵਿੰਦਰ ਸਿੰਘ ਲੋਟੇ ਨੇ ਗਜ਼ਲ, ਮੂਲ ਚੰਦ ਸ਼ਰਮਾਂ ਨੇ ਗੀਤ, ਤੇਜਾ ਸਿੰਘ ਵੜੈਚ ਨੇ ਗੀਤ, ਗੁਰਮੀਤ ਸੋਹੀ ਨੇ ਗਜ਼ਲ, ਸੁਖਵਿੰਦਰ ਕੌਰ ਹਰਿਆਓ ਨੇ ਕਵਿਤਾ, ਰਮੇਸ਼ ਜੈਨ ਨੇ ਕਵਿਤਾ, ਧਰਮਪਾਲ ਨੇ ਕਵਿਤਾ, ਵੀਰ ਰਣਜੀਤ ਸਿੰਘ ਨੇ ਗਜ਼ਲ, ਅਸ਼ਵਨੀ ਕੁਮਾਰ ਨੇ ਗਜ਼ਲ, ਰਮੇਸ਼ ਕੁਮਾਰ ਨੇ ਕਵਿਤਾ, ਕਿਰਪਾਲ ਸਿੰਘ ਨੇ ਉਸਾਰੂ ਸੁਝਾਅ, ਪਰਨੀਤ ਕਮਲ ਨੇ ਕਵਿਤਾ ਅਤੇ ਗੁਰਦਿਆਲ ਨਿਰਮਾਣ ਨੇ ਗੀਤ ਸੁਣਾ ਕੇ ਆਪਣੀ-ਆਪਣੀ ਹਾਜ਼ਰੀ ਲਗਵਾਈ। ਅਖੀਰ ਵਿੱਚ ਪ੍ਰਧਾਨ ਮੂਲ ਚੰਦ ਸ਼ਰਮਾਂ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …