Friday, June 19, 2026

ਸ਼੍ਰੀ ਕਰਤਾਰ ਚੰਦ ਮੈਮੋਰੀਅਲ ਭਾਈ ਘਨ੍ਹਈਆ ਜੀ ਫੀਜੀਉਥਰੈਪੀ ਸੈਂਟਰ ਦਾ ਉਦਘਾਟਨ

PPN05081401

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ) – ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਅੰਮ੍ਰਿਤਸਰ ਦੁਆਰਾ ਸ਼੍ਰੀ ਕਰਤਾਰ ਚੰਦ ਮੈਮੋਰੀਅਲ ਭਾਈ ਘਨ੍ਹਈਆ ਜੀ ਫੀਜੀਉਥਰੈਪੀ ਸੈਂਟਰ ਦਾ  ਉਦਘਾਟਨ ਸਥਾਨਕ ਬਟਾਲਾ ਰੋਡ ਸਥਿਤ ਪਵਨ ਨਗਰ ਵਿਖੇ ਸ੍ਰ: ਭੁਪਿੰਦਰ ਸਿੰਘ (ਅਸਟੋਰੀਆ ਫੂਡ ਪੈਵਿਲੀਅਨ) ਅਤੇ ਸ੍ਰ: ਰਵਿੰਦਰ ਸਿੰਘ (ਆਰ. ਐਸ. ਰਾਈਸ ਮਿਲਜ਼) ਪੈਟਰਨ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ।ਉਦਘਾਟਨ ਤੋਂ ਪਹਿਲਾਂ ਸ਼ਬਦ ਕੀਰਤਨ ਨਾਮ ਸਿਮਰਨ ਸੰਸਥਾ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਸ਼ਬਦ ਕੀਰਤਨ, ਗੁਰਮਤਿ ਵਿਚਾਰਾਂ ਗਿਆਨੀ ਕਿਸ਼ਨ ਸਿੰਘ ਦੁਆਰਾ ਹੋਈਆਂ, ਅਰਦਾਸ ਅਤੇ ਹੁਕਮਨਾਮੇ ਉਪਰੰਤ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿਚ ਫੀਜੀਉਥਰੈਪੀ ਸੈਂਟਰ ਦਾ ਉਦਘਾਟਨ ਕੀਤਾ ਗਿਆ।
ਇਸ ਸਮੇਂ ਭਾਈ ਜਸਬੀਰ ਸਿੰਘ ਪੈਟਰਨ ਪੰਜਾਬ ਐਂਡ ਸਿੰਧ ਬੈਂਕ ਵਾਲੇ, ਚੇਅਰਮੈਨ ਭਾਈ ਮਨਜੀਤ ਸਿੰਘ, ਇੰਜ਼. ਦਰਸ਼ਨ ਸਿੰਘ ਪ੍ਰਧਾਨ, ਬਲਜਿੰਦਰ ਸਿੰਘ ਪ੍ਰਿੰਸੀਪਲ ਮੀਤ ਪ੍ਰਧਾਨ, ਜਸਬੀਰ ਸਿੰਘ ਸੇਠੀ ਜਨਰਲ ਸਕਤਰ, ਸੁਰਿੰਦਰ ਸਿੰਘ ਵਿਤ ਸਕੱਤਰ, ਗਿਆਨੀ ਚਰਨ ਸਿੰਘ ਜਾਇੰਟ ਸਕੱਤਰ, ਜੇ. ਐਸ. ਟੰਡਨ, ਚਰਨਜੀਤ ਸਿੰਘ ਵਾਲੀਆ, ਸਤਪਾਲ ਢੰਡ, ਇੰਜ਼. ਐਚ. ਕੇ. ਦੁਗਲ, ਹਰਬਚਨ ਸਿੰਘ, ਪਵਨ ਕੁਮਾਰ ਅਤੇ ਇਲਾਕਾ ਵਾਸੀ ਹਾਜਰ ਸਨ।

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply