Sunday, September 8, 2024

ਅਨਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਹੋਈ ਆਨਲਾਈਨ

PPN05081402

ਬਟਾਲਾ, 4 ਅਗਸਤ (ਨਰਿੰਦਰ ਬਰਨਾਲ) –  ਪੰਜਾਬ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਅਧੀਨ ਵਜ਼ੀਫੇ ਦੇਣ ਦਾ ਕੰਮ ਆਨ-ਲਾਈਨ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀ ਵਜ਼ੀਫਾ ਲੈਣ ਲਈ ਹੁਣ ਅਸ਼ੀਰਵਾਦ ਨਾਂ ਦੇ ਵੈੱਬ-ਪੋਰਟਲ (www.punjabscholarship.gov.in) ਉੱਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ ਬਟਾਲਾ ਸ੍ਰੀ ਰਜਤ ਉਬਰਾਏ ਨੇ ਦੱਸਿਆ ਕਿ ਯੋਗ ਵਿਦਿਆਰਥੀ ਆਨ ਲਾਈਨ ਲਾਗ-ਇਨ ਕਰਕੇ ਵਜ਼ੀਫੇ ਅਤੇ ਇਸ ਨਾਲ ਸਬੰਧਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵੱੈਬ-ਪੋਰਟਲ ਦੀ ਵਰਤੋਂ ਸਬੰਧੀ ਸਰਕਾਰੀ ਸਕੂਲਾਂ ਦੇ ਮੁੱਖੀਆਂ ਅਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਸ੍ਰੀ ਉਬਰਾਏ ਨੇ ਅੱਗੇ ਦੱਸਿਆ ਕਿ ਵੈੱਬਸਾਈਟ ਰਾਹੀਂ ਸਾਰੇ ਸਕੈਂਡਰੀ ਸਕੂਲਾਂ, ਕਾਲਜਾਂ ਅਤੇ ਇੰਸਟੀਚਿਊਟਾਂ ਲਈ ਯੂਜਰ ਆਈ.ਡੀ. ਅਤੇ ਪਾਸਵਰਡ ਜਨਰੇਟ ਕੀਤੇ ਗਏ ਹਨ ਅਤੇ ਵਿਦਿਆਰਥੀ ਇੰਟਰਨੈੱਟ ਰਾਹੀਂ ਕਿਤੋਂ ਵੀ ਇਹ ਵੈੱਬਸਾਈਟ ਖੋਲ ਕੇ ਲਾਗ-ਇਨ ਕਰ ਸਕਦੇ ਹਨ ਅਤੇ ਆਪਣੇ ਸਬੰਧੀ ਸਾਰੇ ਵੇਰਵੇ ਦਰਜ ਕਰਕੇ ਵਜ਼ੀਫੇ ਲਈ ਆਨ-ਲਾਈਨ ਅਪਲਾਈ ਕਰ ਸਕਦੇ ਹਨ।
ਐੱਸ.ਡੀ.ਐੱਮ ਸ੍ਰੀ ਰਜਤ ਉਬਰਾਏ ਨੇ ਦੱਸਿਆ ਕਿ ਵਿਦਿਆਰਥੀ ਨੂੰ ਆਨ-ਲਾਈਨ ਅਪਲਾਈ ਕਰਨ ਲਈ ਆਪਣਾ ਅਧਾਰ ਕਾਰਡ ਨੰਬਰ, ਮੋਬਾਇਲ ਨੰਬਰ, ਬੈਂਕ ਖਾਤਾ ਨੰਬਰ ਅਤੇ ਈ-ਮੇਲ ਆਈ.ਡੀ. ਹੋਣੀ ਚਾਹੀਦੀ ਹੈ, ਕਿਉਂਕਿ ਆਨ-ਲਾਈਨ ਅਪਲਾਈ ਕਰਨ ਮੌਕੇ ਵੈੱਬ-ਸਾਈਟ ‘ਤੇ ਇਹਨਾਂ ਨੂੰ ਭਰਨਾ ਜਰੂਰੀ ਹੈ। ਆਨ-ਲਾਈਨ ਵਜ਼ੀਫਾ ਅਪਲਾਈ ਕਰਨ ਤੋਂ ਬਾਅਦ ਵਿਦਿਆਰਥੀ ਇਸ ਦਾ ਪ੍ਰਿੰਟ ਕੱਢ ਕੇ ਆਪਣੇ ਸਕੂਲ ਵਿੱਚ ਜਮ੍ਹਾਂ ਕਰਾਏਗਾ, ਜਿਸ ਤੋਂ ਬਾਅਦ ਸਕੂਲ ਵਿਦਿਆਰਥੀ ਦੀ ਅਰਜ਼ੀ ਦੀ ਪੜਤਾਲ ਕਰਕੇ ਅਰਜ਼ੀ ਆਨ-ਲਾਈਨ ਹੀ ਭਲਾਈ ਵਿਭਾਗ ਨੂੰ ਫਾਰਵਰਡ ਕਰ ਦੇਵੇਗਾ ਜਿਸ ਉਪਰੰਤੇ ਵਜ਼ੀਫੇ ਦੀ ਰਕਮ ਸਿੱਧੇ ਵਿਦਿਆਰਥੀ ਦੇ ਬੈਂਕ ਖਾਤੇ ਵਿੱਚ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਆਨ-ਲਾਈਨ ਵਜ਼ੀਫਾ ਅਰਜ਼ੀ ਅਪਲਾਈ ਕਰਦੇ ਸਮੇਂ ਜੇਕਰ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਵਿਦਿਆਰਥੀ ਟੋਲ ਫਰੀ ਨੰਬਰ 1800-137-0015 ‘ਤੇ ਸੰਪਰਕ ਕਰ ਸਕਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply