Friday, October 18, 2024

ਮਾਝਾ ਜ਼ੋਨ ਐਕਸ਼ਨ ਕਮੇਟੀ ਦੇ ਸਤਨਾਮ ਸਿੰਘ ਜੋਧਾ ਬਣੇ ਕਨਵੀਅਨਰ ਤੇ ਲੱਖਾ ਆਜ਼ਾਦ ਬਣੇ ਕੋ-ਕਨਵੀਨਰ

PPN030813
ਅੰਮ੍ਰਿਤਸਰ,  3 ਅਗਸਤ (ਬਲਵਿੰਦਰ ਸਿੰਘ ਸੰਧੂ) – ਫੀਲਡ ਪੱਤਰਕਾਰਾਂ ਦੀਆਂ ਦੀਆਂ ਮੁਸ਼ਕਿਲਾਂ ਦੇ ਸਾਰਥਕ ਹੱਲ ਅਤੇ ਰੋਜ਼ਮਾਰਾ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਬਾਬਾ ਬਕਾਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਨੇ ਰਾਜ ਸਰਕਾਰ ਅਤੇ ਕੇਂਦਰ ਤੋਂ ਇਲਾਵਾ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਕੰਮ ਦੇ ਏਜੰਡੇ ਵਿੱਚ ‘ਮੀਡੀਆ ਪਾਲਸੀ’ ਨੂੰ ਸ਼ਾਮਲ ਕਰਨ ਲਈ ਮਾਝਾ ਜ਼ੋਨ ਪੱਤਰਕਾਰ ਐਕਸ਼ਨ ਕਮੇਟੀ ਦਾ ਗਠਨ ਕਰਕੇ ਸਮੁੱਚੇ ਮਾਮਲੇ ਦੀ ਪੈਰਵਾਈ ਲਈ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਜੋਧਾ ਨੂੰ ਕਨਵੀਨਰ ਨਿਯੁੱਕਤ ਕੀਤਾ ਗਿਆ ਹੈ।ਅੱਜ ਇਥੇ ਹੋਈ ਪੱਤਰਕਾਰਾਂ ਦੀ ਵਿਸ਼ੇਸ਼ ਵਿਚ ਪੰਜਾਬ ਚੰਡੀਗੜ੍ਹ ਜ਼ਰਨਲਿਸਟ ਐਸੋਸੀਏਸ਼ਨ ਵੱਲੋਂ ਸਬ ਡਵੀਜਨ ਬਾਬਾ ਬਕਾਲਾ ਦੇ ਪ੍ਰਧਾਨ ਰਕੇਸ਼ ਕੁਮਾਰ ਅਤੇ ਫੀਲਡ ਪੱਤਰਕਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ ਤੇ ਬਾਬਾ ਬਕਾਲਾ ਸਬ ਡਵੀਜਨ ਦੇ ਪ੍ਰਧਾਨ ਸ਼ੈਲਿੰਦਰਜੀਤ ਸਿੰਘ ਰਾਜਨ ਨੇ ਐਕਸ਼ਨ ਕਮੇਟੀ ਲਈ ਜੱਥੇਬੰਦੀ ਵਲੋਂ ਸਮਰਥਨ ਦਿੱਤਾ।ਇਕੱਤਰਤਾ ਵਿੱਚ ਵਿੱਕੀ aਮਰਾਨੰਗਲ,ਸਤਨਾਮ ਸਿੰਘ ਨਾਰੰਗਪੁਰੀ, ਰਘਬੀਰ ਸਿੰਘ ਗਿੱਲ, ਸੁਖਦੇਵ ਸਿੰਘ ਕੋਟ ਮਹਿਤਾਬ, ਬਲਵਿੰਦਰ ਸਿੰਘ ਸੰਧੂ, ਦਲਜੀਤ ਸਿੰਘ ਗਿੱਲ, ਮਨਜੀਤ ਸਿੰਘ ਸ਼ੇਰਗਿੱਲ, ਗੁਰਦਰਸ਼ਨ ਸਿੰਘ ਪ੍ਰਿੰਸ, ਸੁਰਿੰਦਰਪਾਲ ਸਿੰਘ ਲੱਡੂ ਬਿਆਸ, ਸੁਖਵਿੰਦਰ ਬਾਵਾ, ਦਿਨੇਸ਼ ਸ਼ਰਮਾ, ਸੋਨਲ ਕੁਮਾਰ, ਵਿੱਕੀ ਰਈਆ ਆਦਿ ਨੇ ਐਕਸ਼ਨ ਕਮੇਟੀ ਵਿੱਚ ਸੀਨੀਅਰ ਪੱਤਰਕਾਰ ਲੱਖਾ ਸਿੰਘ ਆਜ਼ਾਦ ਨੂੰ ਕੋ-ਕੋਆਰਡੀਨੇਟਰ ਬਣਾਏ ਜਾਣ ਲਈ ਨਾਂਮ ਦੀ ਤਾਈਦ ਕੀਤੀ। ਸਤਨਾਮ ਸਿੰਘ ਜੋਧਾ ਨੇ ਆਈ ਤਾਈਦ ਤੇ ਪ੍ਰੜੋਤਾ ਕਰਦਿਆਂ ਆਜ਼ਾਦ ਨੂੰ ਕੋ-ਕੋਆਰਡੀਨੇਟਰ ਵਜੋਂ ਲਏ ਜਾਣ ਦਾ ਰਸਮੀਂ ਐਲਾਨ ਕੀਤਾ।ਇਸ ਮੌਕੇ ਚੁਣੀ ਗਈ ਐਕਸ਼ਨ ਕਮੇਟੀ ਵਿੱਚ ਮੈਂਬਰ ਵਜੋਂ ਹਰਜੀਪ੍ਰੀਤ ਕੰਗ, ਸ਼ੈਲਿੰਦਰਜੀਤ ਸਿੰਘ ਰਾਜਨ, ਰਾਕੇਸ਼ ਕੁਮਾਰ, ਸੁਰਿੰਦਰਪਾਲ, ਰਘਬੀਰ ਸਿੰਘ ਗਿੱਲ, ਸੁਖਵਿੰਦਰ ਬਾਵਾ, ਵਿੱਕੀ aਮਰਾਨੰਗਲ ਨੂੰ ਲਿਆ ਗਿਆ ਹੈ ਅਤੇ ਪੱਤਰਕਾਰਾਂ ਨੂੰ ਐਗਜ਼ੈਕਟਿਵ ਮੈਂਬਰ ਲਏ ਗਏ ਹਨ। ਇਹ ਐਕਸ਼ਨ ਕਮੇਟੀ ਮੁੱਖ ਮੰਤਰੀ ਪੰਜਾਬ ਸ਼੍ਰੀ ਪਰਕਾਸ਼ ਸਿੰਘ ਬਾਦਲ ਨੂੰ ਮੀਡੀਆ ਪਾਲਸੀ ਦਾ ਖਰੜਾ ਪੇਸ਼ ਕਰੇਗੀ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply