
ਬਠਿੰਡਾ,4 ਅਗਸਤ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ੍ਰੀ ਸਨਾਤਨ ਧਰਮ ਸਭਾ ਦੁਆਰਾ ਹਾਥੀਵਾਲਾ ਮੰਦਰ ਵਿਚ ਇੱਛਾ ਪੂਰਤੀ ਸ੍ਰੀ ਗਨੇਸ਼ ਜੀ ਮਹਾਰਾਜ ਦਾ ਮੰਦਰ ਨਿਰਮਾਣ ਕੀਤਾ ਗਿਆ ਹੈ ਜੋ ਕਿ ਸੰਪੂਰਨ ਹੋ ਚੱਕਿਆ ਹੈ। ਇਸ ਸੰਬੰੰਧੀ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿਚ ਸਭਾ ਦੇ ਪ੍ਰਧਾਨ ਪ੍ਰਮੋਦ ਬਾਂਸਲ ਨੇ ਮੀਟਿੰਗ ‘ਚ ਸ਼ਾਮਲ ਸਹਿਰੀ ਅਤੇ ਮੈਂਬਰਜ਼ਨਾਂ ਨੂੰ ਦੱਸਿਆ ਕਿ ਸ੍ਰੀ ਸਨਾਤਨ ਧਰਮ ਸਭਾ ਬਠਿੰਡਾ ਦੀ ਤਰਫੋਂ ਇੱਛਾਪੂਰਤੀ ਸ੍ਰੀ ਗਨੇਸ਼ ਜੀ ਮਹਾਰਾਜ ਅਤੇ ਸ੍ਰੀ ਹਨੂੰਮਾਨ ਚਾਲੀਸਾ ਯੁੱਗ (101000 ਪਾਠ) 6 ਅਸਗਤ ਤੋਂ 14 ਅਗਸਤ ਤੱਕ ਪ੍ਰਤੀ ਦਿਨ ਸਵੇਰੇ 8 ਵਜੇ ਹੋਣਗੇ ਅਤੇ ਹਵਨ ਯੁੱਗ 14 ਅਗਸਤ ਨੂੰ ਸਵੇਰੇ 9 ਵਜੇ ਅਤੇ ਸੰਕੀਰਤਨ ਸ਼ਾਮ 7 ਵਜੇ ਤੋਂ 9 ਵਜੇ ਸ੍ਰੀ ਮਹਾਵੀਰ ਸੰਕੀਰਤਨ ਮੰਡਲ ਦੁਆਰਾ ਅਤੇ ਆਰਤੀ ਤੋਂ ਉਪਰੰਤ ਭੰਡਾਰਾ ਵੀ ਕੀਤਾ ਜਾਵੇਗਾ। ਇਸ ਦੀ ਸਮੂਹ ਜਾਣਕਾਰੀ ਸ੍ਰੀ ਸਨਾਤਨ ਧਰਮ ਸਭਾ ਦੀ ਮੀਟਿੰਗ ਉਪਰੰਤ ਪ੍ਰਮੋਦ ਮਿੱਤਲ, ਕੇ.ਕੇ.ਅਗਰਵਾਲ, ਰਮੇਸ਼ ਗੋਇਲ, ਸੁਰੇਸ਼ ਬਾਂਸਲ, ਜੇ ਪੀ ਗੋਇਲ ਤੋਂ ਇਲਾਵਾ ਹੋਰ ਵੀ ਸ਼ਹਿਰੀ ਪਤਵੰਤੇ ਸੱਜਣਾਂ ਰਾਹੀਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ। ਬਾਕੀ ਸਮਾਗਮ ਦੀ ਰੂਪ ਰੇਖਾ ਸਭਾ ਵਲੋਂ ਇਸਤਿਹਾਰਾਂ ‘ਚ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮਾਗਮ ਅਤੇ ਮੂਰਤੀ ਸਥਾਪਨਾ ਮੌਕੇ ਸੰਦੇਸ਼ਵਾਹਨ ਦੇਣ ਵਾਲਾ ਮੂਸਾ (ਚੂਹਾ) ਚਾਂਦੀ ਵਿਚ ਬਣਾਇਆ ਗਿਆ ਹੈ, ਜੋ ਕਿ ਅਚੰਭੇ ਵਾਲੀ ਹੋਵੇਗੀ।
Punjab Post Daily Online Newspaper & Print Media