ਖਾਲਸਾ ਕਾਲਜ ਵਿਖੇ ਵਿਸ਼ੇ ’ਤੇ ਸੈਮੀਨਾਰ ਆਯੋਜਿਤ
ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਸੈਂਟਰ ਫ਼ਾਰ ਸਾਇੰਸ ਐਂਡ ਇਨਵਾਇਰਮੈਂਟ (ਸੀ. ਐੱਸ. ਈ), ਨਵੀਂ ਦਿੱਲੀ ਵੱਲੋਂ ਅੱਜ ਖ਼ਾਲਸਾ ਕਾਲਜ ਅਤੇ ਡਾਊਨ ਟੂ ਅਰਥ ਮੈਗਜ਼ੀਨ ਦੇ ਸਹਿਯੋਗ ਨਾਲ ਨਾਈਟ੍ਰੋਜ਼ਨ ਦੇ ਪ੍ਰਦੂਸ਼ਣ ਦੇ ਕਾਰਨ ’ਤੇ ਸੈਮੀਨਾਰ ਕਰਵਾਇਆ ਗਿਆ।ਜਿਸ ’ਚ ਸੀ.ਐਸ.ਈ ਪ੍ਰੋਗਰਾਮ ਡਾਇਰੈਕਟਰ ਮੀਡੀਆ ਸੁਪਰਾਨੋ ਬੈਨਰਜੀ, ਰਿਚਰਡ ਮਹਾਪਾਤਰਾ ਮੈਨੇਜਿੰਗ ਐਡੀਟਰ (ਡਾਊਨ ਟੂ ਅਰਥ ਮੈਗਜ਼ੀਨ) ਨੇ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਗੰਭੀਰ ਨਾਈਟ੍ਰੋਜ਼ਨ ਪ੍ਰਦੂਸ਼ਣ ਦੀ ਚੁਣੌਤੀ ’ਤੇ ਵਿਚਾਰਾਂ ਸਾਂਝੀਆਂ।
ਪ੍ਰੋਗਰਾਮ ਮੌਕੇ ਵਿਸ਼ੇ ਦੇ ਮਾਹਿਰਾਂ ਨੇ ਦੇਸ਼ ਭਰ ’ਚ ਕਿਸਾਨਾਂ ਵੱਲੋਂ ਖਾਦਾਂ ਦੀ ਵਰਤੋਂ ਨਾਲ ਜ਼ਹਿਰਲੀ ਹੋ ਰਹੀ ਜ਼ਮੀਨ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਅਤੇ ਸਮਾਜ ਨੂੰ ਚੇਤੰਨ ਹੋਣ ਦਾ ਹੋਕਾ ਦਿੱਤਾ।ਬੈਨਰਜੀ ਨੇ ਭਾਰਤ ’ਚ ਫਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਯੂਰੀਆ, ਜਿਹੜੀਆਂ ਨਾਈਟ੍ਰੋਜਨ ਆਧਾਰਿਤ ਖਾਦਾਂ ਹਨ, ਨੇ ਹੁਣ ਭੂਮੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਕੇ, ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਨ ਅਤੇ ਜਲਵਾਯੂ ਤਬਦੀਲੀ ਵੱਲ ਵੱਧਣ ਕਰਕੇ ਸ਼ਕਤੀਸ਼ਾਲੀ ਵਿਨਾਸ਼ਕਾਰੀ ਬਣ ਰਹੇ ਹਨ, ’ਤੇ ਇਕ ਰਿਪੋਰਟ ਪੇਸ਼ ਕੀਤੀ। ਜਿਸ ’ਚ ਇਹ ਜਾਹਿਰ ਹੈ ਕਿ ‘ਇੰਡੀਅਨ ਨਾਈਟ੍ਰੋਜਨ ਅਸੈਸਮੈਂਟ’ ਜੋ ਭਾਰਤੀ ਨਾਈਟ੍ਰੋਜਨ ਗਰੁੱਪ (ਆਈ.ਐਨ.ਜੀ) ਵਜੋਂ ਜਾਣੇ ਜਾਂਦੇ ਵਿਗਿਆਨੀਆਂ ਦਾ ਇਕ ਸਮੂੰਹ ਹੈ, ’ਚ ਨਾਈਟ੍ਰੋਜਨ ਪ੍ਰਦੂਸ਼ਣ ਸਬੰਧੀ ਆਪਣੀ ਕਿਸਮ ਦਾ ਇਕ ਪਹਿਲਾਂ ਅਧਿਐਨ ਕੀਤਾ ਗਿਆ ਹੈ।
ਇਸ ਮੌਕੇ ਦਿਲਬੀਰ ਫ਼ਾਊਂਡੇਸ਼ਨ ਦੇ ਮੁੱਖੀ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਵਾਧੂ ਖਾਦਾਂ ਦੀ ਵਰਤੋਂ ਸਦਕਾ ਹੋ ਰਹੇ ਮਿੱਟੀ ਦੇ ਨੁਕਸਾਨ ’ਤੇ ਭਰਪੂਰ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਅੰਨ ਪੈਦਾ ਕਰਕੇ ਦੇਸ਼ ਨੂੰ ਨਿਰਭਰ ਤਾਂ ਬਣਾਇਆ ਹੈ ਪਰ ਇਸ ਦੌਰਾਨ ਇੱਥੋਂ ਦੀ ਮਿੱਟੀ ਜਹਿਰਲੀ ਅਤੇ ਧਰਤੀ ਹੇਠਲਾਂ ਪਾਣੀ ਖ਼ਤਮ ਹੋਣ ਦੀ ਕਗਾਰ ’ਤੇ ਹੈ। ਜਿਸ ਸਦਕਾ ਪੰਜਾਬ ਦੀ ਭੂਮੀ ਬੰਜਰ ਬਣ ਰਹੀ ਹੈ।
ਕੌਂਸਲ ਦੇ ਜੁਆਇੰਟ ਸਕੱਤਰ ਰਾਜਬੀਰ ਸਿੰਘ ਨੇ ਕਿਹਾ ਕਿ ਅਸੀ ਫ਼ਸਲਾਂ ਦੀ ਰਹਿੰਦ-ਖੂਹੰਦ, ਗੋਬਰ ਅਤੇ ਹਰੀ ਖਾਦ ਨਾਲ ਖਾਦਾਂ ਅਤੇ ਕੀਟਨਾਸ਼ਕਾਂ ਦੀ ਧੜ੍ਹੇਲਦਾਰ ਵਰਤੋ ਨੂੰ ਰੋਕ ਕੇ ਆਪਣੀ ਅਤੇ ਆਉਣ ਵਾਲੀ ਪੀੜ੍ਹੀ ਦੀ ਸਿਹਤ ਬਚਾਅ ਸਕਦੇ ਹਾਂ।ਉਨ੍ਹਾਂ ਕਿਹਾ ਕਿ ਖੇਤੀ ਵਿਰਾਸਤ ਮਿਸ਼ਨ ਦੇ ਉਮੇਂਦਰ ਦੱਤ ਨੇ ਭੋਜਨ ’ਚ ਸਿਰਫ਼ ਕਣਕ ਅਤੇ ਚਾਵਲ ਦੀ ਵਰਤੋਂ ਦੇ ਨਾਲ-ਨਾਲ ਬਾਜ਼ਰਾ ਅਤੇ ਹੋਰ ਫ਼ਸਲਾਂ ਨੂੰ ਸ਼ਾਮਿਲ ਕਰਨ ਬਾਰੇ ਜ਼ੋਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕੌਂਸਲ ਦੇ ਫ਼ਾਇਨਾਂਸ ਸਕੱਤਰ ਗੁਨਬੀਰ ਸਿੰਘ ਵੱਲੋਂ ਹਰੇਕ ਐਤਵਾਰ ਨੂੰ ਆਰਗੈਨਿਕ ਵਸਤਾਂ ਦਾ ਬਜ਼ਾਰ ਅੰਮ੍ਰਿਤਸਰ ਲਗਾਉਣ ਦੀ ਪਹਿਲ ਕੀਤੀ ਗਈ, ਨੇ ਵੀ ਪੰਜਾਬੀਆਂ ਨੂੰ ਗ੍ਰੀਨ ਰੈਵੂਲੇਸ਼ਨ ਤੇ ਅਗਾਂਹ ਐਵਰਗ੍ਰੀਨ ਰੈਵੂਲੇਸ਼ਨ ਵੱਲ ਵੱਧਣ ਲਈ ਡਾ. ਸਵਾਮੀਨਾਥਨ ਦੇ ਰਾਹ ਚੱਲਣ ਦੀ ਸਲਾਹ ਦਿੱਤੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ’ਚ ਅੱਜ ਦੀ ਕਿਸਾਨੀ ਦੇ ਸੰਕਟ ਨੂੰ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਜੇਕਰ ਇਹ ਬਹੁਕੋਣੀ ਸਮੱਸਿਆ ਨੂੰ ਹੱਲ ਨਾ ਕੀਤਾ ਤਾਂ ਪੰਜਾਬ ਦੀ ਅਜੋਕੀ ਪੀੜ੍ਹੀ ਇਕ ਤਰ੍ਹਾਂ ਨਾਲ ਸਮਾਜਿਕ ਅਤੇ ਆਰਥਿਕ ਪੱਖੋਂ ਖ਼ਤਮ ਹੋ ਜਾਵੇਗੀ।ਇਸ ਲਈ ਇਸ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਦੀ ਬਹੁਤ ਜਰੂਰਤ ਹੈ ਜੋ ਕਿ ਤਜ਼ਰਬੇਕਾਰ ਬੁੱਧੀਜੀਵੀ ਵਰਗ ਹੀ ਦੇ ਸਕਦਾ ਹੈ।
ਸੈਮੀਨਾਰ ਮੌਕੇ ਬੈਨਰਜੀ ਅਤੇ ਮਹਾਪਾਤਰਾ ਨੇ ਡਾਊਨ ਟੂ ਅਰਥ ਮੈਗਜ਼ੀਨ ਦਾ ਨਾਈਟ੍ਰੇਜ਼ਨ ਪ੍ਰਦੂਸ਼ਣ ਨੂੰ ਸਮਰਪਿਤ ਖਾਸ ਅੰਕ ਜਾਰੀ ਕੀਤਾ।ਇਸ ਮੌਕੇ ਮੁਕੇਸ਼ ਭਾਰਦਵਾਜ਼ ਐਡੀਟਰ ਇਨ ਚੀਫ਼ ਜਨਸੱਤਾ, ਸੁਧੀਰ ਮਿਸ਼ਰਾ, ਰੈਜ਼ੀਡੈਂਸ ਐਡੀਟਰ, ਨਵ-ਭਾਰਤ ਟਾਈਮਸ, ਲਖਨਊ, ਮਨੋਜ ਕੁਮਾਰ ਚੀਫ਼ ਆਫ਼ ਬਿਓੂਰੋ, ਦੈਨਿਕ ਭਾਸਕਰ, ਰਾਚੀ ਅਤੇ ਰਿਚਰਡ ਮਹਾਪਾਤਰਾ, ਮੈਨੇਜ਼ਿੰਗ ਐਡੀਟਰ, ਟਾਊਨ ਟੂ ਅਰਥ, ਨਿਊ ਦਿੱਲੀ ਦੇ ਨਾਲ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨੇ ਪੈਨਲ ਡਿਸਕਸ਼ਨ ’ਚ ਵੀ ਹਿੱਸਾ ਲਿਆ।
Check Also
ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਵਿਖੇ ‘ਲਿਖ ਨੀ ਕਲਮੇ ਮੇਰੀਏ’ ਪੁਸਤਕ ਲੋਕ ਅਰਪਿਤ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਵਿਖੇ …