ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਰੋਜਗਾਰ ਪ੍ਰਾਪਤੀ ਲਈ ਦਿਵਿਆਂਗਾਂ ਨੰੂ ਵੱਖ ਵੱਖ ਕੋਰਸਾਂ ਦੀ ਸਿਖਲਾਈ ਦੇਣ ਲਈ ਲੁਧਿਆਣਾ ਵਿਖੇ
ਸਥਾਪਤ ਕੇਂਦਰ ਵਿਖੇ 1 ਅਪ੍ਰੈਲ ਤੋਂ 6 ਮਹੀਨਿਆਂ ਦਾ ਮੁਫ਼ਤ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਕੈਰੀਅਰ ਸਰਵਿਸ ਸੈਂਟਰ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਪੰਕਜ ਜੈਨ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਕੰਪਿਊਟਰ, ਸ਼ਾਰਟਹੈਂਡ, ਟਾਇਪਿੰਗ ਦੀ ਸਿਖਲਾਈ ਦਿੱਤੀ ਜਾਵੇਗੀ।ਇਸ ਕੋਰਸ ਲਈ ਸਿਖਿਆਰਥੀ ਦਾ ਦਸਵੀਂ ਪਾਸ ਹੋਣਾ ਲਾਜ਼ਮੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਟਰਨਰ, ਫਿੱਟਰ, ਵੈਲਡਿੰਗ, ਡਰੈਸ ਮੇਕਿੰਗ ਲਈ ਕਟਾਈ ਸਿਲਾਈ ਅਤੇ ਪਾਵਰ ਨਿਟਿੰਗ ਦੀ ਸਿਖਲਾਈ ਵੀ ਦਿੱਤੀ ਜਾਵੇਗੀ।ਇਨ੍ਹਾਂ ਕੋਰਸਾਂ ਲਈ ਸਿਖਿਆਰਥੀ ਦਾ 5ਵੀਂ ਪਾਸ ਹੋਣਾ ਲਾਜ਼ਮੀ ਹੈ।ਇਸ ਤੋਂ ਇਲਾਵਾ ਰੇਡੀਓ, ਟੀ.ਵੀ ਅਤੇ ਕੰਪਿਊਟਰ ਹਾਰਡਵੇਅਰ ਦੀ ਵੀ ਸਿਖਲਾਈ ਦਿੱਤੀ ਜਾਵੇਗੀ, ਜਿਸ ਲਈ ਸਿਖਿਆਰਥੀ ਦਾ ਅੱਠਵੀਂ ਪਾਸ ਹੋਣਾ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਸਾਰਿਆਂ ਕੋਰਸਾਂ ਲਈ ਸਿਖਿਆਰਥੀ ਦੀ ਉਮਰ ਘੱਟੋ ਘੱਟ 15 ਸਾਲ ਅਤੇ ਵੱਧ ਤੋਂ ਵੱਧ 50 ਸਾਲ ਦੀ ਹੋਣੀ ਚਾਹੀਦੀ ਹੈ ਅਤੇ ਉਹ ਭਾਰਤ ਦਾ ਨਾਗਰਕਿ ਹੋਵੇ ਅਤੇ ਉਸਨੰੂ ਸਮਰੱਥ ਅਧਿਕਾਰੀ ਵੱਲੋ ਜਾਰੀ ਕੀਤਾ ਗਿਆ 40 ਫੀਸਦੀ ਜਾਂ ਅਧਿਕ ਅਪੰਗਤਾ ਦਾ ਸਰਟੀਫਿਕੇਟ ਹੋਵੇ।ਉਨ੍ਹਾਂ ਕਿਹਾ ਕਿ ਸਿਖਲਾਈ ਲੈਣ ਦੇ ਚਾਹਵਾਨ ਦਿਵਿਆਂਗ ਕਿਸੇ ਵੀ ਕੰਮ ਵਾਲੇ ਦਿਨ ਸੈਂਟਰ ਤੋਂ ਮੁਫ਼ਤ ਬਿਨੈ ਪੱਤਰ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਚਾਹਵਾਨ ਸਿਖਿਆਰਥੀ ਆਪਣੇ ਨਾਲ ਆਧਾਰ ਕਾਰਡ, ਅਪੰਗਤਾ ਦਾ ਸਰਟੀਫਿਕੇਟ, ਬੈਂਕ ਦੀ ਪਾਸ ਬੁੱਕ, ਜਾਤੀ ਪ੍ਰਮਾਣ ਪੱਤਰ ਅਤੇ ਵਿਦਿਅਕ ਯੋਗਤਾ ਦੇ ਪ੍ਰਮਾਣ ਪੱਤਰਾਂ ਦੀਆਂ ਅਸਲ ਅਤੇ ਫੋਟੋ ਕਾਪੀਆਂ ਤੋਂ ਇਲਾਵਾ ਪਾਸਪੋਰਟ ਸਾਈਜ਼ ਦੋ ਫੋਟੋਆਂ ਨਾਲ ਲੈ ਕੇ ਆਉਣ।
ਪੰਕਜ ਜੈਨ ਨੇ ਦੱਸਿਆ ਕਿ ਦਿਵਆਂਗਾਂ ਲਈ ਇਹ ਇਕ ਵਧੀਆ ਉਪਰਾਲਾ ਹੈ, ਜਿਸ ਨਾਲ ਉਹ ਆਪਣੀ ਪਸੰਦ ਅਤੇ ਯੋਗਤਾ ਅਨੁਸਾਰ ਕੋਰਸ ਦੀ ਸਿੱਖਿਆ ਹਾਸਲ ਕਰਕੇ ਨਾ ਸਿਰਫ ਆਪਣੇ ਆਪ ਨੰੂ ਸਥਾਪਿਤ ਕਰ ਸਕਦੇ ਹਨ, ਸਗੋਂ ਰੋਜ਼ਗਾਰ ਦੇ ਵਧੇਰੇ ਮੌਕੇ ਹਾਸਲ ਕਰਕੇ ਸਮਾਜ ਵਿੱਚ ਆਮ ਲੋਕਾਂ ਵਾਂਗ ਬਿਨਾਂ ਕਿਸੇ ਸਹਾਰੇ ਦੇ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਸਕਦੇ ਹਨ।ਜੈਨ ਨੇ ਦੱਸਿਆ ਕਿ ਇਹਨਾਂ ਕੋਰਸਾਂ ਵਿੱਚ ਸਿਖਲਾਈ ਲੈਣ ਲਈ ਬਿਨੇ ਫਾਰਮ 23 ਮਾਰਚ ਤੱਕ ਜਮਾਂ ਕਰਵਾਏ ਜਾ ਸਕਦੇ ਹਨ।ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੈਂਟਰ ਦੇ ਟੈਲੀਫੋਨ ਨੰ. 0161-2490883 ਅਤੇ 0161-2970120 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media