Thursday, September 19, 2024

ਪ੍ਰਸਿੱਧ ਸਿੱਖਿਆ ਸ਼ਾਸਤਰੀ ਪੋ. ਦੇਵ ਰਾਜ ਸ਼ਰਮਾ (ਰਿਟਾ.) ਦੇ ਪਰਿਵਾਰ ਵਲੋਂ ਕਿਤਾਬਾਂ ਦਾਨ

ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਜਗਤ ਦੀ ਜਾਣੀ ਪਹਿਚਾਣੀ ਸਖ਼ਸੀਅ ਅਤੇ ਪ੍ਰਸਿੱਧ ਸਿੱਖਿਆ PPN1603201803ਸ਼ਾਸਤਰੀ ਪੋ. ਦੇਵ ਰਾਜ ਸ਼ਰਮਾ (ਰਿਟਾ.) ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰੋਫੈਸਰ ਸ਼ਰਮਾ ਦੀਆਂ ਤਮਾਮ ਉਮਰ ਇਕੱਠੀਆਂ ਕੀਤੀਆਂ ਹਜ਼ਾਰਾਂ ਚੰਗੀਆਂ ਕਿਤਾਬਾਂ ਦੇ ਅਣਮੋਲ ਖਜ਼ਾਨੇ ਨੂੰ ਦਾਨ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਪ੍ਰੋਫੈਸਰ ਸ਼ਰਮਾਂ ਦੀ ਇੱਛਾ ਦੀ ਪੂਰਤੀ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਇਹ ਕਿਤਾਬਾਂ ਦਾਨ ਕਰਨ ਦਾ ਫੈਸਲਾ ਕੀਤਾ ਕਿਉਂਕਿ ਪੋ. ਸ਼ਰਮਾ ਨੇ ਹਮੇਸ਼ਾ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਪੜਾਉਣ ਦੇ ਜ਼ੋਰ ਦਿੱਤਾ।ਉਹ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਲੈ ਕੇ ਦਿੰਦੇ ਸਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਵਿਦਿਆਰਥੀ ਇਹਨਾਂ ਚੰਗੀਆਂ ਕਿਤਾਬਾਂ ਨੂੰ ਪੜ ਕੇ ਆਪਣੇ ਜੀਵਨ `ਚ ਸਫ਼ਲਤਾ ਹਾਸਲ ਕਰ ਚੁੱਕੇ ਹਨ।ਇਸ ਲੋਅ ਨੂੰ ਜਗਦੇ ਰੱਖਣ ਲਈ ਪਰਿਵਾਰਕ ਮੈਂਬਰਾਂ ਨੇ ਇਹ ਵੱਡਮੁੱਲੀਆਂ ਕਿਤਾਬਾਂ ਜਿਨ੍ਹਾਂ ਦੀ ਗਿਣਤੀ 2000 ਦੇ ਲਗਭਗ ਬਣਦੀ ਹੈ, ਨੂੰ ਦਾਨ ਕਰਨ ਦਾ ਨਿਰਣਾ ਲਿਆ।ਇਹ ਕਿਤਾਬਾਂ ਦਾਨ ਕਰਨ ਲਈ ਉਹਨਾਂ ਨੇ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੂੂੰ ਚੁਣਿਆ ਹੈ।ਪੋ. ਸ਼ਰਮਾ ਦੀ ਬੇਟੀ ਰਾਣੋ, ਸੁਮਨ ਅਤੇ ਜਵਾਈ ਆਰ.ਕੇ ਸ਼ਰਮਾ ਨੇ ਦੱਸਿਆ ਕਿ ਅਸੀਂ ਚਾਹੁੰਦੇ ਸਾਂ ਕਿ ਇਹ ਕਿਤਾਬਾਂ ਉਸ ਸੰਸਥਾ ਨੂੰ ਦਿੱਤੀਆਂ ਜਾਣ ਜਿਥੇ ਇਹਨਾਂ ਕਿਤਾਬਾਂ ਦੀ ਕਦਰ ਹੋਵੇ ਅਤੇ ਇਹਨਾਂ ਕਿਤਾਬਾਂ ਦਾ ਲਾਭ ਵੱਧ ਤੋਂ ਵੱਧ ਲੋੜਵੰਦ ਵਿਦਿਆਰਥੀਆਂ ਨੂੰ ਮਿਲ ਸਕੇ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀ.ਡੀ ਸ਼ਰਮਾ ਨੇ ਇਹਨਾਂ ਕਿਤਾਬਾਂ ਨੂੰ ਪ੍ਰਾਪਤ ਕੀਤਾ।ਉਨ੍ਹਾਂ ਨੇ ਭਰੋਸਾ ਦਿੱਤਾ ਕਿ ਯਕੀਨਨ ਇਹ ਕਿਤਾਬਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਫ਼ਲਤਾ ਦੇ ਰਾਹ ਵਿੱਚ ਮਾਰਗਦਰਸ਼ਨ ਕਰਨਗੀਆਂ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੀ ਪੋ. ਦੇਵ ਰਾਜ ਸ਼ਰਮਾ (ਰਿਟਾ.) ਦੇ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply