Thursday, May 2, 2024

ਹਜ਼ਾਰਾਂ ਵਲੰਟੀਅਰਾਂ ਨੇ ਅੰਮ੍ਰਿਤਸਰ `ਚ ਲਿਆ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਦਾ ਅਹਿਦ

ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਕੰਮ ਸਫਲ ਨਹੀਂ ਹੋ ਸਕਦਾ- ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ ) – ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਗੁਰੂ PPN2303201806ਨਾਨਕ ਸਟੇਡੀਅਮ ਵਿਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਅੰਮ੍ਰਿਤਸਰ ਜਿਲ੍ਹੇ ਦੇ ਹਜ਼ਾਰਾਂ ਨੌਜਵਾਨਾਂ, ਲੜਕੀਆਂ ਅਤੇ ਵਡੇੇਰੀ ਉਮਰ ਦੇ ਲੋਕਾਂ ਨੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਅਹਿਦ ਲਿਆ। ਯੁਵਾ ਸਸ਼ਕਤੀਕਰਨ ਦਿਵਸ ਵਜੋਂ ਮਨਾਏ ਗਏ ਇਸ ਸਮਾਗਮ ਵਿੱਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਾਜ਼ਰ ਜਿਲ੍ਹਾ ਵਾਸੀਆਂ ਨੂੰ ਨਸ਼ਾ ਮੁੱਕਤ ਪੰਜਾਬ ਸਿਰਜਣ ਦੀ ਸਹੁੰ ਚੁਕਾਈ।ਗੁਰੂ ਨਾਨਕ ਸਟੇਡੀਅਮ ਤੋਂ ਇਲਾਵਾ ਦਾਣਾ ਮੰਡੀ ਮਜੀਠਾ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਰਈਆ ਅਤੇ ਆਈ.ਟੀ.ਆਈ ਅਜਨਾਲਾ ਵਿਖੇ ਵੀ ਅਜਿਹੇ ਸਮਾਗਮ ਕਰਵਾ ਕੇ ਸਥਾਨਕ ਲੋਕਾਂ ਕੋਲੋਂ ਨਸ਼ਾ ਮੁਕਤੀ ਦੇ ਖਾਤਮੇ ਵਿਚ ਸਹਿਯੋਗ ਕਰਨ ਦਾ ਪ੍ਰਣ ਲਿਆ ਗਿਆ।
    ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਸਿਰਜਣ ਲਈ ਅੱਜ ਸਵੈ ਇੱਛਾ ਨਾਲ ਜਿਲ੍ਹੇ ਵਿਚ 45 ਹਜ਼ਾਰ ਦੇ ਕਰੀਬ ਵਲੰਟੀਅਰ ਅੱਗੇ ਆਏ ਹਨ ਅਤੇ ਆਸ ਹੈ ਕਿ ਸਮਾਜਿਕ ਭਾਗੀਦਾਰੀ ਨਾਲ ਇਹ ਇਤਹਾਸਕ ਮੁਹਿੰਮ ਆਪਣੇ ਸਫਲਤਾ ਦੇ ਝੰਡੇ ਗੱਡੇਗੀ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਵੱਡੀ ਪੱਧਰ ’ਤੇ ਨੌਜਵਾਨ ਇਸ ਮੁਹਿੰਮ ਨਾਲ ਅਜੇ ਵੀ ਜੁੜ ਰਹੇ ਹਨ ਅਤੇ ਕੱਲ ਤੱਕ ਜੋ ਅੰਕੜਾ 40 ਹਜ਼ਾਰ ਦੇ ਕਰੀਬ ਸੀ ਅੱਜ 45 ਹਜ਼ਾਰ ਨੂੰ ਪਾਰ ਕਰ ਗਿਆ ਹੈ।ਸੰਘਾ ਨੇ ਦੱਸਿਆ ਕਿ ਡੇਪੋ ਵਲੰਟੀਅਰ ਨੂੰ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਮੁਢਲੀ ਸਿਖਲਾਈ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੀ ਤਰਫੋਂ ਸ਼ਨਾਖ਼ਤੀ ਕਾਰਡ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਡੇਪੋ ਵਲੰਟੀਅਰ ਆਪਣੇ ਰੋਜਾਨਾ ਦੀ ਕਿਰਤ ਵਿਚੋਂ ਸਮਾਂ ਕੱਢ ਕੇ ਇਸ ਮੁਹਿੰਮ ਵਿਚ ਸਾਥ ਦੇਣਗੇ। ਉਨਾਂ ਕਿਹਾ ਕਿ ਗੁਆਂਢੀ ਦੇ ਘਰ ਲੱਗੀ ਅੱਗ ਦੇ ਸੇਕ ਤੋਂ ਜਿਵੇਂ ਬਚਿਆ ਨਹੀਂ ਜਾ ਸਕਦਾ, ਉਸ ਤਰਾਂ ਨਸ਼ੇ ਦੇ ਪ੍ਰਭਾਵ ਵਾਲੀ ਸੁਸਾਇਟੀ ਵਿਚੋਂ ਸਾਡੇ ਬੱਚੇ ਬਹੁਤਾ ਚਿਰ ਬਚੇ ਨਹੀਂ ਰਹਿ ਸਕਦੇ, ਸੋ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਆਪਣੇ ਆਲੇ-ਦੁਆਲੇ, ਮੁਹੱਲੇ, ਸ਼ਹਿਰ, ਪਿੰਡ ਅਤੇ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਮਿਲ ਕੇ ਕੰਮ ਕਰੀਏ ਅਤੇ ਨਸ਼ਾ ਕਰ ਰਹੇ ਨੌਜਵਾਨਾਂ ਨੂੰ ਵੀ ਨਸ਼ਾ ਮੁਕਤੀ ਲਈ ਪ੍ਰੇਰਿਤ ਕਰੀਏ।
 ਜਿਲ੍ਹਾ ਪੁਲਿਸ ਮੁਖੀ ਪਰਮਪਾਲ ਸਿੰਘ ਨੇ ਕਿਹਾ ਕਿ ‘ਡਰੱਗ ਅਬਿਊਜ਼ ਪ੍ਰੀਵੈਨਸ਼ਨ ਅਫ਼ਸਰ’ ਵਜੋਂ ਨਿਰਸਵਾਰਥ ਸੇਵਾਵਾਂ ਨਿਭਾਉਣ ਲਈ ਜ਼ਿਲ੍ਹੇ ਦੇ ਨੌਜਵਾਨਾਂ ਅਤੇ ਨਾਗਰਿਕਾਂ ’ਚ ਵੱਡਾ ਉਤਸ਼ਾਹ ਹੈ ਅਤੇ ਲੋਕ ਪੁਲਿਸ-ਪ੍ਰਸ਼ਾਸਨ ਦੀ ਮਦਦ ਲਈ ਖ਼ੁਦ ਅੱਗੇ ਆ ਰਹੇ ਹਨ।ਉਨਾਂ ਇਸ ਰੁਝਾਨ ਤੋਂ ਖੁਸ਼ ਹੁੰਦੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹਾ ਇਸ ਮੁਹਿੰਮ ਵਿਚ ਅਜੇ ਤੱਕ ਸਭ ਤੋਂ ਅੱਗੇ ਚੱਲ ਰਿਹਾ ਹੈ।ਵਿਧਾਇਕ ਓ.ਪੀ ਸੋਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਇਸ ਨਿਵੇਕਲੀ ਪਹਿਲ ਕਦਮੀ ਦਾ ਸਵਾਗਤ ਕਰਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦੀ ਨਾਟਕ ਮੰਡਲੀ ਦਾ ਥੀਏਟਰ ਪਰਸਨ ਵੱਲੋਂ ਨਸ਼ਿਆਂ ਖਿਲਾਫ ਨਾਟਕ ਵੀ ਖੇਡਿਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵ, ਡੀ.ਆਈ.ਜੀ ਏ.ਕੇ ਮਿੱਤਲ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਤਰਸੇਮ ਸਿੰਘ ਡੀ. ਸੀ, ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ, ਜਿਲ੍ਹਾ ਪ੍ਰਧਾਨ ਦਿਹਾਤੀ ਭਗਵੰਤਪਾਲ ਸਿੰਘ ਸੱਚਰ, ਜਿਲ੍ਹਾ ਪ੍ਰਧਾਨ ਸ਼ਹਿਰੀ ਜੁਗਲ ਕਿਸ਼ੋਰ, ਡਾ. ਸਵਰਾਜ ਗਰੋਵਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਐਸ.ਡੀ.ਐਮ ਨਿਤੀਸ਼ ਸਿੰਗਲਾ, ਜੁਇੰਟ ਕਮਿਸ਼ਨਰ ਸੌਰਵ ਅਰੋੜਾ, ਕੌਸ਼ਲਰ ਅਤੇ ਸਾਰੇ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ, 1 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ …

Leave a Reply