Saturday, March 28, 2026

ਖੋਹੇ ਮੋਬਾਇਲ ਤੇ ਵਾਰਦਾਤ `ਚ ਵਰਤੀ ਐਕਟਿਵਾ ਸਮੇਤ ਦੋ ਸਨੈਚਰ ਕਾਬੂ

PPN1104201821ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਥਾਣਾ ਬੀ-ਡਵੀਜ਼ਨ ਦੀ ਪੁਲਿਸ ਨੇ ਇੱਕ ਖੋਹੇ ਹੋਏ ਮੋਬਾਇਲ ਤੇ ਵਾਰਦਾਤ ਸਮੇਂ ਵਰਤੀ ਗਈ ਐਕਟਿਵਾ ਬਰਾਮਦ ਕੀਤੀ ਹੈ।ਥਾਣਾ ਮੁਖੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਨਰਿੰਦਰ ਕੌਰ ਪਤਨੀ ਹੇਮ ਸਿੰਘ ਵਾਸੀ ਈਸਟ ਮੋਹਨ ਨਗਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਦ ਉਹ 100 ਫੁੱਟੀ ਰੋਡ `ਤੇ ਪੈਦਲ ਜਾ ਰਹੀ ਸੀ ਤਾਂ ਇੱਕ ਐਕਟਿਵਾ `ਤੇ ਸਵਾਰ ਦੋ ਮੋਨੇ ਨੌਜਵਾਨਾਂ ਨੇ ਉਸ ਦਾ ਮੋਬਾਇਲ ਖੋਹ ਲਿਆ ਤੇ ਧੱਕਾ ਮਾਰ ਕੇ ਸੁੱਟ ਦਿੱਤਾ, ਜਿਸ ਨਾਲ ਉਸ ਦੇ ਸਿਰ ਵਿੱਚ ਸੱਟ ਲੱਗ ਗਈ।ਇਸ ਸ਼ਿਕਾਇਤ `ਤੇ ਥਾਣਾ ਬੀ ਡਵੀਜਨ ਵਿੱਖੇ ਅਣਪਛਾਤਿਆਂ ਖਿਲਾਫ ਮੁਕੱਦਮਾ ਨੰਬਰ 36 ਦਰਜ਼ ਕੀਤਾ ਗਿਆ ਸੀ।ਉਨਾਂ ਕਿਹਾ ਕਿ ਜਦ ਏ.ਐਸ.ਆਈ ਸੂਬਾ ਸਿੰਘ, ਏ.ਐਸ. ਆਈ ਕੁਲਵੰਤ ਸਿੰਘ ਤੇ ਏ.ਐਸ.ਆਈ ਅਮਰਜੀਤ ਸਿੰਘ ਨੇ ਢੀਂਗਰਾ ਚੌਕ ਵਿੱਚ ਨਾਕਾ ਲਾਇਆ ਹੋਇਆ ਸੀ ਤਾਂ ਖਾਸ ਮੁਖਬਰ ਦੀ ਇਤਲਾਹ `ਤੇ ਪੁਲਿਸ ਪਾਰਟੀ ਨੇ ਐਕਟਿਵਾ ਨੰਬਰ ਪੀ.ਬੀ 02 ਸੀਵੀ 1309 `ਤੇ ਸਵਾਰ ਦੋ ਨੋਜਵਾਨਾਂ ਨੂੰ ਕਾਬੂ ਕਰ ਲਿਆ, ਜਿੰਨਾਂ ਪਾਸੋਂ ਬਜੁਰਗ ਮਾਤਾ ਕੋਲੋਂ ਖੋਹਿਆ ਖੋਹਿਆ ਮੋਬਾਇਲ ਤੇ ਵਾਰਦਾਤ ਸਮੇਂ ਵਰਤੀ ਗਈ ਐਕਟਿਵਾ ਬਰਾਮਦ ਕਰ ਲਈ ਗਈ।ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਨੈਚਰਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਗੁਰਲਾਲ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਬੁਰਜ ਫੂਲਾ ਸਿੰਘ ਜਿਲਾ ਤਰਨਤਾਰਨ ਹਾਲ ਵਾਸੀ ਨਿਊ ਕੋਟ ਮਿਤ ਸਿੰਘ ਤਰਨ ਤਾਰਨ ਰੋਡ ਅਤੇ ਲਵਪ੍ਰੀਤ ਸਿੰਘ ਉਰਫ ਸੋਨੂ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਬੰਡਾਲਾ ਹਾਲ ਵਾਸੀ ਮਾਤਾ ਗੰਗਾ ਜੀ ਨਗਰ ਭਾਈ ਮੰਝ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।ਜਿੰਨਾਂ ਤੋਂ ਪੁਛਗਿਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply